ਗਾਜ਼ਾ ‘ਤੇ ਇਜ਼ਰਾਈਲੀ ਹਵਾਈ ਹਮਲੇ ਵਿਚ 33 ਫਲਸਤੀਨੀਆਂ ਦੀ ਮੌਤ

ਗਾਜ਼ਾ, 19 ਅਕਤੂਬਰ 2024 : ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਦੇ ਸਰਕਾਰੀ ਮੀਡੀਆ ਦਫਤਰ ਨੇ ਦੱਸਿਆ ਕਿ ਉੱਤਰੀ ਗਾਜ਼ਾ ਪੱਟੀ ਦੇ ਜਬਾਲੀਆ ਕੈਂਪ ‘ਤੇ ਸ਼ੁੱਕਰਵਾਰ ਸ਼ਾਮ ਨੂੰ ਇਜ਼ਰਾਈਲੀ ਹਵਾਈ ਹਮਲੇ ਵਿਚ ਘੱਟੋ-ਘੱਟ 33 ਫਲਸਤੀਨੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 21 ਔਰਤਾਂ ਵੀ ਸਨ ਅਤੇ ਮਲਬੇ ਅਤੇ ਇਮਾਰਤਾਂ ਦੇ ਹੇਠਾਂ ਫਸੇ ਕਈ ਪੀੜਤਾਂ ਕਾਰਨ ਕੁੱਲ ਮੌਤਾਂ ਦੀ ਗਿਣਤੀ 50 ਤੱਕ ਪਹੁੰਚ ਸਕਦੀ ਹੈ। ਇੱਕ ਨਿਊਜ਼ ਏਜੰਸੀ ਨੇ ਮੀਡੀਆ ਦਫ਼ਤਰ ਵੱਲੋਂ ਜਾਰੀ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਬੰਬ ਧਮਾਕੇ ਵਿੱਚ 85 ਤੋਂ ਵੱਧ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ। ਇਜ਼ਰਾਈਲੀ ਫੌਜ ਨੇ ਜਬਾਲੀਆ ਕੈਂਪ ਦੇ ਕਈ ਘਰਾਂ ‘ਤੇ ਬੰਬਾਰੀ ਕੀਤੀ। ਇਸਰਾਈਲੀ ਫੌਜ ਨੇ ਅਜੇ ਤੱਕ ਇਸ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।