ਉੱਤਰੀ ਚੀਨ ਵਿੱਚ ਇੱਕ ਯਾਤਰੀ ਬੱਸ ਸੁਰੰਗ ਦੀ ਕੰਧ ਨਾਲ ਟਕਰਾਈ, 14 ਲੋਕਾਂ ਦੀ ਮੌਤ, 37 ਜ਼ਖਮੀ

ਬੀਜਿੰਗ, 20 ਮਾਰਚ : ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਵਿੱਚ ਇੱਕ ਯਾਤਰੀ ਬੱਸ ਇੱਕ ਸੁਰੰਗ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਹੁਬੇਈ ਐਕਸਪ੍ਰੈਸਵੇਅ 'ਤੇ ਦੁਪਹਿਰ 2:37 ਵਜੇ (0637 GMT) 'ਤੇ ਵਾਪਰਿਆ। ਘਟਨਾ ਬਾਰੇ ਰਾਜ ਪ੍ਰਸਾਰਕ ਸੀਸੀਟੀਵੀ ਨਿਊਜ਼ ਨੇ ਕਿਹਾ ਕਿ ਕਈ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸਿਨਹੂਆ ਨਿਊਜ਼ ਦੀ ਰਿਪੋਰਟ ਮੁਤਾਬਕ ਸਥਾਨਕ ਜਨਤਕ ਸੁਰੱਖਿਆ ਬਿਊਰੋ ਨੇ ਦੱਸਿਆ ਕਿ ਮੰਗਲਵਾਰ ਨੂੰ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦੇ ਤਾਈਝੋਊ ਦੇ ਇੱਕ ਵੋਕੇਸ਼ਨਲ ਸਕੂਲ ਵਿੱਚ ਇੱਕ ਕਾਰ ਭੀੜ ਵਿੱਚ ਵੜ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਤੇ 16 ਹੋਰ ਜ਼ਖਮੀ ਹੋ ਗਏ। ਇਹ ਘਟਨਾ ਤਾਈਜ਼ੋ ਵੋਕੇਸ਼ਨਲ ਐਂਡ ਟੈਕਨੀਕਲ ਕਾਲਜ ਵਿਖੇ ਸਵੇਰੇ 11:20 ਵਜੇ (0320 GMT) 'ਤੇ ਵਾਪਰੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜ਼ਖਮੀਆਂ ਦੀ ਹਾਲਤ ਸਥਿਰ ਹੈ। ਚੀਨ ਦੇ ਇੱਕ ਸਕੂਲ ਵਿੱਚ ਇਹ ਨਵਾਂ ਘਾਤਕ ਕਾਰ ਹਾਦਸਾ ਸੀ। ਸਰਕਾਰੀ ਮੀਡੀਆ ਨੇ ਦੱਸਿਆ,1 ਮਾਰਚ ਨੂੰ, ਪੂਰਬੀ ਚੀਨ ਦੇ ਸ਼ਾਨਡੋਂਗ ਸੂਬੇ ਦੇ ਡੇਝਾਓ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਕਾਰ ਨੇ ਲੋਕਾਂ ਦੇ ਇੱਕ ਸਮੂਹ ’ਤੇ ਚੜ੍ਹ ਗਈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਬੱਚੇ ਜ਼ਖਮੀ ਹੋ ਗਏ।