ਖੇਡਾ ਵਤਨ ਪੰਜਾਬ ਦੀਆਂ ਤਹਿਤ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਵਿੱਚ ਸ਼ੁਰੂ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ

  • ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਵੱਲੋਂ ਕੀਤਾ ਗਿਆ ਉਦਘਾਟਨ

ਤਰਨ ਤਾਰਨ 23 ਸਤੰਬਰ 2024 :  ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਚ ਸ਼ੁਰੂ ਹੋਈਆ । ਜਿਸ ਦਾ ਉਦਘਾਟਨ ਮੁੱਖ ਮਹਿਮਾਨ ਏ. ਡੀ. ਸੀ (ਡੀ) ਤਰਨਤਾਰਨ  ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਵੱਲੋ ਕੀਤਾ ਗਿਆ। ਇਸ ਮੌਕੇ  ਸ਼੍ਰੀ ਪਰਮਜੀਤ ਸਿੰਘ ਡਿਪਟੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਤਰਨਤਾਰਨ, ਜੁਗਰਾਜ ਸਿੰਘ ਜਿਲ੍ਹਾ ਸਕੂਲ ਖੇਡ ਅਫਸਰ ਤਰਨਤਾਰਨ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸ਼੍ਰੀਮਤੀ ਸਤਵੰਤ ਕੌਰ ਜਿਲਾ ਖੇਡ ਅਫਸਰ ਵੱਲੌ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਗੁਰੁ ਅਰਜਨ ਦੇਵ ਸਰਕਾਰੀ ਸੀਨੀਅਰ ਸਕੈਡਰੀ ਕੰਨਿਆ ਸਕੂਲ ਤਰਨਤਾਰਨ ਵੱਲੋ ਰੰਗਾ ਰੰਗ ਪ੍ਰੋਗਰਾਮ ਗਿੱਧਾ ਪੇਸ਼ ਕੀਤਾ ਗਿਆ। ਜ਼ਿਲ੍ਹਾ ਖੇਡ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੱਧਰ ਦੀਆ ਖੇਡਾਂ ਦੋ ਭਾਗਾਂ ਵਿੱਚ ਕਰਵਾਈਆ ਜਾ ਰਹੀਆ ਹਨ। ਪਹਿਲਾ ਭਾਗ ਵਿੱਚ ਮਿਤੀ 23 ਸਤੰਬਰ ਤੋ 25 ਸਤੰਬਰ ਤੱਕ ਅਤੇ ਦੂਸਰਾ ਭਾਗ 26 ਸਤੰਬਰ ਤੋ 28 ਸਤੰਬਰ ਤੱਕ ਚੱਲੇਗਾ । ਅੱਜ ਸ਼ੁਰੂ ਹੋਈਆ ਖੇਡਾਂ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਵਿੱਚ 1200 ਤੋਂ 1250 ਖਿਡਾਰੀਆਂ ਨੇ ਭਾਗ ਲਿਆ ਜੋ ਕਿ 25-09-2024 ਤੱਕ ਚੱਲਣਗੀਆ।
ਸਟੇਜ ਸੈਕਟਰੀ ਵੱਜੋ ਸ੍ਰੀ ਸਰੂਪ ਸਿੰਘ ਢੋਟੀਆ ਨੇ ਸੇਵਾਵਾ ਨਿਭਾਈਆ। ਖੇਡ ਵਿਭਾਗ ਦੇ ਸਮੂਹ ਸਟਾਫ ਅਤੇ ਕੋਚ ਸਾਹਿਬਾਨ ਸ਼੍ਰੀ ਬਲਜੀਤ ਸਿੰਘ, ਸ਼੍ਰੀ ਮਤੀ ਕੁਲਦੀਪ ਕੌਰ, ਪ੍ਰਭਜੀਤ ਕੌਰ,  ਕਮਲਪ੍ਰੀਤ ਕੌਰ ਕੁਲਵਿੰਦਰ ਸਿੰਘ ਗੁਰਜੀਤ ਸਿੰਘ, ਸੰਦੀਪ ਸਿੰਘ, ਜਰਮਨ ਸਿੰਘ, ਬਸੰਤ ਸਿੰਘ, ਕੁਲਵਿੰਦਰ ਕੌਰ, ਦਵਿੰਦਰ ਸਿੰਘ, ਅਮਨਦੀਪ ਕੌਰ, ਕਮਲਪ੍ਰੀਤ ਕੌਰ ਹਾਜਰ ਸਨ।