ਬ੍ਰਿਟੇਨ ਦੇ ਮਹਾਰਾਜਾ ਚਾਰਲਸ ਵੱਲੋਂ ਪ੍ਰੋਫ਼ੈਸਰ ਵੈਂਕੀ ਰਾਮਾਕ੍ਰਿਸ਼ਨਨ ਨੂੰ ‘ਆਰਡਰ ਆਫ ਮੈਰਿਟ’ ਨਾਲ ਸਨਮਾਨਿਤ

ਇੰਗਲੈਂਡ : ਭਾਰਤ ਵਿੱਚ ਪੈਦਾ ਹੋਏ ਅਤੇ ਨੋਬਲ ਐਵਾਰਡ ਜੇਤੂ ਪ੍ਰੋਫ਼ੈਸਰ ਵੈਂਕੀ ਰਾਮਾਕ੍ਰਿਸ਼ਨਨ ਨੂੰ ਬ੍ਰਿਟੇਨ ਦੇ ਮਹਾਰਾਜਾ ਚਾਰਲਸ ਤੀਜੇ ਵੱਲੋਂ ਵਿਗਿਆਨ ਦੇ ਖੇਤਰ ‘ਚ ਪਾਏ ਯੋਗਦਾਨ ਲਈ ਵੱਕਾਰੀ ਸਨਮਾਨ ‘ਆਰਡਰ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਗਿਆ ਹੈ। ਬ੍ਰਿਟੇਨ ਦੀ ਸਵਰਗਵਾਸੀ ਮਹਾਰਾਣੀ ਐਲਿਜ਼ਾਬੇਥ ਦੂਜੀ ਨੇ ਦਿਹਾਂਤ ਤੋਂ ਪਹਿਲਾਂ ਸਤੰਬਰ ਵਿੱਚ ਇਤਿਹਾਸਕ ਕ੍ਰਮ ਵਿੱਚ ਛੇ ਨਿੁਯਕਤੀਆਂ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਇੱਕ 70 ਸਾਲਾਂ ਪ੍ਰੋਫੈਸਰ ਵੇਂਕੀ ਰਾਮਕ੍ਰਿਸ਼ਣਨ ਹਨ। ਚਾਰਸ-III ਵੱਲੋਂ ਕੀਤੀ ਜਾਣ ਵਾਲੀ ਇਹ ਪਹਿਲੀ ਨਿਯੁਕਤੀ ਹੈ। ਦੱਸ ਦੇਈਏ ਕੇ ਇਹ ‘ਆਰਡਰ ਆਫ਼ ਮੈਰਿਟ’ ਦਾ ਸਨਮਾਨ ਬ੍ਰਿਟਿਸ਼ ਮਹਾਰਾਣੀ ਜਾਂ ਮਹਾਰਾਜਾ ਵੱਲੋਂ ਦਿੱਤਾ ਜਾਣ ਵਾਲਾ ਵੱਡਾ ਤੇ ਵਿਸ਼ੇਸ਼ ਸਨਮਾਨ ਹੈ। ਬਕਿੰਘਮ ਪੈਲੇਸ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ, “ਮਹਾਰਾਜਾ ਛੇ ਵਿਅਕਤੀਆਂ ਨੂੰ ਆਰਡਰ ਆਫ਼ ਮੈਰਿਟ ਪ੍ਰਦਾਨ ਕਰਕੇ ਖੁਸ਼ ਹੈ। ਇਸ ਸੰਬੰਧ ‘ਚ ਨਿਯੁਕਤੀਆਂ ਹਥਿਆਰਬੰਦ ਸੈਨਾਵਾਂ, ਵਿਗਿਆਨ, ਕਲਾ, ਸਾਹਿਤ ਜਾਂ ਸੱਭਿਆਚਾਰ ਦੇ ਪ੍ਰਚਾਰ ਵਿੱਚ ਵਿਲੱਖਣ ਯੋਗਦਾਨ ਪਾਉਣ ਲਈ ਕੀਤੀਆਂ ਗਈਆਂ ਹਨ। ਬਕਿੰਘਮ ਪੈਲੇਸ ਨੇ ਕਿਹਾ, “ਇਨ੍ਹਾਂ ਵਿਅਕਤੀਆਂ ਨੂੰ ਸਤੰਬਰ ਦੇ ਸ਼ੁਰੂ ਵਿੱਚ ਚੁਣਿਆ ਗਿਆ ਸੀ।” ਤੁਹਾਨੂੰ ਦੱਸ ਦੇਈਏ ਕਿ ਪ੍ਰੋਫ਼ੈਸਰ ਵੈਂਕੀ ਦਾ ਜਨਮ ਚਿਦੰਬਰਮ, ਤਾਮਿਲਨਾਡੂ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਬ੍ਰਿਟੇਨ ਜਾਣ ਤੋਂ ਪਹਿਲਾਂ ਅਮਰੀਕਾ ਵਿੱਚ ਜੀਵਨ ਵਿਗਿਆਨ ਦੀ ਪੜ੍ਹਾਈ ਕੀਤੀ ਸੀ, ਜਿਥੇ ਉਹ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਮਾਲਿਊਕਲਰ ਬਾਇਲਾਜੀ ਰਿਸਰਚ ਸੈਂਟਰ ਐੱਮ.ਆਰ.ਸੀ. ਲੈਬ ਵਿੱਚ ਗਰੁੱਪ ਲੀਡਰ ਸਨ। ਉਨ੍ਹਾਂ ਨੂੰ ਰਾਇਬੋਸੋਮਲ ਸਰੰਚਨਾ ‘ਤੇ ਉਨ੍ਹਾਂ ਦੇ ਕੰਮ ਲਈ 2009 ਵਿੱਚ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ ਸੀ ਅਤੇ 2012 ਵਿੱਚ ਰਾਣੀ ਵੱਲੋਂ Knighted ਦੀ ਉਪਾਧੀ ਦਿੱਤੀ ਗਈ ਸੀ। ਉਹ ਨਵੰਬਰ 2015 ਤੋਂ ਨਵੰਬਰ 2020 ਤੱਕ ਯੂਕੇ ਦੇ ਰਾਇਲ ਸੁਸਾਇਟੀ ਦੇ ਪ੍ਰਧਾਨ ਸਨ।