ਆਲ ਪੰਜਾਬ ਆਂਗਣਵਾੜੀ ਵਰਕਰਾਂ ਨੇ ਵਿਧਾਇਕ ਮਾਣੂਕੇ ਦੇ ਘਰ ਅੱਗੇ ਦਿੱਤਾ ਧਰਨਾ

ਜਗਰਾਓਂ (ਰਛਪਾਲ ਸਿੰਘ ਸ਼ੇਰਪੁਰੀ) : ਬੀਤੇ ਕਾਫੀ ਲੰਮੇ ਸਮੇਂ ਤੋਂ ਮਿਲਦੇ ਮਾਣਭੱਤੇ ਨਾ ਮਿਲਣ ਕਰਕੇ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਹਲਕਾ ਜਗਰਾਉ ਆਮ ਆਦਮੀ ਪਾਰਟੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਘਰ ਅੱਗੇ ਧਰਨਾ ਦੇਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆ ਘਿਰਾਓ ਕੀਤਾ। ਜਿੰਨਾ ਨੂੰ ਕਾਬੂ ਕਰਨ ਲਈ ਪੁਲਸ਼ ਪ੍ਰਸਾਸਨ ਵੱਡੀ ਗਿਣਤੀ ਵਿੱਚ ਹਾਜਰ ਸੀ। ਇਸ ਸਮੇਂ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਗੁਰਅਮਿ੍ਰੰਤ ਕੌਰ ਲ਼ੀਹਾਂ ਅਤੇ ਬਲਾਕ ਪ੍ਰਧਾਨ ਬੀਬੀ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਿਦਆ ਦੱਸਿਆ ਕਿ ਸਾਨੂੰ ਸਰਕਾਰ ਵੱਲੋਂ ਮਿਲ ਰਿਹਾ ਮਾਣ ਭੱਤਾ ਲਗਭਗ ਚਾਰ ਪੰਜ ਮਹੀਨੇ ਤੋਂ ਨਹੀ ਮਿਲਿਆਂ ਜਿਸ ਕਰਕੇ ਅੱਜ ਅਸੀ ਬੀਬੀ ਮਾਣੂਕੇ ਦੇ ਘਰ ਅੱਗੇ ਰੋਸ਼ ਪ੍ਰਦਰਸਨ ਕਰਨ ਲਈ ਮਜਬੂਰ ਹੋਈਆ ਸੀ ਪਰ ਬੀਬੀ ਮਾਣੂਕੇ ਸਾਨੂੰ ਮਿਲਣ ਤੱਕ ਵੀ ਨਹੀ ਆਏ ਅਤੇ ਨਾ ਹੀ ਸਾਡੇ ਕਿਸੇ ਮੈਸਜ ਜਾਂ ਫੋਨ ਕਾਲ ਦਾ ਜੁਬਾਬ ਦੇ ਰਹੇ ਹਨ। ਓਨਾ ਕਿਹਾ ਕਿ ਬੀਬੀ ਮਾਣੂਕੇ ਦੇ ਇਸ ਵਤੀਰੇ ਅਸੀ ਕਾਫੀ ਨਰਾਜ ਹਾਂ ਕਿਓਂਕਿ ਵੋਟਾ ਤੋਂ ਪਹਿਲਾ ਇੰਨਾ ਦਾ ਵਤੀਰਾ ਕੁੱਝ ਹੋਰ ਸੀ ਅਤੇ ਵੋਟਾਂ ਤੋਂ ਬਾਅਦ ਇੰਨਾ ਦੇ ਤੇਵਰ ਹੀ ਬਦਲ ਗਏ ਸਨ ਜਿਸ ਕਰਕੇ ਅਸੀ ਧਾਰਕੇ ਕਿ ਆਈਆ ਸੀ ਜਦ ਤੱਕ ਸਾਡੀਆ ਤਨਖਾਹਾਂ ਸਾਨੂੰ ਨਹੀ ਮਿਲਦੀਆ ਅਸੀ ਧਰਨਾ ਨਹੀ ਚੁੱਕਾਗੇ ਅਤੇ ਕਾਫੀ ਜੱਦੋਂ ਜਹਿਦ ਪਿੱਛੋਂ ਹੁਣ ਬੀਬੀ ਮਾਣੂਕੇ ਨੇ ਸਾਡੀ ਤਨਖਾਨਾਂ ਦਾ ਬਿੱਲ ਪਾਸ ਕਰਵਾ ਦਿੱਤਾ ਹੈ। ਜਿਸ ਕਰਕੇ ਅਸੀ ਇਹ ਧਰਨਾ ਚੁੱਕ ਲਿਆ ਹੈ ਅਤੇ ਅਸੀ ਬੀਬੀ ਮਾਣੂਕੇ ਦਾ ਧੰਨਵਾਦ ਕਰਦੀਆਂ ਹਾਂ। ਇਸ ਸਮੇਂ ਇੰਨਾ ਦੇ ਨਾਲ ਮੀਤ ਪ੍ਰਧਾਨ ਭਰਭਿੰਦਰ ਕੋਰ ਰਸੂਲਪੁਰ,ਸਰਬਜੀਤ ਕੌਰ ਵਿਰਕ ਖਜਾਨਚੀ,ਸਰਕਲ ਪ੍ਰਧਾਨ ਪਰਮਜੀਤ ਕੌਰ ਬਜ਼ੁਰਗ, ਅਮਰਜੀਤ ਕੌਰ ਬਣੀਏਵਾਲ, ਜਸਵੀਰ ਕੌਰ ਬਲੀਪੁਰ ਖੁਸ਼ਵਿੰਦਰ ਕੌਰ ਆਦਿ ਸਮੂਹ ਵਰਕਰ ਹੈਲਪਰ ਹਾਜਰ ਸਨ ।