- ਅੱਖਾਂ ਦੇ ਮਾਹਿਰ ਸਟੇਟ ਐਵਾਰਡੀ ਡਾ ਰਾਮੇਸ਼ ਲੁਧਿਆਣਾ ਦੀ ਟੀਮ ਨੇ ਕੀਤਾ ਚੈਕਅੱਪ
ਮਹਿਲ ਕਲਾਂ 17 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਗੁਰੂ ਨਾਨਕ ਫਾਊਂਡੇਸ਼ਨ ਆਫ ਕੈਨੇਡਾ ਦੇ ਸਹਿਯੋਗ ਨਾਲ ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਅੱਖਾਂ ਦਾ ਮੁਫਤ ਅਪ੍ਰੇਸਨ ਕੈਂਪ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਸੋਹੀਆਂ ਨੇਤਰਹੀਣ ਸੰਗੀਤ ਵਿਦਿਆਲਿਆ ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਗੁਰਦਵਾਰੇ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਦੀ ਅਗਵਾਈ ਹੇਠ, ਐਨ ਆਰ ਆਈ ਹਰਜਿੰਦਰ ਸਿੰਘ ਗਹਿਲ ਉਹਨਾਂ ਦੇ ਸਹਯੋਗੀਆ ਦੇ ਸਹਿਯੋਗ ਦੇ ਨਾਲ ਅੱਜ 21ਵਾਂ ਅੱਖਾਂ ਦਾ ਮੁਫਤ ਅਪ੍ਰੇਸਨ ਕੈਂਪ ਲਾਇਆ ਗਿਆ। ਜਿਸ ਵਿੱਚ 300 ਦੇ ਕਰੀਬ ਮਰੀਜਾਂ ਦਾ ਚੈਅਕੱਪ ਕੀਤਾ ਗਿਆ ਤੇ 2ਦਰਜਨ ਦੇ ਕਰੀਬ ਮਰੀਜ਼ਾਂ ਨੂੰ ਲੈਂਜ ਲਈ ਚੁਣਿਆ ਗਿਆ ਤੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਮੁਫਤ ਦਿਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਡਾ ਰਮੇਸ਼ ਸੁਪਰਸਪੈਸਲਿਟੀ ਹਸਪਤਾਲ ਲੁਧਿਆਣਾ ਦੇ ਡਾਕਟਰ ਮਨਜੀਤ ਸਿੰਘ,ਡਾ ਜਗਤਾਰ ਸਿੰਘ ਨੇ ਮਰੀਜ਼ਾਂ ਅਤੇ ਹਾਜਰ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਉਨ੍ਹਾਂ ਦੀ ਦੇਖਭਾਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਪ੍ਰਸਿੱਧ ਅੱਖਾਂ ਦੇ ਮਾਹਰ ਡਾ. ਰਮੇਸ਼ ਐਮ.ਡੀ (ਸਟੇਟ ਐਵਾਰਡੀ) ਵੱਲੋਂ ਲੋੜਵੰਦ ਪਰਿਵਾਰਾਂ ਦਾ ਇਲਾਜ ਚ ਸਹਾਇਤਾ ਕੀਤੀ ਜਾਂਦੀ ਹੈ। ਇਸ ਮੌਕੇ ਸਮਾਜ ਸੇਵੀ ਹਰਜਿੰਦਰ ਸਿੰਘ ਧਾਲੀਵਾਲ ਕਨੇਡਾ,ਚਰਨਜੀਤ ਸਿੰਘ ਕਨੇਡਾ ਜਗਰੂਪ ਸਿੰਘ ਸਿੱਧੂ ਯੂ ਐਸ ਏ ਬਲਜੀਤ ਸਿੰਘ ਨੇ ਦੱਸਿਆ ਕਿ ਕੈਂਪ ਪਿਛਲੇ 20ਸਾਲਾਂ ਤੋਂ ਲਗਾਤਾਰ ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਦੀ ਅਗਵਾਈ ਹੇਠ ਲੱਗ ਰਿਹਾ ਹੈ। ਜਿਸ ਸੈਕੜੇ ਮਰੀਜ਼ ਅੱਖਾਂ ਦੀ ਰੋਸਨੀ ਪਾ ਕੇ ਜਿੰਦਗੀ ਦੀ ਇੱਕ ਨਵੀ ਸੁਰੂਆਤ ਕਰ ਚੁੱਕੇ ਹਨ। ਉਨ੍ਹਾਂ ਕੈਂਪ ਚ ਸਹਿਯੋਗ ਕਰਨ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ।