ਅਮਰੀਕਾ ’ਚ ਤੂਫਾਨ ਹੈਲੇਨ ਕਾਰਨ ਹੋਈਆਂ 44 ਮੌਤਾਂ

ਫਲੋਰਿਡਾ, 28 ਸਤੰਬਰ 2024 : ਅਮਰੀਕਾ ’ਚ ਤੂਫਾਨ ਹੈਲੇਨ ਨੇ ਫਲੋਰਿਡਾ ਤੇ ਦੱਖਣ ਪੂਰਬੀ ਅਮਰੀਕਾ ’ਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਦੀ ਵੱਧ ਤੋਂ ਵੱਧ ਰਫਤਾਰ 225 ਕਿਲੋਮਟੀਰ ਪ੍ਰਤੀ ਘੰਟਾ ਸੀ, ਜਦੋਂ ਵੀਰਵਾਰ ਦੇਰ ਰਾਤ ਇਹ ਫਲੋਰਿਡਾ ਦੇ ਪੇਂਡੂ ਬਿੱਗ ਬੈਂਡ ਖੇਤਰ ’ਚ ਇਕ ਘੱਟ ਆਬਾਦੀ ਵਾਲੀ ਖੇਤਰ ’ਚ ਪਹੁੰਚਿਆ। ਇਸਨੇ ਉੱਚੇ-ਉੱਚੇ ਦਰੱਖਤਾਂ ਨੂੰ ਤੀਲਿਆਂ ਵਾਂਗ ਉਖਾੜ ਦਿੱਤਾ ਤੇ ਘਰਾਂ ਨੂੰ ਤਬਾਹ ਕਰ ਦਿੱਤਾ। ਇਸਦੀ ਲਪੇਟ ’ਚ ਆ ਕੇ 44 ਲੋਕਾਂ ਦੀ ਮੌਤ ਹੋ ਗਈ। ਬਚਾਅ ਦਲ ’ਚ ਆ ਕੇ 44 ਲੋਕਾਂ ਦੀ ਮੌਤ ਹੋ ਗਈ। ਬਚਾਅ ਦਲ ਨੇ ਲੋਕਾਂ ਦੀ ਮੌਤ ਹੋ ਗਈ। ਬਚਾਅ ਦਲ ਨੇ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਮਿਸ਼ਨ ਸ਼ੁਰੂ ਕੀਤਾ ਹੈ। ਮੂਡੀਜ਼ ਐਨਾਲਿਟਿਕਸ ਨੇ ਕਿਹਾ ਹੈ ਕਿ 15 ਤੋਂ 26 ਅਰਬ ਡਾਲਰ ਦੀ ਜਾਇਦਾਦ ਦੇ ਨੁਕਸਾਨ ਦਾ ਖਦਸ਼ਾ ਹੈ। ਮਰਨ ਵਾਲਿਆਂ ’ਚ ਤਿੰਨ ਫਾਇਰ ਬ੍ਰਿਗੇਡ ਗੱਡੀਆਂ, ਇਕ ਔਰਤ ਤੇ ਉਸਦਾ ਇਕ ਮਹੀਨੇ ਦਾ ਜੁੜਵਾਂ ਬੱਚਾ ਵੀ ਸ਼ਾਮਲ ਹੈ। ਮੌਤਾਂ ਫਲੋਰਿਡਾ, ਜਾਰਜੀਆ, ਉੱਤਰੀ ਕੈਰੋਲਿਨਾ ਤੇ ਦੱਖਣੀ ਕੈਰੋਲਿਨਾ ਤੇ ਵਰਜੀਨੀਆ ’ਚ ਹੋਈਆਂ ਹਨ। ਸ਼੍ਰੇਣੀ-4 ਦੇ ਤੂਫਾਨ ਨੇ ਦੱਖਣੀ ਜਾਰਜੀਆ ਦੇ ਕੁਝ ਹਸਪਤਾਲਾਂ ਦੀ ਬਿਜਲੀ ਗੁੱਲ ਕਰ ਦਿੱਤੀ। ਗਵਰਨਰ ਬ੍ਰਾਇਨ ਕੈਂਪ ਨੇ ਕਿਹਾ ਕਿ ਅਧਿਕਾਰੀਆਂ ਨੂੰ ਮਲਬਾ ਹਟਾਉਣ ਤੇ ਸੜਕਾਂ ਖੋਲ੍ਹਣ ਲਈ ਸਖਤ ਮਿਹਨਤ ਕਰਨੀ ਪਈ। 54 ਲੋਕਾਂ ਨੂੰ ਯੂਨੀਕੋਈ ਹਸਪਤਾਲ ਦੀ ਛੱਤ ਤੋਂ ਹੈਲੀਕਾਪਟਰ ਰਾਹੀਂ ਬਚਾਇਆ ਗਿਆ। ਸ਼ਹਿਰ ਨਿਊਪੋਰਟ ਤੋਂ ਵੀ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ। ਉੱਤਰੀ ਕੈਰੋਲਿਨਾ ਦੇ ਨੈਸ਼ ਕਾਊਂਟੀ ਸਮੇਤ ਕੁਝ ਇਲਾਕਿਆਂ ’ਚ ਤੂਫਾਨ ਆਇਆ, ਜਿਸ ਨਾਲ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਟਲਾਂਟਾ ’ਚ 48 ਘੰਟਿਆਂ ’ਚ ਰਿਕਾਰਡ 28.24 ਸੈਂਟੀਮੀਟਰ ਬਾਰਿਸ਼ ਹੋਈ, ਜਿਹੜੀ 1878 ਦੇ ਬਾਅਦ ਤੋਂ ਸ਼ਹਿਰ ’ਚ ਦੋ ਦਿਨਾਂ ’ਚ ਹੋਈ ਸਭ ਤੋਂ ਜ਼ਿਆਦਾ ਬਾਰਿਸ਼ ਹੈ।