ਰਾਮ ਰਹੀਮ ਨੂੰ ਸਾਡੇ ਧਰਮ ਬਾਰੇ ਬੋਲਣ ਦਾ ਕੀ ਹੱਕ ਹੈ? ਅਸੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਲੱਗੇ ਹੋਏ ਹਾਂ : ਮੰਤਰੀ ਧਾਲੀਵਾਲ

ਚੰਡੀਗੜ੍ਹ, 05 ਫਰਵਰੀ : ਬਲਾਤਕਾਰ ਤੇ ਕਤਲ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਨਸ਼ਾ ਛੁਡਾਉਣ ਦਾ ਚੈਲੰਜ ਦੇ ਦਿੱਤਾ ਹੈ, ਜਿਸ ਤੋਂ ਬਾਅਦ ਸਿਆਸਤ ਗਰਮਾ  ਗਈ ਹੈ। ਰਾਮ ਰਹੀਮ ਨੇ ਹੁਣ ਨਸ਼ਾ ਛੁਡਾਉਣ ਦੇ ਨਾਂ ‘ਤੇ ਆਪਣੇ ਵਿਰੋਧੀਆਂ ਨੂੰ ਚੈਲੰਜ ਦਿੱਤਾ ਹੈ। ਪੈਰੋਲ ‘ਤੇ ਯੂਪੀ ਦੇ ਬਾਗਪਤ ਦੇ ਬਰਨਾਵਾ ਡੇਰੇ ‘ਚ ਆਨਲਾਈਨ ਸਤਿਸੰਗ ਕਰਦੇ ਹੋਏ ਰਾਮ ਰਹੀਮ ਨੇ ਕਿਹਾ ਕਿ ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਨੂੰ ਨਸ਼ਾ ਛੁਡਵਾ ਦਿਓ। ਆ ਜਾਓ ਖੁੱਲ੍ਹੇ ਮੈਦਾਨ ਵਿੱਚ, ਸਾਡਾ ਚੈਲੰਜ ਹੈ। ਇਸ ਦੇ ਜਵਾਬ ਵਿੱਚ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਰਾਮ ਰਹੀਮ ਨੂੰ ਸਾਡੇ ਧਰਮ ਬਾਰੇ ਬੋਲਣ ਦਾ ਕੀ ਹੱਕ ਹੈ? ਅਸੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਲੱਗੇ ਹੋਏ ਹਾਂ। ਸਾਡੇ ਕੋਲ ਸ਼੍ਰੋਮਣੀ ਕਮੇਟੀ ਹੈ ਅਤੇ ਸਰਕਾਰ ਵੀ ਲੱਗੀ ਹੋਈ ਹੈ। ਸਾਨੂੰ ਰਾਮ ਰਹੀਮ ਤੋਂ ਸੇਧ ਲੈਣ ਦੀ ਲੋੜ ਨਹੀਂ ਹੈ। ਡੇਰਾ ਮੁਖੀ ਨੇ ਕਿਹਾ ਕਿ ਅਸੀਂ ਵਾਰ-ਵਾਰ ਦੇਸ਼ ਦੇ ਪਤਵੰਤੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ। ਸਾਰੇ ਧਰਮਾਂ ਦੇ ਪਤਵੰਤੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਰਹੇ ਹਾੰ ਕਿ ਤੁਸੀੰ ਵੀ ਾਓ, ਰਾਮ-ਨਾਮ ਤੋਂ ਨਸ਼ਾ ਛੁਡਵਾਓ। ਬਾਕੀ ਗੱਲਾਂ ਫਿਰ ਕਦੇ ਰਹਿਣਾ, ਇਕ ਵਾਰ ਸਮਾਜ ਨੂੰ ਤਾਂ ਸੁਧਾਰ ਲਓ। ਇਹ ਮੇਰਾ ਹੈ, ਇਹ ਤੇਰਾ ਹੈ, ਸਾਰੇ ਇੱਕੋ ਨੂਰ ਤੋਂ ਪੈਦਾ ਹੋਏ ਹਨ। ਤੁਸੀਂ ਲੋਕ ਸਮਝਦੇ ਹੋ ਕਿ ਤੁਹਾਡਾ ਧਰਮ ਸਹੀ ਹੈ। ਅਸੀਂ ਕਹਿੰਦੇ ਹਾਂ ਕਿ ਸਭ ਠੀਕ ਹਨ। ਆਪਣੇ ਧਰਮ ਦੇ ਲੋਕਾਂ ਨੂੰ ਤਾਂ ਨਸ਼ਾ ਛੁਡਵਾ ਦਿਓ। ਇਸ ਵਿੱਚ ਬਹੁਤ ਕੰਮ ਹੋ ਜਾਣਗੇ। ਡੇਰਾ ਮੁਖੀ ਨੇ ਕਿਹਾ ਕਿ ਤੁਸੀਂ ਲੋਕ ਸੋਚ ਰਹੇ ਹੋਵੋਗੇ ਕਿ ਜੇਕਰ ਅਸੀਂ ਰਾਮ ਰਹੀਮ ਦੇ ਕਹਿਣ ‘ਤੇ ਸ਼ੁਰੂ ਕੀਤਾ ਤਾਂ ਨੰਬਰ ਉਸ ਦੇ ਬਣ ਜਾਣਗੇ। ਤੁਸੀਂ ਕਰੋ, ਤੁਹਾਡੇ ਨੰਬਰ ਹੈ। ਮੇਰੇ ਨੰਬਰ ਵੀ ਲੈ ਲੈਣਾ। ਨਸ਼ਾ ਛੁਡਵਾਉਣ ਲਈ ਮੈਦਾਨ ਵਿੱਚ ਆਓ ਤਾਂ ਸਹੀ, ਪਰ ਦੂਜੀਆਂ ਚੀਜ਼ਾਂ ‘ਤੇ ਫੋਕਸ ਰਹਿੰਦਾ ਹੈ। ਅਸੀਂ ਰਾਮ ਰਹੀਮ ਦੇ ਕਹਿਣ ‘ਤੇ ਸ਼ੁਰੂ ਹੋ ਗਏ ਤਾਂ ਨੰਬਰ ਤਾਂ ਉਸ ਦੇ ਹੀ ਬਣਨਗੇ। ਸਾਨੂੰ ਕੋਈ ਦਿੱਕਤ ਨਹੀਂ ਹੈ। ਰਾਮ ਰਹੀਮ ਨੇ ਕਿਹਾ ਕਿ ਵੱਡੀ ਐੱਨ.ਜੀ.ਓ. ਖੁੱਲ੍ਹੀ ਹੈ। ਮਨੁੱਖਤਾ ਦੀ ਭਲਾਈ ਦੇ ਕੰਮ ਕਰ ਰਹੇ ਹੋਣਗੇ, ਪਰ ਆਪਣੇਪਰਚੇ ਵਿੱਚ ਇਹ ਵੀ ਐਡ ਕਰ ਲਿਆ ਕਰੋ ਕਿ ਕਿੰਨਿਆਂ ਦਾ ਨਸ਼ਾ ਛੁਡਵਾ ਕੇ ਜਾਨ ਬਚਾਈ।