ਨੇਪਾਲ, 21 ਮਈ : ਇੱਕ ਸਾਬਕਾ ਨੇਪਾਲੀ ਸੈਨਿਕ, ਜਿਸ ਨੇ ਇੱਕ ਜੰਗ ਵਿੱਚ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ ਸਨ। ਪਰ ਫਿਰ ਵੀ ਇਸ ਸਖ਼ਸ਼ ਨੇ ਆਪਣੀ ਕਾਮਯਾਬੀ ਦੇ ਝੰਡੇ ਮਾਊਂਟ ਐਵਰੈਸਟ ਤੇ ਗੱਡ ਦਿੱਤੇ ਹਨ। ਇਸ ਸਾਬਕਾ ਫੌਜੀ ਦਾ ਨਾਂ ਹਰੀ ਬੁੱਧਮਗਰ ਹੈ, ਜਿਸ ਦੀ ਉਮਰ 43 ਸਾਲ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਲੱਤਾਂ ਗੁਆਉਣ ਦੇ ਬਾਵਜੂਦ ਮਾਊਂਟ ਐਵਰੈਸਟ ਫਤਿਹ ਕਰਕੇ ਇਤਿਹਾਸ ਰਚਿਆ ਹੈ। 2010 ਵਿੱਚ ਅਫਗਾਨਿਸਤਾਨ ਵਿੱਚ ਲੜਦਿਆਂ ਹਰੀ ਨੇ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ। ਪਰ ਇਸ ਸਾਬਕਾ ਫੌਜੀ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਇਤਿਹਾਸ ਰਚਿਆ ਅਤੇ ਨਕਲੀ ਲੱਤਾਂ ਨਾਲ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 43 ਸਾਲਾ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਦੁਪਹਿਰ ਨੂੰ 8848.86 ਮੀਟਰ ਉੱਚੀ ਪਹਾੜੀ ਚੋਟੀ ਨੂੰ ਫਤਹਿ ਕੀਤਾ। ਸੈਰ-ਸਪਾਟਾ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, "ਦੋਹਾਂ ਪੈਰਾਂ ਤੋਂ ਦਿਵਿਆਂਗ ਸਾਬਕਾ ਸੈਨਿਕ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਨੂੰ ਮਾਊਂਟ ਐਵਰੈਸਟ ਨੂੰ ਸਰ ਕਰਕੇ ਇਤਿਹਾਸ ਰਚ ਦਿੱਤਾ।" ਉਹ ਇਸ ਸ਼੍ਰੇਣੀ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਚੜ੍ਹਨ ਵਾਲਾ ਪਹਿਲਾ ਵਿਅਕਤੀ ਹੈ। 2010 ਦੀ ਅਫਗਾਨਿਸਤਾਨ ਜੰਗ ਵਿੱਚ ਬਰਤਾਨਵੀ ਗੋਰਖਿਆਂ ਦੇ ਸਿਪਾਹੀ ਵਜੋਂ ਯੂਕੇ ਸਰਕਾਰ ਲਈ ਲੜਦੇ ਹੋਏ ਬੁੱਧਮਗਰ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ। ਉੱਧਰ ਸੋਸ਼ਲ ਮੀਡੀਆ ਉੱਤੇ ਸਾਬਕਾ ਸੈਨਿਕ ਹਰੀ ਬੁੱਧਮਾਗਰ ਦੀ ਖੂਬ ਤਾਰੀਫ ਹੋ ਰਹੀ ਹੈ। ਹਰ ਕੋਈ ਇਸ ਸਿਪਾਹੀ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ।