ਬੀ.ਐੱਸ.ਐੱਨ.ਐੱਲ. ਚੌਂਕ ਤੋਂ ਗੁਰੂ ਰਵਿਦਾਸ ਚੌਂਕ ਤੱਕ ਸੜਕ ਸਵੇਰੇ ਸ਼ਾਮ ਹੋਵੇਗੀ ਨੋ ਵਹੀਕਲ ਜੋਨ

ਗੁਰਦਾਸਪੁਰ, 13 ਮਾਰਚ :ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਗੁਰਦਾਸਪੁਰ ਸ਼ਹਿਰ ਦੇ ਬੀ.ਐੱਸ.ਐੱਨ.ਐੱਲ. ਚੌਂਕ ਤੋਂ ਗੁਰੂ ਰਵਿਦਾਸ ਚੌਂਕ ਤੱਕ ਸੜਕ (ਵਾਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਰਿਜਨਲ ਰਿਸਰਚ ਸੈਂਟਰ, ਗੁਰਦਾਸਪੁਰ) ਰੋਜ਼ਾਨਾ ਸਵੇਰੇ 4:00 ਵਜੇ ਤੋਂ 7:00 ਵਜੇ ਤੱਕ ਅਤੇ ਸ਼ਾਮ 6:00 ਵਜੇ ਤੋਂ 7:30 ਵਜੇ ਤੱਕ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਕੇਵਲ ਸੈਰ, ਦੌੜ, ਬਾਈ ਸਾਈਕਲ ਅਤੇ ਐਮਰਜੈਂਸੀ ਵਹੀਕਲ ਹੀ ਇਸ ਸੜਕ ਦੀ ਵਰਤੋਂ ਕਰ ਸਕਣਗੇ। ਇਹ ਹੁਕਮ 1 ਮਾਰਚ 2024 ਤੋਂ 29 ਅਪ੍ਰੈਲ 2024 ਤੱਕ ਲਾਗੂ ਰਹਿਣਗੇ।