ਚੰਡੀਗੜ੍ਹ : ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਣੇ ਦਿੱਲੀ NCR ਵਿੱਚ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਕਰੀਬ 7.57 ਮਿੰਟ ‘ਤੇ ਮਹਿਸੂਸ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਭੂਚਾਲ ਦਾ ਕੇਂਦਰ ਨੇਪਾਲ ਸੀ, ਜਿਸ ਦਾ ਅਸਰ ਪੰਜਾਬ-ਹਰਿਆਣਾ, ਚੰਡੀਗੜ੍ਹ ‘ਤੇ ਵੀ ਨਜ਼ਰ ਆਇਆ। ਇਸ ਦੀ ਤੀਬਰਤਾ ਰਿਕਟਰ ਸਕੇਲ ‘ਤੇ 5.7 ਸੀ ਤੇ ਇਹ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ, ਜਿਸ ਕਰਕੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਪਰ ਨਾਲ ਲਗਦੀਆਂ ਥਾਵਾਂ ‘ਤੇ ਇਹ ਝਟਕੇ ਮਹਿਸੂਸ ਕੀਤੇ ਗਏ। ਪੰਜਾਬ ਵਿੱਚ ਫਰੀਦਕੋਟ, ਲੁਧਿਆਣਾ, ਫਾਜ਼ਿਲਕਾ, ਅੰਮ੍ਰਿਤਸਰ, ਖੰਨਾ, ਅਹਿਮਦਗੜ੍ਹ, ਰੋਪੜ, ਜਲੰਧਰ, ਦੋਆਬਾ ਦੇ ਹੋਰ ਵੀ ਕਈ ਇਲਾਕਿਆਂ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ। ਜਦਕਿ ਦਿੱਲੀ ਵਿੱਹ ਇਹ ਝਟਕੇ ਕਾਫੀ ਤੇਜ਼ ਸਨ। ਹਰਿਦੁਆਰ ਵਿੱਚ ਵੀ ਇਹ ਝਟਕੇ ਮਹਿਸੂਸ ਕੀਤੇ ਗਏ। ਦਰਅਸਲ ਇਹ ਝਟਕੇ ਬਹੁਤ ਤੇਜ਼ ਨਹੀਂ ਸਨ, ਜਿਸ ਕਰਕੇ ਸਾਰੇ ਲੋਕ ਇਹ ਝਟਕੇ ਮਹਿਸੂਸ ਨਹੀਂ ਕਰ ਸਕੇ। ਕਈ ਲੋਕ ਆਪਣੇ ਕੰਮਾਂ ਵਿੱਚ ਬਿਜ਼ੀ ਹੋਣ ਕਰਕੇ ਇਸ ਨੂੰ ਬਹੁਤਾ ਮਹਿਸੂਸ ਨਹੀਂ ਕਰ ਸਕੇ, ਜਦਕਿ ਬਹੁਤ ਸਾਰੇ ਲੋਕਾਂ ਨੂੰ ਭੂਚਾਲ ਆਉਣ ਦਾ ਪਤਾ ਲੱਗਾ।