ਅੰਮ੍ਰਿਤਸਰ ਅੰਡਰ 23 ਇੱਕ ਪਾਰੀ ਅਤੇ 339 ਦੌੜਾਂ ਨਾਲ ਜਿੱਤਿਆ

ਅੰਮ੍ਰਿਤਸਰ 10 ਅਪੈ੍ਰਲ : ਅੰਮ੍ਰਿਤਸਰ ਅੰਡਰ 23 ਟੀਮ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 23 ਟੂਰਨਾਮੈਂਟ ਦਾ ਸੈਮੀ ਫਾਈਨਲ ਮੈਚ ਜਿੱਤ ਕੇ ਬਰਨਾਲਾ ਨੂੰ ਪਾਰੀ ਅਤੇ 339 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਅੰਮ੍ਰਿਤਸਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੰਮ੍ਰਿਤਸਰ 676 ਦਾ ਸਕੋਰ ਆਲ ਆਊਟ ਹੋ ਗਿਆ। ਕਪਤਾਨ ਸਲਿਲ ਅਰੋੜਾ ਨੇ 126 ਦੌੜਾਂ, ਸਾਹਿਲ ਸ਼ਰਮਾ ਨੇ 122 ਦੌੜਾਂ ਅਤੇ ਵਰਿੰਦਰ ਸਿੰਘ ਲੋਹਟ ਨੇ 110 ਦੌੜਾਂ ਬਣਾਈਆਂ। ਪਰਜੋਤ ਸਿੰਘ ਨੇ 212 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਜਵਾਬ ’ਚ ਬਰਨਾਲਾ 163 ਦੌੜਾਂ ’ਤੇ ਆਲ ਆਊਟ ਹੋ ਗਿਆ। ਅਸੀਮ ਕੋਹਲੀ ਨੇ 31 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਨੇ ਬਰਨਾਲਾ ਨੂੰ ਫਾਲੋਆਨ ਦਿੱਤਾ। ਦੂਜੀ ਪਾਰੀ ’ਚ ਫਿਰ ਬਰਨਾਲਾ 174 ਦੌੜਾਂ ’ਤੇ ਆਲ ਆਊਟ ਹੋ ਗਿਆ। ਅਸੀਮ ਕੋਹਲੀ ਨੇ 21 ਦੌੜਾਂ ’ਤੇ 3 ਵਿਕਟਾਂ ਅਤੇ ਅਰਸ਼ਦੀਪ ਸਿੰਘ ਨੇ 15 ਦੌੜਾਂ ’ਤੇ 3 ਵਿਕਟਾਂ ਲਈਆਂ।  ਇਸ ਮੌਕੇ ਸ਼੍ਰੀ ਘਨਸ਼ਾਮ ਥੋਰੀ  ਡਿਪਟੀ ਕਮਿਸ਼ਨਰ -ਕਮ -ਪ੍ਰਧਾਨ ਏ.ਜੀ.ਏ. ਦੀ ਸਰਪ੍ਰਸਤੀ ਹੇਠ, ਸ.ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ., ਅੰਮ੍ਰਿਤਸਰ ਕਮ ਮੀਤ ਪ੍ਰਧਾਨ ਏ.ਜੀ.ਏ. ਅਤੇ ਸ.ਇੰਦਰਜੀਤ ਸਿੰਘ ਬਾਜਵਾ ਹਨੀ.ਸਕੱਤਰ ਏ.ਜੀ.ਏ. ਨੇ ਟੀਮ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਮੀਦ ਕੀਤੀ ਕਿ ਅੰਮ੍ਰਿਤਸਰ ਵਧੀਆ ਪ੍ਰਦਰਸ਼ਨ ਕਰੇਗਾ ਅਤੇ ਫਾਈਨਲ ਜਿੱਤ ਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਂ ਰੌਸ਼ਨ ਕਰੇਗਾ।