ਆਈ.ਟੀ.ਆਈ ਇਸਤਰੀਆਂ ਬੇਰੀ ਗੇਟ ਵਿਖੇ ਦਾਖਲਾ ਸ਼ੁਰੂ

ਅੰਮ੍ਰਿਤਸਰ 27 ਜੂਨ 2024 : ਆਈ.ਟੀ.ਆਈ ਇਸਤਰੀਆਂ ਬੇਰੀ ਗੇਟ ਅੰਮ੍ਰਿਤਸਰ ਵਿਖੇ ਲੜਕੀਆਂ ਲਈ ਵੱਖ ਵੱਖ ਕੋਰਸਾਂ ਵਿੱਚ ਦਾਖਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇਆਂ ਆਈ.ਟੀ.ਆਈ ਦੇ ਪ੍ਰਿੰਸੀਪਲ ਨਵਜੋਤ ਸਿੰਘ ਨੇ ਕਿਹਾ ਕਿ ਸੰਸਥਾ ਵਿੱਚ ਬਿਊਟੀ ਪਾਰਲਰ ਸਲਾਈ ਕਢਾਈ ਇਲੈਕਟਰੋਨਿਕ,ਫੈਸ਼ਨ ਡਿਜ਼ਾਇਨਿੰਗ,ਫਰੂਟ ਅਤੇ ਵੈਜੀਟੇਬਲ ਦੀ ਸਾਂਭ ਸੰਭਾਲ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ। ਜਿਨਾਂ ਲਈ 3400 ਰੁਪਏ ਸਲਾਨਾ ਫੀਸ ਲਈ ਜਾਂਦੀ ਹੈ ਅਤੇ ਘੱਟ ਆਮਦਨ ਵਾਲੇ ਐਸੀ ਸਿਖਿਆਰਥੀਆਂ ਪਾਸੋਂ ਸਿਰਫ 100 ਰੁਪਏ ਸਲਾਨਾ ਫੀਸ ਹੀ ਲਈ ਜਾਂਦੀ ਹੈ। ਇਹਨਾਂ ਕੋਰਸਾਂ ਤੋਂ ਬਾਅਦ ਬੱਚਿਆਂ ਦੀ ਵੱਖ ਵੱਖ ਉਦਯੋਗਾਂ ਵਿੱਚ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ ਸੋ ਉਹਨਾਂ ਕਿਹਾ ਕਿ ਇਸ ਸੰਸਥਾ ਵਿੱਚ ਵੱਧ ਤੋਂ ਵੱਧ ਲੜਕੀਆਂ ਐਡਮਿਸ਼ਨ ਲੈਣ ਤਾਂ ਜੋ ਉਹ ਆਤਮ ਨਿਰਭਰ ਹੋ ਸਕਣ ਇਸ ਸਬੰਧੀ ਸੰਸਥਾ ਵਿੱਚ ਦਾਖਲਾ ਚੱਲ ਰਿਹਾ ਹੈ।