ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਵਿਖੇ ਹੋਈ ਅੱਗ ਸੁਰੱਖਿਆ ਮੋਕ ਡਰਿਲ

ਬਟਾਲਾ, 13 ਮਾਰਚ 2025 : ਸਥਾਨਕ ਫਾਇਰ ਐਂਡ ਐਮਰਜੈਂਸੀ ਸਰਵਿਸ ਬਟਾਲਾ ਵੱਲੋਂ ਅੱਜ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਵਿਖੇ ਮੌਕ ਡਰਿੱਲ ਕਰਕੇ ਡਾਕਟਰਾਂ, ਸਟਾਫ ਅਤੇ ਮਰੀਜਾਂ ਨੂੰ ਅੱਗ ਉੱਪਰ ਕਾਬੂ ਪਾਉਣ ਅਤੇ ਮੌਕ ਡਰਿਲ ਕਰਵਾਈ ਗਈ। ਇਸ ਮੋਕ ਡਰਿਲ ਵਿਚ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਦੀ ਅਗਵਾਈ ਵਿਚ ਫਾਇਰ ਅਫ਼ਸਰ ਰਾਜੇਸ਼ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ, ਫਾਇਰ ਫਾਈਟਰਾਂ ਦੇ ਨਾਲ ਐਸਐਮਓ ਮਨਜਿੰਦਰਜੀਤ ਸਿੰਘ, ਡਾ. ਪੁਨੀਤ ਕਸ਼ਅਪ, ਡਾ. ਪ੍ਰਜੀਤ ਕੌਰ, ਨਰਸ ਸਿਸਟਰ ਕੰਵਲਜੀਤ ਕੌਰ ਤੇ ਪ੍ਰਮਜੀਤ ਕੌਰ ਤੇ ਹਾਜ਼ਰ ਸਟਾਫ ਨੇ ਭਾਗ ਲਿਆ। ਇਸ ਮੌਕੇ ਨੀਰਜ ਸ਼ਰਮਾਂ ਨੇ ਦੱਸਿਆ ਕਿ ਸਾਵਧਾਨੀ ਨਾਲ ਅੱਗ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਇਸੇ ਸਬੰਧੀ ਮੁੱਢਲੀ ਅੱਗ ਬਝਾਊ ਯੰਤਰਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਹਸਪਤਾਲਾਂ ਜਾਂ ਵਪਾਰਿਕ ਥਾਵਾਂ 'ਤੇ ਇਹਨਾਂ ਯੰਤਰਾਂ ਨੂੰ ਵਰਤਣ ਦੀ ਸਾਰੇ ਸਟਾਫ ਦੇ ਨਾਲ ਮੀਰਜਾਂ ਨਾਲ ਆਏ ਸਾਥੀਆਂ ਨੂੰ ਵੀ ਅੱਗ ਸੁਖਿਆਂ ਦੇ ਗੁਰਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਇਸ ਮੌਕੇ ਮੋਕ ਡਰਿਲ ਰਾਹੀਂ ਵੱਖ ਵੱਖ ਕਿਸਮ ਦੀਆ ਅੱਗਾਂ ਬਾਰੇ ਦੱਸਿਆ ਤੇ ਉਹਨਾਂ ਨੂੰ ਕਾਬੂ ਕਰਨ ਲਈ ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦੇ ਤਰੀਕਾ ਪੀ.ਏ ਐਸ.ਐਸ. ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਏ.ਬੀ.ਸੀ. ਤੇ ਸੀ.ੳ.-2 ਅੱਗ ਬੂਝਾਊ ਸਿਲੈਂਡਰ ਸਨ।ਯੰਤਰਾਂ ਨਾਲ ਸਟਾਫ ਪਾਸੋ ਮੋਕ ਡਰਿਲ ਵੀ ਕਰਵਾਈ। ਇਸ ਮੌਕੇ ਹਰਬਖਸ਼ ਸਿੰਘ ਤੇ ਰਾਜੇਸ਼ ਸ਼ਰਮਾਂ ਨੇ ਦਸਿਆ ਕਿ ਵਾਤਵਰਨ ਦੇ ਬਦਲਾਵ ਕਾਰਣ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਵਿਚ ਮੁੱਖ ਤੌਰ ਤੇ ਬਿਜਲਈ ਉਪਕਰਣ ਹਨ, ਇਹਨਾਂ ਦੀ ਸਾਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਕਿਸੇ ਅਣਗਿਹਲੀ ਕਾਰਣ ਅੱਗ ਲੱਗਣ ਮੌਕੇ ਕੀ ਕਰੀਏ - ਕੀ ਨਾ ਕਰੀਏ ਬਾਰੇ ਬਾਰੇ ਦਸਿਆ। ਕਿਸੇ ਵੀ ਆਫਤ ਜਾਂ ਮੁਸੀਬਤ ਸਮੇਂ ਰਾਸ਼ਟਰੀ ਸਹਾਇਤਾ ਨੰਬਰ 112 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ।