ਲੁਧਿਆਣਾ ਦਿਹਾਤੀ ਵਿੱਚ ਭਾਜਪਾ ਨੂੰ ਦਿੱਤਾ ਆਪ ਨੇ ਵੱਡਾ ਝਟਕਾ 

ਲੁਧਿਆਣਾ 4 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਆਮ ਆਦਮੀ ਪਾਰਟੀ ਨੇ ਲੁਧਿਆਣਾ ਵਿੱਚ ਭਾਜਪਾ ਨੂੰ ਵੱਡਾ ਝਟਕਾ ਦਿੰਦੇ ਹੋਏ ਦਿਹਾਤੀ ਦੇ ਐਨ ਜੀ ਓ ਕਨਵੀਨਰ ਅਤੇ ਮੰਡਲ ਪ੍ਰਧਾਨ ਕੁਲਦੀਪ ਕੁਮਾਰ ਸ਼ਰਮਾ ਨੂੰ ਸਾਥੀਆਂ ਸਮੇਤ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਨਵਦੀਪ ਨਵੀ ਅਤੇ ਡਾ ਅਮਰੀਕ ਸਿੰਘ ਦੇ ਯਤਨਾਂ ਸਦਕਾ ਸ਼ਾਮਿਲ ਕਰਵਾਇਆ, ਇਸ ਦੌਰਾਨ ਗੱਲ ਕਰਦੇ ਹੋਏ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਲਏ ਜਾ ਰਹੇ ਲੋਕ ਪੱਖੀ ਫੈਂਸਲਿਆ ਨੂੰ ਦੇਖਦੇ ਹੋਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿਚ ਰੋਜ ਕੋਈ ਨਾ ਕੋਈ ਨਵੀ ਸ਼ਮੂਲੀਅਤ ਹੁੰਦੀ ਹੈ ਇਸੇ ਲੜੀ ਤਹਿਤ ਸਾਡੇ ਹਲਕਾ ਗਿੱਲ ਤੋਂ ਭਾਜਪਾ ਦੇ ਟਕਸਾਲੀ ਨੇਤਾ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ|ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਆਪ ਦੇ ਪਰਿਵਾਰ ਵਿੱਚ ਸ਼ਾਮਿਲ ਹੋਣ ਸਮੇ ਕਿਹਾ ਕਿ ਪਾਰਟੀ ਵੱਲੋਂ ਕੁਲਦੀਪ ਸ਼ਰਮਾ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ,ਕਾਂਗਰਸ ਅਤੇ ਅਕਾਲੀ ਦਲ  ਨੂੰ ਵੱਡੇ ਝਟਕੇ ਦਿਤੇ ਜਾਣਗ, ਕੁਲਦੀਪ ਕੁਮਾਰ ਸ਼ਰਮਾ ਨੇ ਇਸ ਦੌਰਾਨ ਕਿਹਾ ਕਿ ਲਗਾਤਾਰ ਭਾਜਪਾ ਦੇ ਟਕਸਾਲੀ ਵਰਕਰ ਨੂੰ ਭਾਜਪਾ ਦੀ ਲੀਡਰਸ਼ਿਪ ਵਲੋਂ ਦਰਕਿਨਾਰ ਕਰਨ ਅਤੇ ਪਿਛਲੇ ਸਮੇਂ  ਗਠਜੋੜ ਸਰਕਾਰ ਦੌਰਾਨ ਕੋਈ ਵਿਕਾਸ ਦੇ ਕੰਮ ਨਾ ਹੋਣ ਕਾਰਣ ਭਗਵੰਤ ਮਾਨ ਜੀ ਦੀ ਪੰਜਾਬ ਦੇ ਲੋਕਾਂ ਪ੍ਰਤੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਬਿਨਾਂ ਕਿਸੇ ਸ਼ਰਤ ਦੇ ਸ਼ਾਮਿਲ ਹੋਏ ਹਨ| ਇਸ ਦੌਰਾਨ ਜਸਵਿੰਦਰ ਸਿੰਘ ਜੱਸੀ, ਲਾਡੀ ਸੰਗੋਵਾਲ, ਰਵੀ ਝੱਮਟ, ਦੁਪਿੰਦਰ ਸਿੰਘ ਮੀਡੀਆ ਇੰਚਾਰਜ, ਬਲਰਾਜ ਸਿੰਘ,ਸਾਹਿਬਜੀਤ ਸਿੰਘ ਸਾਬੀ, ਸੁਖਵਿੰਦਰ ਸਿੰਘ ਸ਼ਿੰਦਾ,ਹਾਜਿਰ ਰਹੇ।