ਤਰਨ ਤਾਰਨ 20 ਫਰਵਰੀ : ਵਿਸ਼ਵ ਸਿਹਤ ਸੰਗਠਨ ਵਲੋ ਪਲਸ ਪੋਲੀਓ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਬੱਚਿਆਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਸਿਵਲ ਸਰਜਨ ਤਰਨ ਤਾਰਨ ਡਾ ਕਮਲਪਾਲ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਤਰਨ ਤਾਰਨ ਅਨੈਕਸੀ ਹਾਲ ਵਿਖੇ ਇਕ ਰੋਜਾ ਟਰੇਨਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਬਲਾਕਾ ਦੇ ਅਫ਼ਸਰਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਵਰਕਸ਼ਾਪ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਤਰਨ ਤਾਰਨ ਡਾ ਕਮਲਪਾਲ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ।ਪਾਕਿਸਤਾਨ ਅਤੇ ਅਫਗਾਨਿਸਤਾਨ ਗੁਆਢੀ ਦੇਸ਼ਾ ਵਿੱਚ ਹੋਣ ਕਰਕੇ ਇਹ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਮੇ ਸਮੇ ਤੇ ਇਹ ਰਾਉਡ ਚਲਾਏ ਜਾ ਰਹੇ ਹਨ।ਉਨਾ ਨੇ ਕਿਹਾ ਪੋਲੀੳ ਵਰਗੀ ਲਾ- ਇਲਾਜ ਬਿਮਾਰੀ ਨਾਲ ਨਜਿਠਣ ਲਈ ਇਕਲੇ ਸਿਹਤ ਵਿਭਾਗ ਨੂੰ ਹੀ ਕਮਰਬੰਦ ਹੋਣ ਦੇ ਨਾਲ ਬਾਕੀ ਵਿਭਾਗਾਂ ਦੇ ਸਹਿਯੋਗ ਦੀ ਉਨੀ ਹੀ ਲੋੜ ਹੈ। ਜਿਲ੍ਹਾ ਟੀਕਾਕਰਨ ਅਫਸਰ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਰਾਊਡ ਜੋ ਕਿ ਮਿਤੀ 03,04, ਅਤੇ 05 ਮਾਰਚ 2024 ਨੂੰ ਚਲਾਇਆ ਜਾ ਰਿਹਾ ਹੈ, ਤਹਿਤ 1239102 ਅਬਾਦੀ ਦੇ 213760 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 145747 ਬੱਚਿਆ ਨੂੰ 1261 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 117 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ।