- ਸੀ-ਪਾਈਟ ਨਾਲ ਮਿਲਕੇ ਦਿੱਤੀ ਜਾਵੇਗੀ ਵੱਖ-ਵੱਖ ਕਿੱਤਿਆਂ ਦੀ ਪੇਸ਼ੇਵਰ ਸਿਖਲਾਈ
- ਪ੍ਰਾਜੈੱਕਟ ਨੂੰ ਜ਼ਮੀਨੀ ਪੱਧਰ ’ਤੇ ਸਫ਼ਲਤਾਪੂਰਵਕ ਲਾਗੂ ਕਰਨ ਲਈ ਡੀ.ਐਸ.ਪੀਜ਼ ਅਤੇ ਪਲੇਸਮੈਂਟ ਅਫ਼ਸਰਾਂ ਦੀਆਂ ਸਾਂਝੀਆਂ ਟੀਮਾਂ ਦਾ ਗਠਨ
ਕਪੂਰਥਲ਼ਾ, 6 ਸਤੰਬਰ 2024 : ਨਸ਼ਾ ਮੁਕਤ ਹੋ ਚੁੱਕੇ ਲੋਕਾਂ ਨੂੰ ਸਵੈ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਕਪੂਰਥਲਾ ਪੁਲਿਸ ਵਲੋਂ ਨਿਵੇਕਲੀ ਪਹਿਲ ਕਰਦਿਆਂ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਐਸ.ਐਸ.ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਵਲੋਂ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਈਮੈਂਟ ਆਫ ਪੰਜਾਬ (ਸੀ-ਪਾਈਟ) ਨਾਲ ਮਿਲ ਕੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੇ ਮੁੜਵਸੇਬੇ ਲਈ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਉਨ੍ਹਾਂ ਦੀ ਵਿੱਦਿਅਕ ਯੋਗਤਾ ਅਤੇ ਸਮਰੱਥਾ ਅਨੁਸਾਰ ਵੱਖ-ਵੱਖ ਕਿੱਤਿਆਂ ਦੀ ਪੇਸ਼ੇਵਰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਮੀਨੀ ਪੱਧਰ ’ਤੇ ਤਾਲਮੇਲ ਲਈ ਸਬ-ਡਵੀਜ਼ਨ ਪੱਧਰ ਦੇ ਰੋਜ਼ਗਾਰ ਬਿਊਰੋ ਦੇ ਪਲੇਸਮੈਂਟ ਅਫਸਰਾਂ ਅਤੇ ਮਾਸਟਰ ਟ੍ਰੇਨਰਾਂ ਨਾਲ ਮਿਲ ਕੇ ਤਾਲਮੇਲ ਕਮੇਟੀਆਂ ਬਣਾਈਆਂ ਗਈਆਂ ਹਨ ਤਾਂ ਜੋ ਇਸ ਪ੍ਰੋਗਰਾਮ ਨੂੰ ਹੇਠਲੇ ਪੱਧਰ ’ਤੇ ਪੂਰੀ ਸਫਲਤਾ ਨਾਲ ਲਾਗੂ ਕੀਤਾ ਜਾ ਸਕੇ। ਇਹ ਤਾਲਮੇਲ ਕਮੇਟੀਆਂ ਵੱਖ-ਵੱਖ ਪਿੰਡਾਂ ਮੁਹੱਲਿਆਂ ਵਿਚ ਜਾ ਕੇ ਲੋਕਾਂ ਨਾਲ ਰਾਬਤਾ ਕਰਕੇ ਹੁਨਰ ਵਿਕਾਸ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਫਗਵਾੜਾ ਸਬ-ਡਵੀਜਨ ਦੇ ਡੀ.ਐਸ.ਪੀ. ਜਸਪ੍ਰੀਤ ਸਿੰਘ (80545-60086) ਅਤੇ ਡਾ.ਵਰੁਣ ਜੋਸ਼ੀ ਜ਼ਿਲ੍ਹਾ ਪਲੇਸਮੈਂਟ ਅਫਸਰ (85568-30060) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਬ-ਡਵੀਜਨ ਕਪੂਰਥਲਾ ਦੇ ਡੀ.ਐਸ.ਪੀ. ਹਰਪ੍ਰੀਤ ਸਿੰਘ (94171-71235) ਅਤੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ ਵਿਪਨ ਕੁਮਾਰ (97800-02979) ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਕਪੂਰਥਲਾ ਅਤੇ ਸੁਲਤਾਨਪੁਰ ਸਬ-ਡਵੀਜਨ ਲਈ ਪ੍ਰਾਂਸ਼ੁਲ ਸ਼ਰਮਾ ਬਲਾਕ ਮਿਸ਼ਨ ਮੈਨੇਜਰ ਨਾਲ 89098-79916 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਬ-ਡਵੀਜ਼ਨ ਭੁਲੱਥ ਦੇ ਡੀ.ਐਸ.ਪੀ. ਕਰਨੈਲ ਸਿੰਘ ਨਾਲ (98158-05948) ਅਤੇ ਦਵਿੰਦਰਪਾਲ ਸਿੰਘ ਮਾਸਟਰ ਟ੍ਰੇਨਰ ਥੇਹ ਕਾਂਜਲਾ ਨਾਲ 83601-63527 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਛੱਡ ਚੁੱਕੇ ਵਿਅਕਤੀਆਂ ਦੇ ਸਮਾਜ ਦੀ ਮੁੱਖ ਧਾਰਾ ਵਿਚ ਵਾਪਸੀ ਲਈ ਕਪੂਰਥਲਾ ਪੁਲਿਸ ਦੀ ਇਸ ਪਹਿਲ ਦਾ ਲਾਭ ਉਠਾਉਣ।