ਮਾਨਯੋਗ ਰਾਜਪਾਲ ਪੰਜਾਬ ਵੱਲੋਂ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਖੇਤਰ ਵਿੱਚ ਪਹੁੰਚ ਗ੍ਰਾਮੀਣ ਸੁਰੱਖਿਆ ਸਮਿਤਿਆਂ ਦੇ ਮੈਂਬਰਾਂ ਨਾਲ ਕੀਤੀ ਵਿਸੇਸ ਚਰਚਾ

  • ਹਰ ਤਰ੍ਹਾਂ ਦੀ ਸਮੱਸਿਆ ਦਾ ਕੀਤਾ ਜਾਵੈਗਾ ਪਹਿਲ ਦੇ ਆਧਾਰ ਤੇ ਹੱਲ : ਰਾਜ ਪਾਲ

ਪਠਾਨਕੋਟ, 24 ਜੁਲਾਈ 2024 : ਅੱਜ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਵੱਲੋਂ ਹਿੰਦ ਪਾਕ ਦੀ ਸਰਹੱਦ ਦੇ ਨਾਲ ਲਗਦੇ ਖੇਤਰ ਬਮਿਆਲ ਅੰਦਰ ਪਹੁੰਚ ਕੇ ਜਿਲ੍ਹਾ ਪਠਾਨਕੋਟ ਵਿੱਚ ਗਠਿਤ ਕੀਤੀਆਂ ਗਈਆਂ ਗ੍ਰਾਮੀਣ ਸੁਰੱਖਿਆ ਸਮਿਤਿਆਂ ਨਾਲ ਇੱਕ ਵਿਸੇਸ ਸਮਾਰੋਹ ਦੋਰਾਨ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ ਗਈ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨੀਲਕੰਠ ਅਵਧ ਪ੍ਰਭਾਵੀ ਸਕੱਤਰ ਪੰਜਾਬ , ਸ੍ਰੀ ਗੋਰਵ ਯਾਦਵ ਡਾਇਰੈਕਟਰ ਜਨਰਲ ਆਫ ਪੁਲਿਸ, ਰਾਕੇਸ਼ ਕੌਸ਼ਲ ਡੀ.ਆਈ.ਜੀ. ਬਾਰਡਰ ਰੇਂਜ, ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਵਿਸੇਸ ਸਾਰੰਗਲ ਡਿਪਟੀ ਕਮਿਸਨਰ ਗੁਰਦਾਸਪੁਰ, ਸੁਹੇਲ ਮੀਰ ਐਸ.ਐਸ.ਪੀ. ਪਠਾਨਕੋਟ ,ਹਰੀਸ ਦਿਆਮਾ ਐਸ.ਐਸ.ਪੀ. ਗੁਰਦਾਸਪੁਰ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਮੇਜਰ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਤੋਂ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ। ਜਿਕਰਯੋਗ ਹੈ ਕਿ ਮਾਨਯੋਗ ਰਾਜਪਾਲ ਪੰਜਾਬ ਜੀ ਦੇ ਵਿਸੇਸ ਦੋਰੇ ਨੂੰ ਲੈ ਕੇ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਬਮਿਆਲ ਬਲਾਕ ਵਿਖੇ ਆਰ ਐਸ. ਪਬਲਿਕ ਸਕੂਲ ਵਿਖੇ ਗ੍ਰਾਮੀਣ ਸੁਰੱਖਿਆ ਸਮਿਤਿਆਂ ਦੇ ਮੈਂਬਰਾਂ ਨਾਲ ਵਿਸੇਸ ਚਰਚਾ ਕਰਨ ਦੇ ਲਈ ਵਿਸੇਸ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਪੰਜਾਬ ਪੁਲਿਸ ਪਠਾਨਕੋਟ ਅਤੇ ਬੀ.ਐਸ.ਐਫ. ਵੱਲੋਂ ਹਥਿਆਰਾਂ ਦੀ ਪ੍ਰਦਰਸਨੀ ਲਗਾਈ ਗਈ, ਜਿਸ ਦਾ ਮਾਨਯੋਗ ਰਾਜਪਾਲ ਜੀ ਵੱਲੋਂ ਵਿਸੇਸ ਦੋਰਾ ਕਰਕੇ ਜਾਇਜਾ ਲਿਆ ਗਿਆ। ਬਾਗਬਾਨੀ ਵਿਭਾਗ ਅਤੇ ਖੇਤੀ ਬਾੜੀ ਵਿਭਾਗ ਵੱਲੋਂ ਵੀ ਪ੍ਰਦਰਸਨੀ ਲਗਾਈ ਗਈ। ਸਮਾਰੋਹ ਦੇ ਅਰੰਭ ਵਿੱਚ ਸ੍ਰੀ ਨੀਲਕੰਠ ਅਵਧ ਪ੍ਰਭਾਵੀ ਸਕੱਤਰ ਪੰਜਾਬ ਜੀ ਵੱਲੋਂ ਮਾਨਯੋਗ ਰਾਜਪਾਲ ਪੰਜਾਬ ਜੀ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਦੋਸਾਲਾ ਭੇਂਟ ਕਰਕੇ ਪਠਾਨਕੋਟ ਪਹੁੰਚਣ ਤੇ ਸਵਾਗਤ ਕੀਤਾ ਗਿਆ , ਉਨ੍ਹਾ ਵੱਲੋਂ ਅਤੇ ਪੰਜਾਬ ਪੁਲਿਸ ਪਠਾਨਕੋਟ ਵੱਲੋਂ ਸ੍ਰੀ ਗੋਰਵ ਯਾਦਵ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਮੁੱਖ ਮਹਿਮਾਨ ਜੀ ਨੂੰ ਯਾਦਗਾਰ ਚਿਨ੍ਹ ਵੀ ਭੇਂਟ ਕੀਤੇ ਗਏ। ਸਮਾਰੋਹ ਦਾ ਅਰੰਭ ਰਾਸਟਰੀ ਗਾਣ ਨਾਲ ਕੀਤਾ ਗਿਆ। ਇਸ ਮੋਕੇ ਤੇ ਸੰਬੋਧਤ ਕਰਦਿਆਂ ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਮਾਨਯੋਗ ਰਾਜਪਾਲ ਪੰਜਾਬ  ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਪਿੰਡ ਪੱਧਰ ਤੇ ਵਿਲੇਜ ਡਿਫੈਂਸ ਕਮੇਟੀਆਂ ਗਠਿਤ ਕੀਤੀਆਂ ਗਈਆਂ ਸਨ ਅੱਜ ਇਸ ਦਾ ਨਤੀਜਾ ਇਹ ਹੈ ਕਿ ਹਰੇਕ ਪਿੰਡ ਅੰਦਰ ਵੀ.ਡੀ.ਸੀ. ਹਨ ਜੋ ਹਰ ਤਰ੍ਹਾਂ ਦੀ ਆਪਦਾ ਦੇ ਵਿੱਚ ਜਿਲ੍ਹਾ ਪ੍ਰਸਾਸਨ ਅਤੇ ਲੋਕਾਂ ਦੀ ਸਹਾਇਤਾਂ ਦੇ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ.ਡੀ.ਸੀ. ਵੱਲੋਂ ਨੋਜਵਾਨਾਂ ਨੂੰ ਨਸੇ ਤੋਂ ਦੂਰ ਰਹਿਣ ਦੇ ਲਈ ਅਤੇ ਸਮਾਜ ਅੰਦਰ ਹੋਰ ਫੈਲੀਆਂ ਕੂਰੀਤੀਆਂ ਨੂੰ ਦੂਰ ਕਰਨ ਦੇ ਲਈ ਵੀ ਅਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪੰਜਾਬ ਦੇ ਆਜਾਦੀ ਤੋਂ ਪਹਿਲਾਂ ਦੇ ਹਾਲਾਤ ਅਤੇ ਚਲ  ਪੰਜਾਬ ਦੇ ਹਾਲਾਤ ਤੇ ਚਿੰਤਾਂ ਵਿਅਕਤ ਕਰਦਿਆ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਮਿਲ ਕੇ ਅਜਿਹੀਆਂ ਬੂਰਾਈਆਂ ਜੋ ਸਮਾਜ ਦੇ ਅਕਸ ਨੂੰ ਖਰਾਬ ਕਰਦੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਵਿੱਚ ਸਹਿਯੋਗ ਦੇਈਏ। ਉਨ੍ਹਾਂ ਕਿਹਾ ਕਿ ਅੱਜ ਵੀ.ਡੀ.ਸੀ. ਵੱਲੋਂ ਸਰਹੱਦੀ ਖੇਤਰ ਦੀਆਂ ਜੋ ਵੀ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ ਗਈਆਂ ਹਨ ਉਨ੍ਹਾਂ  ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।