CISF ਕਾਂਸਟੇਬਲ ਦੇ ਭਰਾ ਦਾ ਬਿਆਨ, ਕੁਲਵਿੰਦਰ ਕੌਰ ਨਹੀਂ ਮੰਗੇਗੀ ਮੁਆਫ਼ੀ

ਚੰਡੀਗੜ੍ਹ, 11 ਜੂਨ : ਚੰਡੀਗੜ੍ਹ ਏਅਰਪੋਰਟ ‘ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਸੁਰਖੀਆਂ ‘ਚ ਹੈ। ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਗਈ ਹੈ ਪਰ ਸੀ.ਆਈ.ਐੱਸ.ਐੱਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦਾ ਕੋਈ ਪਛਤਾਵਾ ਨਹੀਂ ਹੈ। ਕੁਲਵਿੰਦਰ ਮੁਆਫ਼ੀ ਵੀ ਨਹੀਂ ਮੰਗੇਗੀ। ਇਸ ਗੱਲ ਦੀ ਪੁਸ਼ਟੀ ਕੁਲਵਿੰਦਰ ਕੌਰ ਦੇ ਵੱਡੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕੀਤੀ। ਇਸ ਤੋਂ ਪਹਿਲਾਂ, ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਕੁਲਵਿੰਦਰ ਕੌਰ ਥੱਪੜ ‘ਤੇ ਪਛਤਾਵਾ ਹੈ ਅਤੇ ਮੁਆਫ਼ੀ ਮੰਗ ਰਹੀ ਹੈ। ਪਰ ਹੁਣ ਕੁਲਵਿੰਦਰ ਦੇ ਭਰਾ ਨੇ ਇਸ ਚਰਚਾ ‘ਤੇ ਵਿਰਾਮ ਲਗਾ ਦਿੱਤਾ ਹੈ। ਕੁਲਵਿੰਦਰ ਦੇ ਵੱਡੇ ਭਰਾ ਸ਼ੇਰ ਸਿੰਘ ਮਹੀਵਾਲ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਨੂੰ ਮਿਲਣ ਆਇਆ ਸੀ। ਕੁਲਵਿੰਦਰ ਕੌਰ ਨੇ ਕਿਸੇ ਤੋਂ ਵੀ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਥੱਪੜ ਮਾਰਨ ਵਾਲੀ ਘਟਨਾ ਵਿੱਚ ਕਿਸੇ ਕਿਸਮ ਦੀ ਮੁਆਫ਼ੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਸ਼ੇਰ ਸਿੰਘ ਨੇ ਮੁਆਫ਼ੀ ਮੰਗਣ ਦੀਆਂ ਸਾਰੀਆਂ ਖ਼ਬਰਾਂ ਨੂੰ ਗ਼ਲਤ ਕਰਾਰ ਦਿੱਤਾ ਹੈ।