ਪੰਜਾਬ ਕੈਬਨਿਟ ਦੀ ਮੀਟਿੰਗ ’ਚ ਪੰਜਾਬ ਪੁਲਿਸ ਅਤੇ ਪਟਵਾਰੀਆਂ ਦੀ ਪੋਸਟਾਂ ਭਰਨ ਦਾ ਫੈਸਲਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਈ। ਮੀਟਿੰਗ ਵਿਚ ਵੱਡੇ ਵੱਡੇ ਫ਼ੈਸਲਿਆਂ ਦੇ ਨਾਲ ਨਾਲ ਪੰਜਾਬ ਪੁਲਿਸ ਤੋਂ ਇਲਾਵਾ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਵੱਡਾ ਐਲਾਨ ਕੀਤਾ ਕਿ, 1800 ਪੋਸਟਾਂ, ਕਾਂਸਟੇਬਲ ਹਰ ਸਾਲ ਪੰਜਾਬ ਪੁਲਿਸ ਦੇ ਅੰਦਰ ਸਿਪਾਹੀ, ਕਾਂਸਟੇਬਲਾਂ ਦੀ ਭਰਤੀ ਕਰਿਆ ਕਰਾਂਗੇ। ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਸਬ ਇੰਸਪੈਕਟਰਾਂ ਦੀਆਂ 300 ਪੋਸਟਾਂ ਹਰ ਸਾਲ ਕਰਿਆ ਕਰਾਂਗੇ। ਇਸ ਲਈ ਇਕ ਸ਼ਡਿਊਲ ਜਾਰੀ ਕੀਤਾ ਹੈ, ਹਰ ਸਾਲ ਸਤੰਬਰ ਦੇ ਮਹੀਨੇ 15 ਤੋਂ 30 ਸਤੰਬਰ ਤੱਕ ਫਿਜੀਕਲ ਟੈਸਟ ਹੋਇਆ ਕਰੇਗਾ। 203 ਪੋਸਟਾਂ ਐਨਸੀਸੀ ਵਿਚ ਕੀਤੀਆਂ ਜਾਣਗੀਆਂ। 710 ਪੋਸਟਾਂ ਮਾਲ ਪਟਵਾਰੀ ਦੀਆਂ ਪੋਸਟਾਂ ਭਰਨ ਦਾ ਫ਼ੈਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗ਼ੈਰ ਸਿੰਚਾਈ ਲਈ ਜਿਹੜੇ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਸ ਵਿਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਰੈਵੀਨਿਊ ਵਧੇ ਅਤੇ 186 ਕਰੋੜ ਰੁਪਏ ਮੁਨਾਫ਼ੇ ਦੀ ਉਮੀਦ ਹੈ। ਕਰੱਸ਼ਰ ਨੀਤੀ 'ਚ ਠੇਕੇਦਾਰਾਂ ਨੂੰ ਜਿਹੜੀ ਕਿਸ਼ਤ ਭਰਨ 'ਚ ਮੁਸ਼ਕਲ ਸੀ, ਉਹ ਹੁਣ 6 ਮਹੀਨੇ 'ਚ ਭਰ ਸਕਣਗੇ।