ਐਸ.ਡੀ.ਐਮ ਬਟਾਲਾ ਡਾ. ਸ਼ਾਇਰੀ ਭੰਡਾਰੀ ਵਲੋਂ ਵਿਆਹ ਪੁਰਬ ਸਮਾਗਮ ਦੇ ਪ੍ਰਬੰਧਾਂ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ

ਬਟਾਲਾ, 6 ਸਤੰਬਰ 2024 : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਬੰਧੀ ਵੱਖ-ਵੱਖ ਵਿਭਾਗਾਂ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਮੀਟਿੰਗ ਡਾ. ਸ਼ਾਇਰੀ ਭੰਡਾਰੀ,ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋਂ ਕੀਤੀ ਗਈ ਤੇ ਸਖ਼ਤ ਹਦਾਇਤ ਕੀਤੀ ਗਈ ਕਿ ਤਿਆਰੀਆਂ ਵਿੱਚ ਕੋਈ ਢਿੱਲਮੱਠ ਨਾ ਵਰਤੀ ਜਾਵੇ। ਉਨਾਂ 9 ਸਤੰਬਰ ਅਤੇ 10 ਸਤੰਬਰ ਨੂੰ ਨਗਰ ਕੀਰਤਨ ਰੂਟ ਸਬੰਧੀ ਪ੍ਰਬੰਧ ਜਿਵੇਂ ਫਾਇਰ ਬਿ੍ਰਗੇਡ, ਐਂਬੂਲੈੱਸ ਅਤੇ ਆਰਜ਼ੀ ਟਾਇਲਟ, ਪੁਲਿਸ ਹੈਲਪ ਡੈਸਕ, ਪਾਰਕਿੰਗ, ਆਰਜ਼ੀ ਬੱਸ ਸਟੈਂਡ, ਪੀਣ ਵਾਲੇ ਪਾਣੀ ਦੇ ਟੈਂਕ ਆਦਿ ਸਬੰਧੀ ਪੁਲਿਸ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅਥੇ ਸਬੰਧਤ ਵਿਭਾਗਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਲਈ। ਸ਼ਹਿਰ ਦੀ ਸਫਾਈ ਸਬੰਧੀ ਉਨਾਂ ਬਟਾਲਾ ਦੀ ਹਦੂਦ ਅੰਦਰ  ਰੋਜਾਨਾ ਸਾਫ ਸਫਾਈ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਅਤੇ ਨਾਲ ਹੀ ਕਿਹਾ ਕਿ ਉਹ ਰੋਜਾਨਾ ਸਰਟੀਫਿਕੇਟ ਦੇਣਗੇ ਕਿ ਸਫਾਈ ਤੇ ਕੂੜੇ ਦੇ ਢੇਰ ਆਦਿ ਚੁੱਕੇ ਗਏ ਹਨ। ਮੀਟਿੰਗ ਦੌਰਾਨ ਉਨਾਂ ਫਾਇਰ ਬਿ੍ਰਗੇਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅੱਗ ਬੁਝਾਊ ਗੱਡੀਆਂ ਨੂੰ ਨਿਰਧਾਰਿਤ ਸਥਾਨਾਂ ’ਤੇ ਖੜ੍ਹੀਆਂ ਕਰਨ ਅਤੇ ਲੋੜ ਪੈਣ ਤੇ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਤਿਆਰੀ ਕੀਤੀ ਜਾਵੇ। ਉਨਾਂ ਟਰੈਫਿਕ ਤੇ ਨਗਰ ਨਗਰ ਦੀਆਂ ਟੀਮਾਂ ਨੂੰ ਸ਼ਹਿਰ ਵਿੱਚ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਨਿਰਦੇਸ਼ ਦਿੱਤੇ ਤਾਂ ਜੋ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਨਾਂ ਸੰਗਤਾਂ ਦੀ ਸਹੂਲਤ ਲਈ ਹੈਲਪ ਡੈਸਕ, ਜਿਥੇ ਫਸਟ ਏਡ ਅਤੇ ਸਾਊਂਡ ਆਦਿ ਦੇ ਪ੍ਰਬੰਧ ਹੋਣਗੇ ਬਾਰੇ ਵੀ ਜਾਣਕਾਰੀ ਲਈ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਣ। ਉਨਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਅਤੇ ਖਾਸਕਰਕੇ ਨਗਰ ਕੀਰਤਨ ਰੂਟ ’ਤੇ ਬਿਜਲੀ ਤਾਰਾਂ ਚੈੱਕ ਕਰਕੇ ਰੋਜਾਨਾ ਰਿਪੋਰਟ ਕੀਤੀ ਜਾਵੇ। ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ 6 ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਆਹ ਪੁਰਬ ਦੇ ਸਬੰਧ ਵਿੱਚ 25 ਮੈਡੀਕਲ ਟੀਮਾਂ 9 ਸਥਾਨਾਂ ’ਤੇ ਤਾਇਨਾਤ ਕੀਤੀਆਂ ਜਾਣਗੀਆਂ, ਤਾਂ ਜੋ ਸੰਗਤਾਂ ਨੂੰ ਮੈਡੀਕਲ ਨਾਲ ਸਬੰਧਤ ਕੋਈ ਮੁਸ਼ਕਿਲ ਪੇਸ਼  ਨਾ ਆਵੇ। ਉਨਾਂ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਕੋਲੋਂ ਸੰਗਤਾਂ ਦੀ ਸਹੂਲਤ ਲਈ ਆਰਜ਼ੀ ਟਾਇਲਟਸ ਲਗਾਏ ਜਾਣ ਅਤੇ ਉਥੇ ਪਾਣੀ ਅਤੇ ਸਫਾਈ ਦਾ ਖਾਸ ਪ੍ਰਬੰਧ ਹੋਵੇ ਸਬੰਧੀ ਜਾਣਕਾਰੀ ਲਈ। ਇਸ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ ’ਤੇ ਪਾਣੀ ਦੇ ਟੈਂਕਰ ਲਗਾਏ ਜਾਣ ਸਬੰਧੀ ਵੀ ਜਾਣਕਾਰੀ ਲਈ। ਮੀਟਿੰਗ ਦੌਰਾਨ ਉਨਾਂ ਪੰਜਾਬ ਰੋਡਵੇਜ਼, ਜੰਗਲਾਤ, ਮੰਡੀ ਬੋਰਡ ਸਮੇਤ ਵੱਖ-ਵੱਖ ਵਿਭਾਗਾਂ ਨੂੰ ਕਿਹਾ ਕਿ ਵਿਆਹ ਪੁਰਬ ਸਬੰਧ ਦੀਆਂ ਤਿਆਰੀਆਂ ਨੂੰ ਲੈ ਕੇ ਕਿਸੇ ਕਿਸਮ ਦੀ ਢਿੱਲਮੱਠ ਨਾ ਵਰਤੀ ਜਾਵੇ ਅਤੇ ਸਮੂਹਿਕ ਸਹਿਯੋਗ ਨਾਲ ਵਿਆਹ ਪੁਰਬ ਸਮਾਗਮ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜੇ ਜਾਣਗੇ।