ਗੁਰਦਾਸਪੁਰ ‘ਚ ਬਜ਼ੁਰਗ ਜੋੜੇ ਤੇ ਚੱਲੀਆਂ ਗੋਲੀਆਂ ‘ਚ ਆਇਆ ਨਵਾਂ ਮੋੜ, ਕਲਯੁਗੀ ਪੁੱਤ ਹੀ ਨਿਕਲਿਆ ਹਮਲਾਵਰ

ਬਟਾਲਾ, 05 ਮਾਰਚ 2025 : ਬੀਤੀ 1 ਮਾਰਚ ਨੂੰ ਰਾਤ ਸਮੇਂ ਲੰਗਰ ਦੀ ਸੇਵਾ ਕਰਨ ਉਪਰੰਤ ਘਰ ਪਰਤ ਰਹੇ ਬਜ਼ੁਰਗ ਸੋਹਣ ਸਿੰਘ ਤੇ ਉਸਦੀ ਪਤਨੀ ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਸੀ, ਜਿਸ ‘ਚ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਤੇ ਉਸਦੀ ਪਤਨੀ ਪਰਮਿੰਦਰ ਕੌਰ ਗੰਭੀਰ ਜਖ਼ਮੀ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਸੋਹਣ ਸਿੰਘ ਦਾ ਪੁੱਤਰ ਅਜੀਤਪਾਲ ਸਿੰਘ ਜੋ ਵਿਦੇਸ਼ ਫਰਾਂਸ ਵਿੱਚ ਰਹਿੰਦਾ ਹੈ ਨਾਲ ਜ਼ਮੀਨ ਦੀ ਵੰਡ ਲੈ ਕੇ ਝਗੜਾ ਚੱਲਦਾ ਸੀ। ਅਜੀਤਪਾਲ ਸਿੰਘ ਕੁੱਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਿੰਡ ਆਇਆ ਸੀ, ਉਸਦੇ ਪਿਤਾ ਮ੍ਰਿਤਕ ਸੋਹਣ ਸਿੰਘ ਦੀ ਕਿਸੇ ਗੱਲੋਂ ਬਲਵੀਰ ਸਿੰਘ ਨਾਲ ਝਗੜਾ ਹੋ ਗਿਆ ਸੀ, ਜਿਸ ਕਾਰਨ ਬਲਵੀਰ ਸਿੰਘ ਤੇ ਕੇਸ ਵੀ ਦਰਜ ਕਰਵਾ ਦਿੱਤਾ ਸੀ। ਮ੍ਰਿਤਕ ਸੋਹਣ ਸਿੰਘ ਦੇ ਪੁੱਤਰ ਅਜੀਤਪਾਲ ਸਿੰਘ ਤੇ ਬਲਬੀਰ ਸਿੰਘ ਨਾਲ ਦੋਸਤੀ ਪੈ ਗਈ, ਜਿੰਨ੍ਹਾਂ ਨੇ ਮਿਲਕੇ ਸੋਹਣ ਸਿੰਘ ਤੇ ਉਸਦੀ ਪਤਨੀ ਤੇ ਹਮਲਾ ਕਰਕੇ ਕਤਲ ਕਰ ਦਿੱਤਾ। ਉਕਤ ਕਥਿਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਗਈ ਹੈ। ਡੀਐਸਪੀ ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਨੇ ਦੱਸਿਆ ਕਿ ਇਕ ਮਾਰਚ ਨੂੰ ਸੋਹਣ ਸਿੰਘ ਤੇ ਉਸ ਦੀ ਪਤਨੀ ਪਰਮਿੰਦਰ ਸਿੰਘ ਨਿਵਾਸੀ ਪਿੰਡ ਸਰਵਾਲੀ ਆਪਣੇ ਪਿੰਡ ਦੇ ਅੱਡੇ ਤੋਂ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਆਪਣੇ ਘਰ ਨੂੰ ਰਾਤ ਕਰੀਬ ਨੌਂ ਵਜੇ ਜਾ ਰਹੇ ਸਨ। ਰਸਤੇ 'ਚ ਅਣਪਛਾਤੇ ਵਿਅਕਤੀ ਨੇ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਲਾਜ ਦੌਰਾਨ ਸੋਹਣ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਪਰਮਿੰਦਰ ਕੌਰ ਗੋਲ਼ੀਆਂ ਲੱਗਣ ਕਾਰਨ ਜ਼ੇਰੇ ਇਲਾਜ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਸੋਹਣ ਸਿੰਘ ਦਾ ਪੁੱਤਰ ਅਜੀਤਪਾਲ ਸਿੰਘ ਜੋ ਕਿ ਫਰਾਂਸ 'ਚ ਰਹਿੰਦਾ ਹੈ ਤੇ ਇਸ ਦਾ ਆਪਣੇ ਪਿਤਾ ਸੋਹਣ ਸਿੰਘ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਆਪਸ 'ਚ ਗੱਲਬਾਤ ਬੰਦ ਸੀ ਜਿਸ ਨੇ ਆਪਣੇ ਮਾਤਾ-ਪਿਤਾ ਖਿਲਾਫ਼ ਜਾਇਦਾਦ ਸਬੰਧੀ ਕਾਫੀ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਸਨ।