- 71 ਐਫ ਆਈ ਆਰ ਕੀਤੀਆਂ ਦਰਜ
ਅੰਮ੍ਰਿਤਸਰ, 14 ਫਰਵਰੀ : ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ 1 ਨੇ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਲੜੀ ਜਾ ਰਹੀ ਲੜਾਈ ਦੋਰਾਨ ਸਾਲ 2022 ਵਿਚ 29 ਐਫ ਆਈ ਆਰ ਦਰਜ਼ ਕਰਕੇ 47 ਭ੍ਰਿਸ਼ਟਾਚਾਰੀਆਂ ਨੂੰ ਅਤੇ ਸਾਲ 2023 ਦੋਰਾਨ 42 ਐਫ ਆਈ ਆਰ ਦਰਜ ਕਰਕੇ 45 ਭ੍ਰਿਸਟਾਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਅੱਜ ਐਸ ਐਸ ਪੀ ਵਿਜੀਲੈਸ਼ ਸ: ਗੁਰਸੇਵਕ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਜੀਲੈਸ ਵਿਭਾਗ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਸ ਅੰਮ੍ਰਿਤਸਰ ਰੇਂਜ ਵਿਚ ਮਾਝੇ ਦੇ ਚਾਰੇ ਜ਼ਿਲੇ੍ਹ ਆਉਦੇ ਹਨ,ਜਿਸ ਵਿਚ ਅੰਮ੍ਰਿਤਸਰ ਤੋ ਇਲਾਵਾ ਤਰਨਤਾਰਨ,ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ। ਉਨ੍ਹਾਂ ਲੋਕਾਂ ਨੁੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਵਿਭਾਗਾਂ ਵਿੱਚ ਕੰਮ ਕਰਾਉਣ ਲਈ ਸ਼ਾਰਟ ਕਟ ਨਾ ਅਪਨਾ ਕੇ ਸਗੋਂ ਸਰਕਾਰ ਦੁਆਰਾ ਲਾਗੂ ਸਿਸਟਮ ਅਨੁਸਾਰ ਕੰਮ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਭ੍ਰਿਸ਼ਟਾਚਾਰ ਹੁੰਦਿਆਂ ਦੇਖ ਕੇ ਚੁੱਪ ਨਹੀਂ ਰਹਿਣਾ ਚਾਹੀਦਾ ਸਗੋਂ ਇਸ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਭ੍ਰਿਸ਼ਟਾਚਾਰ ਨੂੰ ਜੜ੍ਹੋ ਪੁੱਟ ਕੇ ਆਦਰਸ਼ ਸਮਾਜ ਦੇ ਦੇਸ਼ ਦਾ ਸਿਰਜਨ ਕੀਤਾ ਜਾ ਸਕੇ। ਉਨ੍ਹਾਂ ਕਿਹਾਂ ਕਿ ਵਿਜੀਲੈਂਸ ਬਿਊਰੋ ਦੇ ਕੰਮ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਹਮੇਸ਼ਾ ਸਮੂਹ ਵਿਭਾਗਾਂ ਤੇ ਕਾਰਪੋਰੇਸ਼ਨਾਂ ‘ਤੇ ਨਿਗਾਹ ਰੱਖਦਾ ਹੈ ਅਤੇ ਇਹ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਜੇਕਰ ਉਸ ਨੂੰ ਭ੍ਰਿਸ਼ਟਾਚਾਰ ਦੀ ਕੋਈ ਭਨਕ ਲੱਗਦੀ ਹੈ ਜਾਂ ਕਿਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਤਾਂ ਉਸੇ ਵੇਲੇ ਹੀ ਵਿਜੀਲੈਂਸ ਨੂੰ ਸੂਚਿਤ ਕਰੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦਫ਼ਤਰ ਨੂੰ ਜਾਣੂ ਕਰਵਾਉਣ ਤਾਂ ਹੀ ਇਸ ‘ਤੇ ਨਕੇਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇਣ ਵਾਲਾ ਵਿਅਕਤੀ ਵੀ ਉਨ੍ਹਾਂ ਹੀ ਗੁਨਾਹਗਾਰ ਹੈ ਜਿਨ੍ਹਾਂ ਰਿਸ਼ਵਤ ਲੈਣ ਵਾਲਾ। ਭ੍ਰਿਸ਼ਟਾਚਾਰ ਨੂੰ ਉਦੋਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਜਦੋਂ ਸਾਰੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਵਿਭਾਗ ਨੂੰ ਸੂਚਨਾ ਦੇਣਗੇ। ਬਰਾੜ ਨੇ ਲੋਕਾਂ ਨੂੰ ਟੋਲ ਫ੍ਰਰੀ ਨੰਬਰ 1800 1800 1000 ਜਾਂ ਐਂਟੀ ਕੁਰਪਸ਼ਨ ਹੈਲਪ ਲਾਈਨ ਨੰਬਰ 95012-00200 ਦਿੰਦੇ ਕਿਸੇ ਵੀ ਤਰਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਿਕਾਇਤ ਕਰਨ ਲਈ ਅਪੀਲ ਕੀਤੀ। ਇਸ ਮੌਕੇ ਡੀ.ਐਸ. ਪੀ ਸ਼੍ਰੀ ਦੇਵਦੱਤ ਸ਼ਰਮਾ ਅਤੇ ਰੀਡਰ ਰਿਪਨ ਸ਼ਰਮਾ ਵੀ ਹਾਜ਼ਰ ਸਨ।