ਪਟਿਆਲਾ (ਯਸ਼ਨਪ੍ਰੀਤ ਢਿੱਲੋਂ) : ਸਰਕਾਰ ਦੀ ਨਵੀਂ ਨੀਤੀ ਬਾਰੇ ਦੱਸਿਆ ਕਿ ਜਿੱਥੇ ਇਹ ਨੀਤੀ ਸਾਡੇ ਵਪਾਰ ਲਈ ਘਾਤਕ ਸਿੱਧ ਹੋਵੇਗੀ, ਉਥੇ ਹੀ ਇਸ ਧੰਦੇ ਨਾਲ ਜੁੜੇ ਪੰਜ ਲੱਖ ਪਰਿਵਾਰ ਵੀ ਉੱਜੜ ਜਾਣਗੇ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਇਸ ਮਿਲਰ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ ਵਿੱਚ ਪ੍ਰਧਾਨ ਗਿਆਨ ਚੰਦ ਭਾਰਦਵਾਜ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੈਲਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੋ ਨੀਤੀ ਚੱਲ ਰਹੀ ਹੈ, ਉਹ ਠੀਕ ਹੈ, ਜੋ ਹੁਣ ਸਰਕਾਰ ਵੱਲੋਂ ਨਵੀਂ ਨੀਤੀ ਲਿਆਂਦੀ ਗਈ ਹੈ, ਉਸ ਨਾਲ ਉਨ੍ਹਾਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕੁੱਝ ਲੋਕ ਆਪਣੇ ਨਿੱਜੀ ਮੁਫਾਦਾਂ ਦੇ ਚਲਦਿਆਂ ਸੈਲਰਾਂ ਦੇ ਐਸੋਸੀਏਸ਼ਨ ਦੇ ਸਹਾਰੇ ਸਰਕਾਰ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਇਸ ਨਵੀਂ ਨੀਤੀ ਵਿੱਚ ਹੁੰਗਾਰਾ ਭਰ ਕੇ ਦੂਜਿਆਂ ਦਾ ਨੁਕਸਾਨ ਕਰਨ ਵਾਲੀ ਦੋਗਲੀ ਨੀਤੀ ਤੇ ਉਤਰੇ ਹਨ। ਪ੍ਰਧਾਨ ਭਾਰਦਵਾਜ ਨੇ ਕਿ ਲਿਮਟ ਅਤੇ ਕਰਜੇ ਬੈਂਕਿੰਗ ਪ੍ਰਣਾਲੀ ਦੁਆਰਾ ਸਾਡਾ ਟ੍ਰੇਡ ਚਲਦਾ ਹੈ ਅਤੇ ਸਰਕਾਰ ਸਾਡੇ ਤੋਂ ਸਿਕਿਉਰਟੀ ਦੇ ਰੂਪ ਵਿਚ ਬਹੁਤ ਪੈਸੇ ਲੈਂਦੀ ਹੈ, ਪਰ ਬਾਅਦ ਵਿਚ ਨਾ-ਮਾਤਰ ਪੈਸੇ ਹੀ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਨੂੰ ਮੋੜੇ ਜਾਂਦੇ ਹਨ। ਇਸ ਨਵੀਂ ਨੀਤੀ ਵਿਚ ਲਾਈਆ ਹੱਦਬੰਦੀਆਂ ਆਰਥਿਕ ਪੱਖੋਂ ਸਾਡੇ ਵਾਰ ਵਿੱਚ ਰੋੜਾ ਬਨਣ ਗਈਆ ਹਨ।ਐਸੋਸੀਏਸ਼ਨ ਦੇ ਸਾਰੇ ਹੀ ਅਹੁਦੇਦਾਰ ਅਤੇ ਮੈਂਬਰਾਂ ਨੇ ਭਗਵੰਤ ਮਾਨ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਇਸ ਦਾ ਕੋਈ ਸਾਰਥਿਕ ਹੱਲ ਕੱਢਿਆ ਜਾਵੇ। ਇਸ ਮੌਕੇ ਤਰਸੇਮ ਰਾਣਾ, ਹਰਵਿੰਦਰ ਜ਼ਿੰਦਲ, ਯਾਦਵਿੰਦਰ ਜ਼ਿੰਦਲ, ਤਰਸੇਮ ਗੁਪਤਾ, ਅਜੇ ਗਰਗ, ਸੰਜੀਵ ਗੋਇਲ, ਅਮਿਤ ਗੋਇਲ, ਦਵਿੰਦਰ ਗੋਇਲ, ਸ਼ੰਕਰ ਸੋਫ਼ਤ, ਸੁਰਿੰਦਰ ਸੰਘਾ, ਰਾਜਵਿੰਦਰ ਸਿੰਘ, ਕਰਮਜੀਤ ਸਿੰਘ, ਅਮਨ, ਗੌਰਵ ਪੁਰੀ, ਪਵਨ ਸਨੇਜਾ, ਰਮਜੋਤ ਸਿੰਘ ਰੋਮੀ, ਮਿੰਟੂ ਗਰੋਵਰ, ਮਨੀਸ਼, ਸੰਜੀਵ, ਕੁਨਾਲ ਕਾਂਸਲ, ਅਰਪਿਤ ਕਾਂਸਰ, ਰੋਹਿਤ ਗੋਇਲ, ਜਤਿਨ ਗੋਇਲ, ਰੋਕੀ, ਆਕਾਸ਼ ਜਿੰਦਲ, ਸੋਮਨਾਥ ਮਿੱਤਲ, ਦਵਿੰਦਰ, ਮਨੀ, ਸੋਨੀ, ਪੀਲਾ ਪਾਤੜਾ, ਅਭਿਸ਼ੇਲ ਬਾਂਸਲ, ਸੁਨੀਲ ਬਾਂਸਲ ਸਨੋਰ, ਅਨਿਲ ਸਦਾਨਾ, ਮੁਕੇਸ਼ ਅਗਰਵਾਲ ਹਾਜ਼ਰ ਸਨ।