ਤਰਨ ਤਾਰਨ ਦੇ ਤਿੰਨ ਕਿਸਾਨਾਂ ਨੇ ਕਿਸਾਨ ਮੇਲੇ ਤੇ ਜਿੱਤੇ ਇਨਾਮ

ਤਰਨ ਤਾਰਨ, 24 ਮਾਰਚ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ 21 ਅਤੇ 22 ਮਾਰਚ ਨੂੰ ਹੋਏ ਦੋ ਦਿਨਾਂ ਕਿਸਾਨ ਮੇਲੇ ਤੇ ਜਿਣਸਾਂ ਦੇ ਮੁਕਾਬਲੇ ਵਿੱਚ 3 ਇਨਾਮ ਤਰਨ ਤਾਰਨ ਜ਼ਿਲ੍ਹੇ ਦੇ ਕਿਸਾਨਾਂ ਦੇ ਹਿੱਸੇ ਆਏ। ਡਾ. ਪਰਵਿੰਦਰ ਸਿੰਘ, ਇੰਚਾਰਜ, ਪੀ ਏ ਯੂ-ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਦੱਸਿਆ ਕਿ ਟਮਾਟਰ ਵਿੱਚ ਪਿੰਡ ਛਾਪੜੀ ਸਾਹਿਬ ਦੇ ਸ. ਹਰਪ੍ਰੀਤ ਸਿੰਘ, ਹਰੇ ਪਿਆਜ਼ ਵਿਚ ਪਿੰਡ ਜਗਤਪੁਰਾ ਦੇ ਸ. ਜਰਨੈਲ ਸਿੰਘ ਅਤੇ ਗਾਜ਼ਰ ਦੇ ਮੁਕਾਬਲੇ ਵਿਚ ਪਿੰਡ ਮਹਿਮੂਦਪੁਰਾ ਦੇ ਸ. ਨਰਦੀਪ ਸਿੰਘ ਭੁੱਲਰ ਨੇ ਪਹਿਲੇ ਸਥਾਨ ਤੇ ਰਹਿ ਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਲਈ ਇਹ ਇੱਕ ਬਹੁਤ ਮਾਣ ਵਾਲੀ ਗੱਲ ਹੈ ਅਤੇ ਹੋਰ ਕਿਸਾਨਾਂ ਨੂੰ ਇਨਾਂ ਜੇਤੂ ਕਿਸਾਨਾਂ ਤੋ ਪ੍ਰੇਰਣਾ ਲੈ ਕੇ ਪੀ ਏ ਯੂ ਦੇ ਕਿਸਾਨ ਮੇਲਿਆਂ ਵਿੱਚ ਕਰਵਾਏ ਜਾਂਦੇ ਜਿਣਸਾਂ ਦੇ ਮੁਕਾਬਲੇ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ, ਤਾਂ ਜੋ ਵੱਧ ਤੋਂ ਵੱਧ ਇਨਾਮ ਜ਼ਿਲ੍ਹੇ ਦੀ ਝੋਲੀ ਵਿਚ ਪੈ ਸਕਣ।