ਯੂਕਰੇਨ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਯੂਕਰੇਨ ਪਹੁੰਚੇ। ਇਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ ਮਦਦ ਲਈ 50 ਮਿਲੀਅਨ ਪੌਂਡ ਦੇ ਰੱਖਿਆ ਪੈਕੇਜ ਦਾ ਐਲਾਨ ਕੀਤਾ। ਜ਼ੇਲੇਂਸਕੀ ਨੂੰ ਬ੍ਰਿਟੇਨ ਦਾ ਸਮਰਥਨ ਜਾਰੀ ਰਖਣ ਦਾ ਭਰੋਸਾ ਵੀ ਦਿੱਤਾ। ਬ੍ਰਿਟਿਸ਼ PM ਸੁਨਕ ਨੇ ਕਿਹਾ ਕਿ ਬ੍ਰਿਟੇਨ ਜਾਣਦਾ ਹੈ ਕਿ ਆਜ਼ਾਦੀ ਲਈ ਲੜਨ ਦਾ ਕੀ ਮਤਲਬ ਹੁੰਦਾ ਹੈ। ਅਸੀਂ ਹਰ ਤਰ੍ਹਾਂ ਤੋਂ ਤੁਹਾਡੇ ਨਾਲ ਹਨ। ਬ੍ਰਿਟਿਸ਼ ਸਰਕਾਰ ਦੀ ਕਮਾਨ ਸੰਭਾਲਣ ਤੋਂ ਬਾਅਦ ਰਿਸ਼ੀ ਸੁਨਕ ਦੀ ਇਹ ਪਹਿਲੀ ਵਾਰ ਯੂਕਰੇਨ ਯਾਤਰਾ ਹੈ। ਯੂਕਰੇਨ ਨੂੰ ਜੋ ਡਿਫੈਂਸ ਪੈਕੇਜ ਦਿੱਤਾ ਗਿਆ ਹੈ ਉਨ੍ਹਾਂ ਵਿੱਚ 125 ਐਂਟੀ ਏਅਰਕ੍ਰਾਫਟ, ਪਿਸਟਲ, ਦਰਜਨਾਂ ਰਡਾਰ ਅਤੇ ਐਂਟੀ ਡਰੋਨ ਸ਼ਾਮਲ ਹੈ। ਇਸ ਤੋਂ ਇਲਾਵਾ ਰੂਸ ਦੇ ਖਤਰਨਾਕ ਡਰੋਨ ਦਾ ਮੁਕਾਬਲਾ ਕਰਨ ਵਾਲੀ ਤਕਨੀਕੀ ਵੀ ਬ੍ਰਿਟੇਨ ਵੱਲੋਂ ਮੁਹੱਈਆ ਕਰਾਈ ਜਾਏਗੀ। ਇਹ ਸਹਾਇਤਾ ਪੈਕੇਜ ਬ੍ਰਿਟੇਨ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਹ ਸਹਾਇਤ ਪੈਕੇਜ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਵੱਲੋਂ ਮਹੀਨੇ ਦੀ ਸ਼ੁਰੂਆਤ ਵਿੱਚ ਐਲਾਨ 1 ਹਜ਼ਾਰ ਤੋਂ ਵੱਧ ਨਵੀਂ ਐਂਟੀ ਏਅਰ ਮਿਸਾਈਲਾਂ ਦੇਣ ਦੇ ਐਲਾਨ ਦੀ ਕੜੀ ਵਿੱਚ ਹੀ ਹੈ। ਇਸ ਤੋਂ ਇਲਾਵਾ ਰਿਸ਼ੀ ਨੇ ਜੰਗ ਵਿੱਚ ਤਬਾਹ ਹੋਏ ਬਿਲਡਿੰਗ, ਸਕੂਲ ਅਤੇ ਹਾਸਪੀਟਲ ਨੂੰ ਦੇਖਦੇ ਹੋਏ ਮਨੁੱਖੀ ਮਦਦ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਵਰਲਡ ਫੂਡ ਪ੍ਰੋਗਰਾਮ ਲਈ 12 ਮਿਲੀਅਨ ਪਾਊਂਡ ਦੀ ਮਦਦ ਪੈਕੇਜ ਦੇਣ ਦਾ ਵੀ ਐਲਾਨ ਕੀਤਾ। ਬ੍ਰਿਟੇਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਨੂੰ ਵੀ 4 ਮਿਲੀਅਨ ਪਾਊਂਡ ਦੀ ਮਦਦ ਦੇਵੇਗਾ। ਨਾਲ ਹੀ ਜਨਰੇਟਰ, ਸ਼ੈਲਟਰ, ਪੀਣ ਦੇ ਪਾਣੀ ਅਤੇ ਮੋਬਾਈਲ ਹੈਲਥ ਕਲੀਨਿਕ ਲਈ ਵੀ ਫੰਡ ਦੇਵੇਗੀ। ਬ੍ਰਿਟਿਸ਼ PM ਰਿਸੀ ਸੁਨਕ ਦੇ ਜ਼ੇਲੇਂਸਕੀ ਦੇ ਨਾਲ ਮੁਲਾਕਾਤ ਦਾ ਇੱਕ ਵੀਡੀਓ ਸ਼ੇਅਰ ਕੀਤਾ। ਵੀਡੀਓ ਵਿੱਚ ਉਨ੍ਹਾਂ ਨੂੰ ਕੀਵ ਵੀੱਚ ਯੂਕਰੇਨੀ ਨੇਤਾ ਦੇ ਨਾਲ ਕਾਫੀ ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ ਗਿਆ। ਇਸ ਦੌਰਾਨ ਜ਼ੇਲੇਂਸਕੀ ਨੇ ਰਿਸ਼ੀ ਤੋਂ ਪੁੱਛਿਆ ਕੀ ਹਾਲ ਹੈ…। ਜ਼ੇਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ ਉਹ ਕੀਵ ਵਿੱਚ ਬਣਾਏ ਗਏ ਉਸ ਯਾਗਾਰ ਵਿੱਚ ਗਏ, ਜੋ ਜੰਗ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ। ਉਥੇ ਉਨ੍ਹਾਂ ਨੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮਗਰੋਂ ਇੱਕ ਫਾਇਰ ਸਟੇਸ਼ਨ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦਸਤੇ ਦੇ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ। ਰਿਸ਼ੀ ਸੁਨਕ ਨੇ ਫੜੇ ਗਏ ਈਰਾਨੀ ਡਰੋਨ ਵੀ ਦੇਖੇ ਜਿਨ੍ਹਾਂ ਦੀ ਵਰਤੋਂ ਹਾਲ ਹੀ ਦੇ ਦਿਨਾਂ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਬੰਬਾਰੀ ਕਰਨ ਲਈ ਕੀਤੀ ਗਈ ਸੀ।