ਕਲਾਨੌਰ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਹਵੇਲੀ ਬਣਵਾ ਰਹੇ ਨੇ ਫੌਜੀ ਭਰਾ  

ਕਲਾਨੌਰ, 5 ਮਾਰਚ : ਮੌਤ ਤੋਂ ਬਾਅਦ ਪੰਜਾਬ ਦੇ ਲਗਭਗ ਹਰ ਇਲਾਕੇ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਮੂਸੇਵਾਲਾ ਦੀ ਯਾਦ ਵਿਚ ਕੈਂਡਲ ਮਾਰਚ ਕੱਢਦੇ, ਲੰਗਰ ਲਗਾਉਂਦੇ ਅਤੇ ਟੈਂਟੂ ਬਣਾਉਂਦੇ ਨਜ਼ਰ ਆਏ ਪਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਪਿੰਡ ਜੋਗੋਵਾਲ ਬੇਦੀਆਂ ਦੇ ਫੌਜੀ ਭਰਾਵਾਂ ਨੇ ਮੁਸੇ ਵਾਲਾ ਦੀ ਯਾਦ ਵਿਚ ਕਰੋੜਾਂ ਦੀ ਲਾਗਤ ਵਾਲੀ ਹਵੇਲੀ ਤਿਆਰ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਹਵੇਲੀ ਦੇ ਬਾਹਰ ਸਿੱਧੂ ਮੂਸੇਵਾਲਾ ਦਾ ਆਦਮਕੱਦ ਬੁੱਤ ਤਿਆਰ ਹੋ ਚੁੱਕਿਆ ਹੈ ਜਦ ਕਿ ਹਵੇਲੀ ਵੀ 40 ਫੀਸਦੀ ਬਣ ਚੁੱਕੀ ਹੈ ਅਤੇ ਹੁਣ ਤੱਕ ਇਸ ਦੇ 60 ਲੱਖ ਰੁਪਏ ਦੀ ਲਾਗਤ ਆ ਚੁੱਕੀ ਹੈ। ਫੌਜੀ ਭਰਾਵਾਂ ਸੁਖਜੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਿੱਧੂ ਮੂਸੇ ਵਾਲਾ ਦੇ ਗੀਤਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਹਵੇਲੀ ਦਾ ਨੀਂਹ ਪੱਥਰ ਜਦੋਂ ਰੱਖਿਆ ਗਿਆ ਸੀ ਉਦੋਂ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਹੋਇਆ ਸੀ। ਨਸ਼ੇ ਦੇ ਖਿਲਾਫ ਗਾਏ ਗਏ ਉਸ ਦੇ ਗੀਤਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਵਰਗੀ ਹਵੇਲੀ ਤਿਆਰ ਕਰਨ ਦੀ ਸੋਚੀ ਅਤੇ ਉਸ ਦੀਆਂ ਨੀਹਾਂ ਪੈ ਗਈਆਂ ਪਰ ਕੁਝ ਸਮੇਂ ਬਾਅਦ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਫੇਰ ਇਹਨਾਂ ਨੇ ਇਸ ਹਵੇਲੀ ਨੂੰ ਸਿਧੂ ਮੁਸੇ ਵਾਲਾ ਨੂੰ ਸਮਰਪਤ ਕਰਨ ਦਾ ਫੈਸਲਾ ਕਰ ਲਿਆ ਤੇ ਇਸ ਦਾ ਨਕਸ਼ਾ ਹੂ-ਬ-ਹੂ ਸਿੱਧੂ ਮੂਸੇਵਾਲਾ ਦੇ ਘਰ ਵਾਂਗ ਬਣਵਾਇਆ। ਹੁਣ ਤੱਕ ਹਵੇਲੀ ਦਾ ਕੰਮ 40 ਫੀ ਸਦੀ ਦੇ ਲਗਭਗ ਕੰਪਲੀਟ ਹੋ ਗਿਆ ਹੈ ਅਤੇ ਇਸ ਤੇ 60 ਲੱਖ ਰੁਪਏ ਦਾ ਖਰਚਾ ਹੋ ਚੁੱਕਿਆ ਹੈ। ਹਥੇਲੀ ਤੇ ਡੇਢ਼ ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਹਵੇਲੀ ਬਾਹਰ ਸਿੱਧੂ ਮੂਸੇ ਵਲਾ ਦਾ ਇਕ ਆਦਮ-ਕੱਦ ਬੁੱਤ ਵੀ ਲਗਾਇਆ ਗਿਆ ਹੈ। ਉਥੇ ਹੀ ਪਿੰਡ ਵਾਸੀ ਸੁਰਜੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਸ ਦੇ ਗਾਏ ਗੀਤ ਉਸ ਨੂੰ ਅਮਰ ਬਣਾ ਗਏ ਹਨ ਅਤੇ ਹੁਣ ਉਸ ਦੀ ਯਾਦ ਵਿੱਚ ਫੌਜੀ ਭਰਾਵਾਂ ਵੱਲੋਂ ਬਣਾਈ ਗਈ ਹਵੇਲੀ ਹਮੇਸ਼ਾ ਜੋਗੋਵਾਲ ਬੇਦੀਆਂ ਦੇ ਵਾਸੀਆਂ ਅਤੇ ਪਿੰਡ ਵਿਚ ਆ ਕੇ ਹਵੇਲੀ ਦੇਖਣ ਵਾਲਿਆਂ ਨੂੰ ਸਿੱਧੂ ਮੂਸੇ ਵਾਲਾ ਦੀ ਯਾਦ ਦਿਵਾਉਂਦੀ ਰਹੇਗੀ।