ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਿਜ਼ ਨੇ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ ਦੋ ਰੋਜ਼ਾ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਆਫ ਫਾਰਮੇਸੀ ਦਾ ਆਯੋਜਨ ਕੀਤਾ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਭਾਰਤ) ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦੇ ਸੰਯੁਕਤ ਡਰੱਗ ਕੰਟਰੋਲਰ ਡਾ. ਪੀਬੀਐਨ ਪ੍ਰਸਾਦ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਇਸ ਵਿਚ 2000 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ, ਮੌਜੂਦਾ ਅਤੇ ਬਣਨ ਜਾ ਰਿਹੇ ਫਾਰਮਾਸਿਸਟਾਂ ਨੂੰ ਸੰਬੋਧਿਤ ਕਰਦੇ ਹੋਏ, ਡਾ ਪ੍ਰਸਾਦ ਨੇ ਸਾਰਿਆਂ ਨੂੰ ਸਹਿ-ਮੌਜੂਦਗੀ, ਸਹਿਯੋਗ ਅਤੇ ਦੇਸ਼ ਅਤੇ ਵਿਸ਼ਵ ਭਾਈਚਾਰੇ ਲਈ ਉਪਯੋਗੀ ਕੰਮ ਕਰਨ ਲਈ ਸੱਦਾ ਦਿੱਤਾ। ਕਠੋਰ ਕੋਵਿਡ-19 ਮਹਾਂਮਾਰੀ ਦੇ ਦਿਨਾਂ ਦੌਰਾਨ, ਮੂਲ ਅਤੇ ਦੂਰ-ਦੁਰਾਡੇ ਦੇ ਭਾਈਚਾਰੇ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਅਲੱਗ-ਥਲੱਗ ਕੰਮ ਨੂੰ ਯਾਦ ਕਰਦਿਆਂ; ਡਾ: ਪ੍ਰਸਾਦ ਨੇ ਦਵਾਈਆਂ, ਉਪਕਰਨਾਂ ਅਤੇ ਤਕਨੀਕਾਂ ਦੀ ਨਵੀਨਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਅਜਿਹੀਆਂ ਕਾਨਫਰੰਸਾਂ ਮੌਜੂਦਾ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਕੇ ਵਿਸ਼ਵ ਭਾਈਚਾਰੇ ਦੀ ਮਦਦ ਕਰਨਗੀਆਂ।ਕਾਨਫਰੰਸ, ਐਲਪੀਯੂ ਵਿਖੇ, ਇੰਡੀਅਨ ਫਾਰਮਾਸਿਊਟੀਕਲ ਐਸੋਸੀਏਸ਼ਨ (ਆਈਪੀਏ) ਦੇ ਸਹਿਯੋਗ ਨਾਲ "ਨਵੀਨਤਾ ਦਾ ਅਭਿਆਸ, ਪ੍ਰੋਤਸਾਹਨ ਅਤੇ ਪ੍ਰਕਾਸ਼ਨ: ਸਿਹਤ ਨੂੰ ਬਦਲਣ ਦਾ ਇੱਕ ਤਰੀਕਾ" 'ਤੇ ਆਯੋਜਿਤ ਕੀਤੀ ਗਈ । ਡਾ: ਪ੍ਰਸਾਦ ਦੇ ਨਾਲ, ਪਹਿਲੇ ਸੈਸ਼ਨ ਨੂੰ ਆਸਟ੍ਰੇਲੀਆ ਯੂਨੀਵਰਸਿਟੀ ਤੋਂ ਡਾ: ਕਮਲ ਦੁਆ ਨੇ ਵੀ ਸੰਬੋਧਿਤ ਕੀਤਾ ਜਿਸਨੇ "ਇਨਫਲੂਐਂਜ਼ਾ ਅਤੇ ਸਾਹ ਸੰਬੰਧੀ ਵਿਕਾਰ" ਅਤੇ ਉਹਨਾਂ ਦੀ ਜਾਂਚ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਇੱਕ ਟੀਮ ਬਣਾਉਣ ਅਤੇ ਮਨੁੱਖਤਾ ਦੇ ਕਾਰਨਾਂ ਲਈ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ।ਚੇਅਰਮੈਨ ਰੈਗੂਲੇਟਰੀ ਅਫੇਅਰਜ਼, ਡਿਵੀਜ਼ਨ ਆਫ ਇੰਡੀਆ ਫਾਰਮਾਸਿਊਟੀਕਲ ਐਸੋਸੀਏਸ਼ਨ ਮੁੰਬਈ, ਡਾਕਟਰ ਸੁਭਾਸ਼ ਸੀ ਮੰਡਲ ਨੇ ਫਾਰਮਾ ਉਦਯੋਗ ਰਾਹੀਂ ਤਬਦੀਲੀਆਂ ਬਾਰੇ ਗੱਲ ਕੀਤੀ। ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਜ਼ (UIPS) ਦੀ ਚੇਅਰਪਰਸਨ, ਡਾ: ਇੰਦੂ ਪਾਲ ਕੌਰ ਨੇ ਸਭ ਨੂੰ ਦੱਸਿਆ ਕਿ “ਸਰਲ ਨਵੀਨਤਾ ਦੇ ਨਾਲ ਇਸਦੀ ਹੋਰ ਜਿਆਦਾ ਸੰਭਾਵਨਾ ਹੋਵੇਗੀ”। ਉੰਨਾਂ ਨੇ “ਰਿਸਰਚ, ਇਨੋਵੇਸ਼ਨ, ਪਬਲੀਕੇਸ਼ਨਜ਼ ਟੂ ਪੇਟੈਂਟ” ਵਿਸ਼ੇ ਨੂੰ ਛੂਹਿਆ।ਸਾਰੇ ਪ੍ਰਮੁੱਖ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ, ਕਾਨਫਰੰਸ ਦੀ ਚੇਅਰਪਰਸਨ ਡਾ: ਮੋਨਿਕਾ ਗੁਲਾਟੀ ਨੇ ਸਾਰਿਆਂ ਨੂੰ ਜਾਣੂ ਕਰਵਾਇਆ ਕਿ ਕਾਨਫਰੰਸ ਦਾ ਜ਼ੋਰ ਅਕਾਦਮਿਕ, ਉਦਯੋਗ, ਖੋਜ ਅਤੇ ਸਮਾਜ ਵਿੱਚ ਫਾਰਮੇਸੀ ਅਤੇ ਸਹਾਇਕ ਵਿਗਿਆਨ ਦੀ ਭੂਮਿਕਾ ਨੂੰ ਉਜਾਗਰ ਕਰਨ 'ਤੇ ਹੈ। ਉੰਨਾਂ ਇਹ ਵੀ ਉਮੀਦ ਕੀਤੀ ਕਿ ਇਹ ਕਾਨਫਰੰਸ ਸਿਹਤ ਵਿਗਿਆਨ, ਖੋਜ, ਉਦਯੋਗ ਅਤੇ ਸਿਹਤ ਵਿਗਿਆਨ ਵਿੱਚ ਹਾਲ ਹੀ ਵਿੱਚ ਆਈ ਤਬਦੀਲੀ ਬਾਰੇ ਮੰਥਨ ਕਰਨ ਤੇ ਵੀ ਸੀ । ਉੰਨਾਂ ਇਹ ਵੀ ਉਜਾਗਰ ਕੀਤਾ ਕਿ ਇਹ ਉੱਘੇ ਖੋਜਕਰਤਾਵਾਂ ਨੂੰ ਜੋੜੇਗੀ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿਚਕਾਰ ਸਹਿਯੋਗ ਨੂੰ ਵਧਾਵੇਗੀ । ਡਾ: ਗੁਲਾਟੀ ਐਲਪੀਯੂ ਦੇ ਕਾਰਜਕਾਰੀ ਡੀਨ ਅਤੇ ਰਜਿਸਟਰਾਰ ਵੀ ਹਨ।ਐਲਪੀਯੂ ਦਾ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇਸ਼ ਦੇ ਪ੍ਰਮੁੱਖ ਸਕੂਲਾਂ ਵਿੱਚੋਂ ਇੱਕ ਹੈ, ਜਿਸ ਨੂੰ ਨਿਰਫ ਫਰੇਮਵਰਕ, ਭਾਰਤ ਸਰਕਾਰ ਦੁਆਰਾ ਲਗਾਤਾਰ ਭਾਰਤ ਦੇ ਚੋਟੀ ਦੇ 20 ਸੰਸਥਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ।