
- ਫਸਲਾਂ ਦੀ ਰਹਿੰਦ-ਖਹੂੰਦ ਨੂੰ ਅੱਗ ਲਗਾਏ ਬਿਨ੍ਹਾਂ ਕਰਦਾ ਹੈ ਕਣਕ ਅਤੇ ਸਬਜੀਆਂ ਦੀ ਕਾਸ਼ਤ
ਤਰਨ ਤਾਰਨ 14 ਫਰਵਰੀ 2025 : ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ. ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਾਂਹ-ਵਧੂ ਕਿਸਾਨ ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਵੇਈਪੂਈ ਜੋ ਕਿ ਕੁੱਲ 27 ਏਕੜ ਰਕਬੇ ਵਿੱਚ ਵਾਹੀ ਕਰਦਾ ਹੈ, ਆਪਣੀ ਮਾਲਕੀ 8 ਏਕੜ 19 ਏਕੜ ਠੇਕੇ ਉਪਰ ਲੈ ਕੇ ਕਣਕ, ਝੋਨੇ ਦੀ ਖੇਤੀ ਦੇ ਨਾਲ -ਨਾਲ ਸਬਜੀਆਂ ਆਲੂ, ਮਟਰ, ਦਾਲਾਂ, ਸ਼ਿਮਲਾ ਮਿਰਚ, ਪਿਆਜ, ਚਕੰਦਰ ਦੀ ਖੇਤੀ ਕਰਦਾ ਹੈ। ਕਿਸਾਨ ਬਲਦੇਵ ਸਿੰਘ ਦੱਸਦਾ ਹੈ ਕਿ ਉਸ ਨੇ ਖੇਤੀਬਾੜੀ ਵਿਭਾਗ ਬਲਾਕ ਖਡੂਰ ਸਾਹਿਬ ਨਾਲ ਰਾਬਤਾ ਕਰਕੇ ਫਸਲ ਦੀ ਰਹਿੰਦ-ਖਹੂੰਦ ਨੂੰ ਖੇਤਾ ਵਿੱਚ ਹੀ ਵਾਹ ਦਿੰਦਾ ਹੈ। ਬਿਨਾ ਅੱਗ ਲਗਾਏ ਸਾਰੇ ਰਕਬੇ ਵਿੱਚ ਕਣਕ ਅਤੇ ਸਬਜੀਆਂ ਦੀ ਕਾਸ਼ਤ ਕਰਦਾ ਹੈ। ਬਲਦੇਵ ਸਿੰਘ ਨੇ ਬਾਗਬਾਨੀ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਪੋਲੀ ਹਾਊਸ ਲਗਾਇਆ ਹੈ, ਬਲਦੇਵ ਸਿੰਘ ਪੋਲੀ ਹਾਊਸ ਵਿੱਚ ਵੱਖ-ਵੱਖ ਸਬਜੀਆਂ ਦੀ ਪਨੀਰੀ ਉਗਾ ਕੇ ਖੁਦ ਵੀ ਸਬਜੀਆਂ ਦੀ ਕਾਸ਼ਤ ਕਰਦਾ ਹੈ ਅਤੇ ਕਿਸਾਨਾਂ ਨੂੰ ਵੀ ਪਨੀਰੀ ਮਹੁੱਈਆਂ ਕਰਦਾ ਹੈ। ਇਹ ਕਿਸਾਨ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਖਡੂਰ ਸਾਹਿਬ ਦੇ ਸੰਪਰਕ ਵਿੱਚ ਰਹਿੰਦਾ ਹੈ, ਜਿਸ ਨਾਲ ਇਸ ਨੂੰ ਸਮੇ-ਸਮੇ ਤੇ ਵਿਭਾਗ ਦੀਆ ਸਹੂਲਤਾ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਉਹ ਖੁਦ ਵੀ ਲਾਭ ਲੈਂਦਾ ਹੈ ਅਤੇ ਬਾਕੀ ਕਿਸਾਨਾਂ ਨੂੰ ਮਹਿਕਮੇ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਾ ਹੈ। ਇਸ ਮੋਕੇ ਖੇਤੀਬਾੜੀ ਵਿਸਥਾਰ ਅਫਸਰ ਰੁਪਿੰਦਰਜੀਤ ਸਿੰਘ, ਸ: ਅਵਤਾਰ ਸਿੰਘ ਖੇਤੀਬਾੜੀ ਉਪ-ਨਿਰੀਖਕ, ਸ: ਯਾਦਵਿੰਦਰ ਸਿੰਘ ਬੀ.ਟੀ.ਐਮ ਅਤੇ ਸ਼੍ਰੀਮਤੀ: ਕਮਲਜੀਤ ਏ.ਟੀ.ਐਮ ਆਦਿ ਹਾਜਰ ਸਨ।