ਸਿੱਖਿਆਰਥੀਆਂ ਨੂੰ ਸਵੈ ਰੋਜ਼ਗਾਰ ਲਈ ਪ੍ਰੇਰਿਤ ਕੀਤਾ

ਬਟਾਲਾ, 5 ਜਨਵਰੀ : ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿਖੇ ਡਾਇਰੈਕਟਰ ਤਕਨੀਕੀ ਸਿੱਖਿਆ ਉਦੋਗਿਕ ਸਿਖਲਾਈ ਵਿਭਾਗ ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀ ਐਮ ਈ ਜੀ ਪੀ ਸਕੀਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿਖਲਾਈ ਲੈ ਰਹੇ ਅਤੇ ਸੰਸਥਾ ਦੇ ਪੁਰਾਣੇ ਸਿੱਖਿਆਰਥੀਆਂ ਨੂੰ ਸਵੈ ਰੋਜ਼ਗਾਰ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਿੱਖਿਆਰਥੀਆਂ ਦੇ ਕੇਸ ਪੀ ਐਮ ਈ ਜੀ ਪੀ ਸਕੀਮ ਰਾਹੀਂ ਆਨਲਾਈਨ ਭਰਵਾਉਣ ਲਈ ਇਸ ਸੰਸਥਾ ਵਿੱਚ ਸ਼੍ਰੀਮਤੀ ਨਵਨੀਤ ਕੌਰ ਭੰਗੂ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨ ਆਫਿਸਰ, ਜਿਲਾ ਉਦਯੋਗ ਕੇਂਦਰ,  ਬਟਾਲਾ ਵੱਲੋਂ ਉਪਰੋਕਤ ਸਕੀਮਾਂ ਸਬੰਧੀ ਜਾਣਕਾਰੀ ਭਰਪੂਰ ਲੈਕਚਰ ਕੀਤਾ ਗਿਆ। ਇਸ ਮੌਕੇ ਡਾਕਟਰ ਨਰੇਸ਼ ਕੁਮਾਰ ਸਹਾਇਕ ਪ੍ਰੋਫੈਸਰ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਹੋਰਾਂ ਨੇ ਵੀ ਵਿਕਸਿਤ ਭਾਰਤ@2047 ਰਾਸ਼ਟਰੀ ਯੋਜਨਾ ਸੰਬੰਧੀ ਆਪਣੇ ਵਿਚਾਰ ਸਿਖਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਤਜਿੰਦਰ ਸਿੰਘ ਵੋਹਰਾ, ਸੁਪਰਡੈਂਟ ਯੁਵਰਾਜ ਪੁਰੀ, ਟ੍ਰੇਨਿੰਗ ਅਫਸਰ ਜਗਜੀਤ ਸਿੰਘ, ਸ਼੍ਰੀਮਤੀ ਸਾਵਰੀ ਸਾਨਨ , ਸ੍ਰੀਮਤੀ ਕੁਲਵੰਤ ਕੌਰ, ਸੁਖਬੀਰ ਪਾਲ ਸਿੰਘ,  ਨਵਜੋਤ ਸਿੰਘ, ਦਮਨਬੀਰ ਸਿੰਘ, ਮਦਨ ਲਾਲ, ਭੁਪਿੰਦਰ ਸਿੰਘ, ਜਸਪਾਲ ਸਿੰਘ , ਦਲਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜਰ ਸਨ ।