ਅੰਮ੍ਰਿਤਸਰ 14 ਫਰਵਰੀ : ਸ੍ਰੀ ਨਿਕਾਸ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ- ਕਮ -ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 017 - ਅੰਮ੍ਰਿਤਸਰ ਕੇਂਦਰੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ ਨੇ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਲੋਕਾਂ ਨੂੰ ਵੋਟਰ ਕਾਰਡ ਬਣਾਉਣ ਲਈ ਫਰਵਰੀ 2024 ਤੱਕ ਚੱਲਣ ਵਾਲੀ ਈ.ਵੀ.ਐਮ ਪ੍ਰਦਰਸਨੀ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਨਵੀਂ ਵੋਟ ਬਣਾਉਣ, ਦਰੁਸਤ ਕਰਨ,ਸਿਫ਼ਟ ਕਰਨ ਬਾਰੇ ਐਲ.ਈ.ਡੀ ਸਕਰੀਨ ਰਾਹੀਂ ਦੱਸਿਆ ਗਿਆ। ਇਸ ਮੌਕੇ ਸ੍ਰੀ ਰਿਪਨ ਕੱਕੜ ਸੈਕਟਰ ਅਫ਼ਸਰ, ਸ੍ਰੀ ਸੋਨੂੰ ਮਹਿੰਦਰੂ ਸੈਕਟਰ ਅਫ਼ਸਰ, ਅਤੇ ਸ੍ਰੀ ਅੰਮ੍ਰਿਤਪਾਲ ਸਿੰਘ ਸੈਕਟਰ ਅਫ਼ਸਰ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਸੈਕਟਰ ਅਫ਼ਸਰ ਅਤੇ ਬੀ.ਐਲ.ਓਜ਼ ਵੀ ਮੌਜੂਦ ਸਨ। ਈ.ਵੀ.ਐਮ ਪ੍ਰਦਰਸਨੀ ਵੈਨ ਨੂੰ ਵੇਖਣ ਲਈ ਕਾਲਜਾਂ ਦੇ ਸਿਖਿਆਰਥੀਆਂ ਅਤੇ ਲੋਕਾਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਵੈਨ ਦਾ ਮੁੱਖ ਮਕਸਦ ਆਨਲਾਇਨ ਨਵੀਂ ਵੋਟ ਬਣਾਉਣੀ, ਦਰੁਸਤੀ ਕਰਾਉਣੀ ਅਤੇ 18+ ਯੋਗ ਸਿਖਿਆਰਥੀਆਂ ਨੂੰ ਵੋਟ ਬਣਾਉਣ ਲਈ ਉਤਸਾਹਿਤ ਕਰਨਾ ਅਤੇ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨਾ ਹੈ। ਵੈਨ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਦਿੱਤੇ ਰੂਟ ਪਲਾਨ ਅਨੁਸਾਰ ਸੈਕਟਰ ਅਫ਼ਸਰ ਲੋਕਾਂ ਨੂੰ ਜਾਗਰੂਕ ਕਰਵਾ ਰਹੇ ਹਨ।ਸਿਖਿਆਰਥੀਆਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ਲਈ ਸਾਰੇ ਕਾਲਜਾਂ ਅਤੇ ਸੰਸਥਾਵਾਂ ਵਿੱਚ ਲਗਾਤਾਰ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ