ਮਾਨਯੋਗ ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਸਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਅੰਡਰ ਟਰਾਈਲ ਰਵਿਊਂ ਕਮੇਟੀ ਦੀ ਮੀਟਿੰਗ ਕੀਤੀ ਗਈ।

ਤਰਨ ਤਾਰਨ, 04 ਅਪ੍ਰੈਲ : ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਅੰਡਰ ਟਰਾਈਲ ਰੀਵਿਊਂ ਕਮੇਟੀ, ਤਰਨ ਤਾਰਨ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਮਿਸ ਪ੍ਰਤਿਮਾ ਅਰੋੜਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਨਵਕੀਰਤ ਸਿੰਘ, ਅਡੀਸ਼ੀਨਲ ਡਿਪਟੀ ਕਮਿਸ਼ਨਰ, ਤਰਨ ਤਾਰਨ, ਸ਼੍ਰੀ ਅਜੇ ਰਾਏ ਸਿੰਘ, ਸੁਪਰਡੈਂਟ ਆਫ਼ ਪੁਲਿਸ ਤਰਨ ਤਾਰਨ, ਸ਼੍ਰੀ ਰਾਹੁਲ ਰਾਜਾ, ਡਿਪਟੀ ਸੁਪਰਡੈਂਟ, ਸੈਂਟਰਲ ਜੇਲ ਸ਼੍ਰੀ ਗੋਇੰਦਵਾਲ ਸਾਹਿਬ, ਸ਼੍ਰੀ ਜਤਿੰਦਰਪਾਲ ਸਿੰਘ, ਡਿਪਟੀ ਸੁਪਰਡੈਂਟ, ਸਬ-ਜੇਲ ਪੱਟੀ, ਸ਼੍ਰੀ ਸਚਿਨ ਅਜਾਦ, ਜ਼ਿਲ੍ਹਾ ਅਟਾਰਨੀ, ਤਰਨ ਤਾਰਨ, ਅਤੇ ਸ਼੍ਰੀ ਸੰਦੀਪ ਖੰਨਾ, ਚੀਫ਼, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਅਤੇ ਸ਼੍ਰੀ ਸਮਰਿੰਦਰ ਸਿੰਘ ਅਨੰਦ, ਪ੍ਰਧਾਨ ਬਾਰ ਐਸੋਸੀਏਸ਼ਨ, ਤਰਨ ਤਾਰਨ ਹਾਜ਼ਰ ਸਨ। ਇਸ ਮੀਟਿੰਗ ਵਿੱਚ ਜੇਲ੍ਹਾ ਵਿੱਚ ਬੰਦ ਹਵਾਲਾਤੀ ਅਤੇ ਕੈਦੀਆਂ ਬਾਰੇ ਜੇਲ੍ਹਾ ਦੇ ਸੁਪਰਡੈਂਟਾ ਨਾਲ ਵਿਚਾਰ ਕੀਤਾ ਗਿਆ। ਮਾਨਯੋਗ ਸੈਸ਼ਨਜ ਜੱਜ ਸਾਹਿਬ ਜੀ ਵੱਲੋਂ ਮੀਟਿੰਗ ਮੈਂਬਰਾਂ ਨਾਲ ਵਿਚਾਰ ਕੀਤਾ ਗਿਆ ਕਿ ਜੇਲ੍ਹਾਂ ਦਾ ਕਿਵੇਂ ਵਧੀਆਂ ਸੁਧਾਰ ਕੀਤਾ ਜਾ ਸਕਦਾ ਹੈ। ਇਸ ਮੀਟਿੰਗ ਵਿੱਚ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਸੁਪਰਡੈਂਟ ਆਫ ਪੁਲਿਸ , ਤਰਨ ਤਾਰਨ ਨੂੰ ਕਿਹਾ ਜਿਹੜੇ ਚਲਾਣ ਪੁਲਿਸ ਸਟੇਸ਼ਨਾਂ ਵਿੱਚ ਲੰਬਿਤ ਪਏ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਕੋਰਟ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਕਿਹਾ ਜਿਹੜੇ ਹਵਾਲਾਤੀ ਘੱਟ ਸੰਗੀਨ ਅਪਰਾਂਧਾਂ ਵਿੱਚ (Criminal Compoundable offence ) ਵਿੱਚ ਜੇਲ੍ਹਾ ਵਿੱਚ ਬੰਦ ਹਨ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਕੈਂਪ ਕੋਰਟ ਵਿੱਚ ਕਰਨ ਲਈ ਨਿਰਦੇਸ਼ ਦਿੱਤੇ ਗਏ । ਇਸ ਦੇ ਨਾਲ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਨੂੰ ਨਿਰਦੇਸ਼ ਦਿੱਤੇ ਗਏ ਕਿ ਜਿਨਾਂ ਹਵਾਲਾਤੀਆਂ ਅਤੇ ਕੈਦੀਆਂ ਕੋਲ ਆਪਣਾ ਕੇਸ ਲੜਨ ਲਈ ਵਕੀਲ ਨਹੀ ਹੈ ਉਹਨਾਂ ਹਵਾਲਾਤੀਆਂ ਅਤੇ ਕੈਦੀਆਂ ਨੂੰ ਫਰੀ ਵਕੀਲ ਮੁਹੱਈਆਂ ਕਰਵਾਏ ਜਾਣ।