ਤਰਨ ਤਰਨ ਸ਼ਹਿਰ ਦੀ ਸੁੰਦਰਤਾ ਲਈ  ਕੀਤੇ ਜਾ ਰਹੇ ਹਨ  ਅਣਥਕ ਯਤਨ - ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ 

  • ਗੋਲਡਨ ਐਵੀਨਿਊ ਦੀਆਂ ਦੋ ਗਲੀਆਂ ਦਾ 17.50 ਲੱਖ ਦੀ ਲਾਗਤ ਨਾਲ ਹੋਵੇਗਾ ਨਵੀਨੀਕਰਨ

ਤਰਨ ਤਾਰਨ, 29 ਫ਼ਰਵਰੀ : ਵਿਧਾਨ ਸਭਾ ਹਲਕਾ ਤਰਨ ਤਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਹਲਕੇ ਦੇ ਵਿਕਾਸ ਲਈ  ਅਣਥਕ  ਮਿਹਨਤ ਕੀਤੀ ਜਾ ਰਹੀ ਹੈ ਅਤੇ ਤਰਨ ਤਰਨ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਹੀ ਲੜੀ ਦੇ ਤਹਿਤ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਬੀਤੇ ਦਿਨੀ ਤਰਨ ਤਾਰਨ ਦੀ ਗੋਲਡਨ ਐਵਨਿਊ ਦੀਆਂ ਦੋ ਗਲੀਆਂ ਦਾ ਨਵੀਨੀਕਰਨ   ਕਰਨ ਦਾ ਉਦਘਾਟਨ ਕੀਤਾ ਗਿਆ। ਇਹਨਾਂ ਦੋ ਗਲੀਆਂ ਦੇ  ਨਵੀਨੀਕਰਨ ਕਰਨ  ਤੇ ਤਕਰੀਬਨ 17.50 ਲੱਖ ਰੁਪਏ ਦਾ   ਖਰਚਾ ਆਵੇਗਾ। ਇਸ ਸਬੰਧੀ  ਜਾਣਕਾਰੀ ਦਿੰਦਿਆ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ  ਇਲਾਕਾ ਵਾਸੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ  ਇਹਨਾਂ ਦੋਵਾਂ ਗਲੀਆਂ  ਦੇ ਨਵੀਨੀਕਰਨ ਅਤੇ ਪੱਕੀਆਂ ਕਰਨ ਦੀ ਮੰਗ  ਕੀਤੀ ਜਾ ਰਹੀ ਸੀ। ਬਰਸਾਤ ਦੇ ਦਿਨਾਂ ਵਿੱਚ  ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦੱਸਿਆ ਕਿ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ  ਅਤੇ  ਤਰਨ ਤਰਨ  ਸ਼ਹਿਰ ਦੇ  ਵਿਕਾਸ  ਅਤੇ ਸੁੰਦਰਤਾ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਵਿਧਾਇਕ ਡਾ. ਸੋਹਲ  ਨੇ ਦੱਸਿਆ ਕਿ  ਸ਼ਹਿਰ ਦੀਆਂ ਮੁੱਖ  ਪਾਰਕਾਂ ਦਾ ਨਵੀਨੀਕਰਨ ਕੀਤਾ ਗਿਆ। ਕੱਚੀਆਂ  ਸੜਕਾਂ ਗਲੀਆਂ, ਨਾਲੀਆਂ ਨੂੰ ਪੱਕਾ ਕਰਵਾਇਆ ਗਿਆ। ਸ਼ਹਿਰ ਦੀਆਂ ਗਲੀਆਂ ਤੇ ਮੁੱਖ ਮਾਰਗਾਂ ਤੇ ਸਟਰੀਟ  ਲਾਈਟਾਂ ਲਗਵਾਈਆਂ ਗਈਆ।  ਡਾ. ਸੋਹਲ ਨੇ ਦੱਸਿਆ   ਕਿ  ਸੱਚਖੰਡ ਰੋਡ ਤੇ ਸਥਿਤ ਕੂੜੇ ਦੇ ਡੰਪ ਨੂੰ ਵੀ   ਤਕਰੀਬਨ ਛੇ ਮਹੀਨੇ ਦੇ ਅੰਦਰ ਅੰਦਰ ਸਾਫ ਕਰਵਾਇਆ ਜਾਵੇਗਾ ।ਉਹਨਾਂ ਦੱਸਿਆ ਕਿ ਇਹ ਕੂੜੇ ਦਾ  ਡੰਪ  ਸ਼ਹਿਰ ਵਾਸੀਆਂ ਦੇ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ। ਇਸ ਮੌਕੇ ਇਲਾਕਾ ਵਾਸੀ ਨਵਦੀਪ ਸਿੰਘ, ਰਜਿੰਦਰ ਸਿੰਘ, ਰਾਜਕੁਮਾਰ ਆਦਿ ਨੇ ਵਿਧਾਇਕ ਸੋਹਲ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਸ਼ਹਿਰ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਜੋ 75 ਸਾਲਾਂ ਵਿੱਚ ਵਿਕਾਸ ਨਹੀਂ ਕਰਵਾਇਆ ਉਹ ਵਿਧਾਇਕ ਡਾ. ਸੋਹਲ ਨੇ ਦੋ ਸਾਲਾਂ ਵਿੱਚ ਹੀ ਕਰਵਾ ਕੇ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਹੈ। ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵਿਧਾਇਕ ਸੋਹਲ ਇਸੇ ਤਰ੍ਹਾਂ ਹੀ ਹਲਕੇ ਦਾ ਵਿਕਾਸ ਕਰਵਾਉਣਗੇ। ਇਸ ਮੌਕੇ  ਕਾਰਜ ਸਾਧਕ ਅਫਸਰ ਕਵਲਜੀਤ ਸਿੰਘ , ਠੇਕੇਦਾਰ ਦਿਨੇਸ਼ ਕੁਮਾਰ ,ਨਵਦੀਪ ਸਿੰਘ ਪੰਨੂ, ਨਵਦੀਪ ਸਿੰਘ ਅਰੋੜਾ ,ਚੇਅਰਮੈਨ ਮਾਸਟਰ ਤਸਵੀਰ ਸਿੰਘ, ਐਡਵੋਕੇਟ ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ ਸੋਨੂੰ ਕਲੇਰ , ਗਗਨਦੀਪ ਕੌਰ, ਗੁਰਵੰਤ ਸਿੰਘ ਸੰਧੂ,   ਜਸਕਰਨ ਸਿੰਘ ਬਲਾਕ ਪ੍ਰਧਾਨ, ਬਲਵਿੰਦਰ ਕੌਰ, ਭੁਪਿੰਦਰ ਸਿੰਘ, ਕਾਰਜ ਸਿੰਘ, ਸੁਲੱਖਣ ਸਿੰਘ , ਸੁਖਚੇਨ ਸਿੰਘ  ਜੇਈ, ਹਰਦੇਵ ਸਿੰਘ  ਐਸਡੀਓ, ਸਤਨਾਮ ਸਿੰਘ, ਅਜੀਤ ਸਿੰਘ, ਦਲਜੀਤ ਸਿੰਘ ਮਾਸਟਰ , ਰਾਜਕੁਮਾਰ  ਰਾਜੁ  ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।