ਅਗਾਮੀ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਸਾਰੇ ਮਾਪਢੰਡਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ-ਜ਼ਿਲ੍ਹਾ ਚੋਣ ਅਫ਼ਸਰ

  • ਜ਼ਿਲਾ੍ਹ ਚੋਣ ਅਫ਼ਸਰ ਸ਼੍ਰੀ ਸੰਦੀਪ ਕੁਮਾਰ ਨੇ ਸੈਕਟਰ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ
  • ਪੋਲਿੰਗ ਸਟੇਸ਼ਨਾਂ ‘ਤੇ ਲੋੜੀਂਦੀਆਂ ਸਹੂਲਤਾਂ (ਐਸ਼ੋਰਡ ਮਿਨੀਮਮ ਫੈਸਿਲਟੀ) ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੀਆਂ ਹਦਾਇਤਾਂ

ਤਰਨ ਤਾਰਨ, 13 ਅਪ੍ਰੈਲ : ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਹੋਣ ਜਾ ਰਹੀ ਚੋਣ ਦੇ ਸਬੰਧ ਵਿੱਚ ਜ਼ਿਲਾ੍ਹ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਵੱਲੋਂ ਚੋਣ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸੇ ਤਹਿਤ ਸ਼੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵਿਧਾਨ ਸਭਾ ਹਲਕਾ ਖੇਮਕਰਨ ਤੇ ਪੱਟੀ ਦੇ ਸੈਕਟਰ ਅਫਸਰਾਂ ਨਾਲ ਮੀਟਿੰਗ ਕਰਦਿਆਂ ਸਫਲ ਪੋਲਿੰਗ ਦੇ ਸਬੰਧ ਵਿੱਚ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ, ਐੱਸ. ਡੀ. ਐੱਮ. ਪੱਟੀ ਸ੍ਰੀ ਕਿਰਪਾਲਵੀਰ ਸਿੰਘ ਅਤੇ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਸਚਿਨ ਪਾਠਕ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਸਾਰੇ ਮਾਪਢੰਡਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ, ਜਿਸ ਨਾਲ ਵੋਟਰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਦੌਰਾਨ ਜ਼ਿਲਾ੍ਹ ਚੋਣ ਦਫ਼ਤਰ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਬੂਥ ‘ਤੇ ਆਉਣ ਵਾਲੇ ਹਰ ਇੱਕ ਵੋਟਰ ਸੁਖਾਵਾ ਮਾਹੌਲ ਪ੍ਰਦਾਨ ਕੀਤਾ ਜਾਵੇ ਤਾਂ ਜੋ ਹਲਕਾ ਖਡੂਰ ਸਾਹਿਬ ਵਿੱਚ 70% ਪਾਰ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸੈਕਟਰ ਅਫਸਰਾਂ ਵੱਲੋਂ ਚੋਣਾਂ ਦੀ ਤਿਆਰੀਆਂ ਨੂੰ ਪੂਰੀ ਤਰਾਂ੍ਹ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਪੋਲਿੰਗ ਸਟਾਫ਼ ਅਤੇ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ ਵਧੀਆ ਅਤੇ ਮਿਆਰੀ ਮਾਹੌਲ ਮਿਲੇ। ਜ਼ਿਲਾ੍ਹ ਚੋਣ ਅਫਸਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਯਕੀਨੀ ਲੋੜੀਂਦੀਆਂ ਸਹੂਲਤਾਂ (ਐਸ਼ੋਰਡ ਮਿਨੀਮਮ ਫੈਸਿਲਟੀ) ਨੂੰ ਹਰੇਕ ਸੈਕਟਰ ਅਫ਼ਸਰ ਆਪਣੇ ਪੋਲਿੰਗ ਬੂਥ ‘ਤੇ ਮੁਹੱਈਆ ਕਰਵਾਉਣਗੇ।ਉਨਾ ਕਿਹਾ ਕਿ ਇਸ ਗੱਲ ਨੂੰ ਸੈਕਟਰ ਅਫਸਰ ਵੱਲੋਂ ਯਕੀਨੀ ਬਣਾਇਆ ਜਾਵੇਗਾ ਕਿ ਪੋਲਿੰਗ ਸਟੇਸ਼ਨ ‘ਤੇ ਸਹੀ ਢੰਗ ਨਾਲ ਪੁਰਸ਼ ਅਤੇ ਔਰਤਾਂ ਦੀਆਂ ਵੱਖ ਵੱਖ ਕਤਾਰਾਂ ਅਤੇ ਪਖਾਨਿਆਂ ਆਦਿ ਸਬੰਧੀ ਸੰਕੇਤ ਲਗਾਏ ਜਾਣ। ਇਸ ਤੋਂ ਇਲਾਵਾ ਪੋਲਿੰਗ ਬੂਥ ਦਾ ਸੰਖਿਆ ਨੰਬਰ, ਬੀ. ਐਲ. ਓ ਦਾ ਨਾਮ ਅਤੇ ਸੰਪਰਕ ਨੰਬਰ ਵੀ ਪੋਲਿੰਗ ਸਟੇਸ਼ਨ ‘ਤੇ ਲਿਖਿਆ ਹੋਣਾ ਲਾਜ਼ਮੀ ਹੈ।ਉਨਾਂ ਕਿਹਾ ਕਿ ਸੈਕਟਰ ਅਫਸਰ ਕੋਲ ਆਪਣੇ-ਆਪਣੇ ਅਧੀਨ ਆਉਂਦੇ ਪੋਲਿੰਗ ਸਟੇਸ਼ਨ ਦਾ ਰੂਟ ਪਲਾਨ ਹੋਣਾ ਲਾਜ਼ਮੀ ਹੈ। ਉਨਾਂ ਕਿਹਾ ਕਿ ਸੈਟਰਕ ਅਫਸਰ ਆਪਣੇ ਨਾਲ ਲੱਗੇ ਵਧੀਕ ਸੈਕਟਰ ਅਫਸਰ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ। ਉਨਾ ਕਿਹਾ ਦਿਵਿਆਂਗ ਵੋਟਰਾਂ ਲਈ ਵੀਲ ਚੇਅਰ ਅਤੇ ਵਿਸ਼ੇਸ਼ ਪਖਾਨਿਆਂ ਬਾਰੇ ਵੀ ਸਹੀ ਢੰਗ ਨਾਲ ਪੋਲਿੰਗ ਸਟੇਸ਼ਨ ‘ਤੇ ਜਾਣਕਾਰੀ ਦਿੱਤੀ ਜਾਵੇ ਅਤੇ ਸੈਕਟਰ ਅਫਸਰ ਆਪਣੇ-ਆਪਣੇ ਸਟੇਸ਼ਨ ‘ਤੇ ਜਾ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਤਾਂ ਜੋ ਵੋਟਿੰਗ ਵਾਲੇ ਦਿਨ ਦਿਵਿਆਂਗ ਵੋਟਰਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਦਿਵਿਆਂਗ ਵੋਟਰਾਂ ਨੂੰ ਧਿਆਨ ਵਿੱਚ ਰੱਖਦਿਆਂ ਬੂਥ ਉੱਤੇ ਰੈਂਪ ਦੀ ਸਹੂਲਤ ਦੇ ਨਾਲ-ਨਾਲ ਹਰ ਇੱਕ ਵੋਟਰ ਲਈ ਸਾਫ਼ ਅਤੇ ਸਵੱਛ ਪੀਣ ਵਾਲੇ ਪਾਣੀ ਸਹੂਲਤ ਨੂੰ ਵੀ ਬੂਥ ‘ਤੇ ਯਕੀਨੀ ਬਣਾਇਆ ਜਾਵੇਗਾ।ਉਨਾਂ ਦੱਸਿਆ ਕਿ ਵੋਟਿੰਗ ਦੌਰਾਨ ਪੋਲਿੰਗ ਵਾਲੇ ਕਮਰੇ ਵਿੱਚ ਵੋਟਰ ਦੇ ਦਾਖਲ ਅਤੇ ਬਾਹਰ ਆਉਣ ਦੇ ਰਸਤਿਆਂ ਨੂੰ ਵੀ ਸੈਕਟਰ ਅਫਸਰ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਪੋਲਿੰਗ ਸਟਾਫ਼ ਦੇ ਰਹਿਣ ਦੇ ਲਈ ਪੋਲਿੰਗ ਬੂਥ ‘ਤੇ ਰਹਿਣ ਲਈ ਸਾਫ਼ ਸੁਥਰੇ ਮਾਹੌਲ ਨੂੰ ਵੀ ਯਕੀਨੀ ਬਣਾਉਣਗੇ ਤਾਂ ਜੋ ਪੋਲਿੰਗ ਬੂਥ ‘ਤੇ ਪਹੁੰਚਣ ਉਪਰੰਤ ਉਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਪੇਸ਼ ਆਵੇ।ੳੇੁਨਾਂ ਕਿਹਾ ਕਿ ਸੈਕਟਰ ਅਫਸਰ ਕੋਲ ਸਕੂਲ ਦੇ ਪ੍ਰਿੰਸੀਪਲ, ਚੌਕੀਦਾਰ ਅਤੇ ਮਿਡ-ਡੇਅ ਮੀਲ ਵਰਕਰ ਦਾ ਸੰਪਰਕ ਨੰਬਰ ਹੋਣਾ ਲਾਜ਼ਮੀ ਹੈ।ਇਸ ਤੋਂ ਇਲਾਵਾ ਪੋਲਿੰਗ ਬੂਥ ‘ਤੇ ਸਟਾਫ ਲਈ ਪੀਣ ਵਾਲੇ ਪਾਣੀ ਦੀ ਸਹੂਲਤ, ਲੋੜੀਂਦੀ ਰੋਸ਼ਨੀ ਅਤੇ ਪੱਖਿਆਂ ਦੇ ਪ੍ਰਬੰਧ ਵੀ ਸਹੀ ਹੋਣੇ ਚਾਹੀਦੇ ਹਨ। ਜ਼ਿਲਾ੍ਹ ਚੋਣ ਅਫਸਰ ਨੇ ਦੱਸਿਆ ਕਿ ਪੋਲਿੰਗ ਵਾਲੇ ਕਮਰੇ ਵਿੱਚ ਸਹੀ ਅਤੇ ਲੋੜੀਂਦਾ ਫਰਨੀਚਰ ਅਤੇ ਰੋਸ਼ਨੀ ਨੂੰ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਪੋਲਿੰਗ ਸਟਾਫ਼ ਅਤੇ ਵੋਟਰ ਨੂੰ ਵੋਟਿੰਗ ਦੌਰਾਨ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਪੇਸ਼ ਆਵੇ।