ਅੱਚਲੀ ਗੇਟ, ਸ਼ਾਸਤਰੀ ਨਗਰ ਤੇ ਬੱਸ ਸਟੈਂਡ ਸਮੇਤ ਸਮੁੱਚੇ ਸ਼ਹਿਰ ਨੂੰ ਸ਼ਾਫ ਸੁਥਰਾ ਰੱਖਣ ਲਈ ਵਿੱਢੀ ਮੁਹਿੰਮ

ਬਟਾਲਾ, 6 ਸਤੰਬਰ 2024 : ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਵਿਆਹ ਪੁਰਬ ਸਮਾਗਮ ਦੇ ਸਬੰਧ ਨਗਰ ਨਿਗਮ ਦੀਆਂ ਵੱਖ-ਵੱਖ ਟੀਮਾਂ ਵਲੋਂ ਲਗਾਤਾਰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਮੁਹਿੰਮ ਵਿੱਢੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਕਾਰਪੋਰੇਸ਼ਨ ਦੀਆਂ ਟੀਮਾਂ ਵਲੋ ਅੱਚਲੀ ਗੇਟ, ਸ਼ਾਸਤਰੀ ਨਗਰ ਤੇ ਬੱਸ ਸਟੈਂਡ ਸਮੇਤ ਸਮੁੱਚੇ ਸ਼ਹਿਰ ਅੰਦਰ ਸਾਫ-ਸਫਾਈ ਕਰਵਾਈ ਗਈ, ਕੂੜੇ ਦੇ ਢੇਰ ਚੁੱਕੇ ਗਏ ਅਤੇ ਨਾਲੀਆਂ ਦੀ ਸਫਾਈ ਕਰਵਾਈ ਗਈ। ਉਨਾਂ ਦੱਸਿਆ ਕਿ ਟੀਮਾਂ ਵਲੋਂ ਲਗਾਤਾਰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਵਿਆਹ ਪੁਰਬ ਸਮਾਗਮ ਸਫਲਤਾਪੂਰਵਕ ਨੇਪਰੇ ਚਾੜੇ ਜਾ ਸਕਣ।