ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵੱਲੋਂ ਦੀਨਾਨਗਰ ਵਿਖੇ ਮਹਿਲਾ ਕੇਂਦਰਿਤ ਕਾਨੂੰਨਾਂ ਅਤੇ ਘਰੇਲੂ ਹਿੰਸਾ ਦੇ ਖ਼ਿਲਾਫ਼ ਜਾਗਰੂਕਤਾ ਕੈਂਪ ਆਯੋਜਿਤ 

ਗੁਰਦਾਸਪੁਰ, 24 ਜੁਲਾਈ 2024 : ਭਾਰਤ ਸਰਕਾਰ ਵੱਲੋਂ ਪ੍ਰਾਪਤ ਮਿਸ਼ਨ ਸ਼ਕਤੀ ਸਕੀਮ ਦੇ ਤਹਿਤ ਸਪੈਸ਼ਲ ਜਾਗਰੂਕਤਾ 100 ਦਿਨਾਂ ਕਲੰਡਰ ਦੇ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਰੇਵਾ ਵੈੱਲਫੇਅਰ ਸੋਸਾਇਟੀ ਦੀਨਾਨਗਰ ਵਿਖੇ ਮਹਿਲਾ ਕੇਂਦਰਿਤ ਕਾਨੂੰਨਾਂ ਅਤੇ ਘਰੇਲੂ ਹਿੰਸਾ ਦੇ ਖ਼ਿਲਾਫ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਦਾ ਮੁੱਖ ਮੰਤਵ ਔਰਤਾਂ ਨੂੰ ਨਵੇਂ ਕੇਂਦਰਿਤ ਕਾਨੂੰਨ ਅਤੇ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਜਾਗਰੂਕ ਕਰਨਾ ਸੀ। ਇਸ ਦੇ ਨਾਲ ਹੀ ਕੈਂਪ ਵਿੱਚ ਬੈਠੇ ਲੜਕੇ/ਲੜਕਿਆਂ ਨੂੰ ਮਿਸ਼ਨ ਸ਼ਕਤੀ ਸਕੀਮ, ਸਖੀ ਵਨ ਸਟਾਪ ਸੈਂਟਰ, ਵੁਮੈਨ ਹੈਲਪ ਲਾਈਨ/ਚਾਈਲਡ ਹੈਲਪ ਲਾਈਨ, ਬਾਲ ਸੁਰੱਖਿਆ ਸੇਵਾਵਾਂ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਬਾਲ ਪੰਘੂੜਾ ਤਹਿਤ ਆਦਿ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਸ਼੍ਰੀਮਤੀ ਵਿਨਾਕਸ਼ੀ ਵਰਮਾ (ਅਸਿਸਟੈਂਟ ਲੀਗਲ ਡਿਫੈਂਸ ਕੌਂਸਲ), ਸ਼੍ਰੀ ਸੁਨੀਲ ਜੋਸ਼ੀ (ਬਾਲ ਸੁਰੱਖਿਆ ਅਫ਼ਸਰ), ਸ਼੍ਰੀਮਤੀ ਦਿਕਸ਼ਾ ਮਹਾਜਨ(ਪੈਰਾ ਲੀਗਲ ਪਰਸੋਨਲ), ਸ਼੍ਰੀ ਅੰਕੁਸ਼ ਸ਼ਰਮਾ (ਜ਼ਿਲ੍ਹਾ ਮਿਸ਼ਨ ਕੁਆਰਡੀਨੇਟਰ), ਸ਼੍ਰੀਮਤੀ ਮੰਨਤ ਮਹਾਜਨ (ਸਪੈਸ਼ਲਿਸਟ ਇਨ ਫਾਈਨੈਂਸ ਲਿਟਰੇਸੀ), ਮਿਸ ਹਰਪ੍ਰੀਤ ਅੱਤਰੀ (ਡਾਟਾ ਐਂਟਰੀ ਓਪਰੇਟਰ) ਮੌਜੂਦ ਸਨ।