ਜਾਰਜਟਾਊਨ, 23 ਮਈ : ਦੱਖਣੀ ਅਮਰੀਕੀ ਦੇਸ਼ ਗੁਆਨਾ ਵਿੱਚ ਐਤਵਾਰ ਰਾਤ ਇੱਕ ਸਕੂਲ ਦੇ ਹੋਸਟਲ ਵਿੱਚ ਅੱਗ ਲੱਗ ਗਈ, ਜਿਸ ਵਿੱਚ ਘੱਟੋ-ਘੱਟ ਬੱਚੇ ਸੁੱਤੇ ਹੀ ਮੌਤ ਦੇ ਮੂੰਹ ਵਿਚ ਚਲੇ ਗਏ। ਸੈਕੰਡਰੀ ਸਕੂਲ ਦੇ ਲੜਕੀਆਂ ਦੇ ਹੋਸਟਲ 'ਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ 'ਚ 20 ਲੋਕਾਂ ਦੇ ਮਾਰੇ ਜਾਣ ਦੀ ਖਬਰ ਸੀ। ਗੁਆਨਾ ਦੇ ਮਾਹਦੀਆ ਸੈਕੰਡਰੀ ਸਕੂਲ 'ਚ ਲੱਗੀ ਅੱਗ 'ਚ 20 ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ, ਰਾਸ਼ਟਰੀ ਫਾਇਰ ਵਿਭਾਗ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਇਸ ਭਿਆਨਕ ਅੱਗ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ 'ਚ ਘੱਟੋ-ਘੱਟ 9 ਹੋਰ ਲੋਕ ਜ਼ਖਮੀ ਹੋ ਗਏ। ਇੱਕ ਪੀੜਤ ਨੂੰ ਬਚਾਇਆ ਗਿਆ ਸੀ, ਪਰ ਉਹ ਵੈਂਟੀਲੇਟਰ 'ਤੇ ਹੈ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਗੁਆਨਾ ਸਰਕਾਰ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਇਹ ਘਟਨਾ ਰਾਜਧਾਨੀ ਜੌਰਜਟਾਊਨ ਤੋਂ 320 ਕਿਲੋਮੀਟਰ ਦੱਖਣ 'ਚ ਮਾਹਦੀਆ ਕਸਬੇ ਦੇ ਇਕ ਸੈਕੰਡਰੀ ਸਕੂਲ 'ਚ ਵਾਪਰੀ। ਇਸ ਹੋਸਟਲ ਵਿੱਚ 12 ਤੋਂ 18 ਸਾਲ ਦੀ ਉਮਰ ਦੇ ਬੱਚੇ ਰਹਿੰਦੇ ਹਨ।
"ਇਹ ਇੱਕ ਭਿਆਨਕ, ਦੁਖਦਾਈ ਅਤੇ ਦਰਦਨਾਕ ਘਟਨਾ ਹੈ : ਰਾਸ਼ਟਰਪਤੀ
ਰਾਸ਼ਟਰਪਤੀ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਇੱਕ ਭਿਆਨਕ, ਦੁਖਦਾਈ ਅਤੇ ਦਰਦਨਾਕ ਘਟਨਾ ਹੈ ਅਤੇ ਮੈਂ ਮਾਪਿਆਂ ਅਤੇ ਬੱਚਿਆਂ ਦੇ ਦਰਦ ਦੀ ਕਲਪਨਾ ਨਹੀਂ ਕਰ ਸਕਦਾ ਅਤੇ ਇੱਕ ਦੇਸ਼ ਦੇ ਰੂਪ ਵਿੱਚ ਸਾਨੂੰ ਇਸ ਨਾਲ ਨਜਿੱਠਣਾ ਹੋਵੇਗਾ।" ਸਿਹਤ ਅਧਿਕਾਰੀਆਂ ਦੀ ਸਹਾਇਤਾ ਲਈ ਪੰਜ ਜਹਾਜ਼ਾਂ ਨੇ ਕਥਿਤ ਤੌਰ 'ਤੇ ਉਡਾਣ ਭਰੀ ਹੈ, ਜਿਸ ਵਿਚ 7 ਬੱਚਿਆਂ ਨੂੰ ਇਲਾਜ ਲਈ ਜਾਰਜਟਾਊਨ ਲਿਜਾਣ ਦੀ ਯੋਜਨਾ ਹੈ। ਸਥਾਨਕ ਮੀਡੀਆ ਅਨੁਸਾਰ ਬਹੁਤ ਸਾਰੇ ਬੱਚੇ ਲਾਪਤਾ ਹਨ। ਮਹਿਦੀਆ ਕਸਬਾ ਸੋਨੇ ਦੀ ਖੁਦਾਈ ਲਈ ਜਾਣਿਆ ਜਾਂਦਾ ਹੈ ਅਤੇ ਸਕੂਲ ਵਿਚ ਇਸ ਖੇਤਰ ਦੇ ਆਲੇ-ਦੁਆਲੇ ਦੇ ਕਸਬਿਆਂ ਅਤੇ ਪਿੰਡਾਂ ਦੇ ਵਿਦਿਆਰਥੀ ਰਹਿੰਦੇ ਹਨ।