ਅਮਰੀਕਾ ਵਿੱਚ ਤੂਫ਼ਾਨ ਮਿਲਟਨ ਨੇ ਤਬਾਹੀ ਮਚਾਈ, 6 ਲੋਕਾਂ ਦੀ ਮੌਤ 

ਵਾਸਿੰਗਟਨ, 11 ਅਕਤੂਬਰ 2024 : ਤੂਫ਼ਾਨ ਮਿਲਟਨ ਕਾਰਨ ਆਏ ਹੜ੍ਹਾਂ ਨੇ ਅਮਰੀਕਾ ਵਿੱਚ ਤਬਾਹੀ ਮਚਾਈ ਹੈ। ਤੂਫਾਨ ਕਾਰਨ ਫਲੋਰੀਡਾ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੀਬ 30 ਲੱਖ ਘਰਾਂ ਅਤੇ ਦਫ਼ਤਰਾਂ ਵਿੱਚ ਬਿਜਲੀ ਨਹੀਂ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਤੂਫਾਨ ਕਾਰਨ 120 ਘਰ ਤਬਾਹ ਹੋ ਗਏ ਹਨ। ਮਿਲਟਨ ਕਾਰਨ ਸੈਂਟਰਲ ਫਲੋਰੀਡਾ ਵਿੱਚ 10-15 ਇੰਚ ਬਾਰਿਸ਼ ਹੋਈ , ਜਿਸ ਕਾਰਨ ਹੜ੍ਹ ਆ ਗਿਆ। ਯੂਐਸ ਕੋਸਟ ਗਾਰਡ ਨੇ ਵੀਰਵਾਰ ਨੂੰ ਮੈਕਸੀਕੋ ਦੀ ਖਾੜੀ ਵਿੱਚ ਫਸੇ ਇੱਕ ਵਿਅਕਤੀ ਨੂੰ ਬਚਾਇਆ। ਉਹ ਲਾਈਫ ਜੈਕੇਟ ਅਤੇ ਕੂਲਰ ਦੀ ਮਦਦ ਨਾਲ ਪਾਣੀ ਵਿੱਚ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿੰਨੀ ਬਾਰਿਸ਼ ਤਿੰਨ ਮਹੀਨਿਆਂ 'ਚ ਹੁੰਦੀ ਹੈ, ਉਹ ਸਿਰਫ 3 ਘੰਟਿਆਂ 'ਚ ਹੀ ਡਿੱਗੀ ਹੈ। ਹੜ੍ਹ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਫਲੋਰੀਡਾ ਵਿੱਚ ਹੁਣ ਤੱਕ 16 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੈਂਕੜੇ ਘਰ ਤਬਾਹ ਹੋ ਗਏ ਹਨ। 32 ਲੱਖ ਤੋਂ ਵੱਧ ਘਰਾਂ ਅਤੇ ਦਫ਼ਤਰਾਂ ਵਿੱਚ ਬਿਜਲੀ ਨਹੀਂ ਹੈ। ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਹਨ। ਕੰਮ ਰੁਕਿਆ ਹੋਇਆ ਹੈ। ਏਜੰਸੀ ਦੀ ਰਿਪੋਰਟ ਮੁਤਾਬਕ ਹਰੀਕੇਨ ਮਿਲਟਨ ਕਾਰਨ ਸੈਂਟਰਲ ਫਲੋਰੀਡਾ ਵਿੱਚ 18 ਇੰਚ ਤੱਕ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਹੜ੍ਹ ਆ ਗਿਆ। ਯੂਐਸ ਕੋਸਟ ਗਾਰਡ ਨੇ ਵੀਰਵਾਰ ਨੂੰ ਮੈਕਸੀਕੋ ਦੀ ਖਾੜੀ ਵਿੱਚ ਫਸੇ ਇੱਕ ਵਿਅਕਤੀ ਨੂੰ ਬਚਾਇਆ। ਖਾੜੀ ਵਿੱਚ ਫਸਿਆ ਵਿਅਕਤੀ ਲਾਈਫ ਜੈਕੇਟ ਅਤੇ ਕੂਲਰ ਦੀ ਮਦਦ ਨਾਲ ਪਾਣੀ ਵਿੱਚ ਆਪਣੀ ਜਾਨ ਬਚਾਉਣ ਲਈ ਜੱਦੋਜਹਿਦ ਕਰ ਰਿਹਾ ਸੀ। ਫਲੋਰੀਡਾ 'ਚ ਸ਼ੁੱਕਰਵਾਰ ਨੂੰ ਤੂਫਾਨ ਮਿਲਟਨ ਸ਼ਾਂਤ ਹੋ ਰਿਹਾ ਹੈ। ਅਜਿਹੇ 'ਚ ਟੈਂਪਾ ਇੰਟਰਨੈਸ਼ਨਲ ਏਅਰਪੋਰਟ ਨੂੰ ਦੁਬਾਰਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।