ਜ਼ਿਲ੍ਹਾ ਪਟਿਆਲਾ

ਪਟਿਆਲਾ ਉੱਤਰੀ ਭਾਰਤ ਦੇ ਦੱਖਣ ਪੂਰਬੀ ਪੰਜਾਬ ਦਾ ਇੱਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਇਹ ਭਾਰਤੀ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਰਾਜ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪਟਿਆਲਾ ਜ਼ਿਲ੍ਹੇ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਪਟਿਆਲਾ, ਕਿਲਾ ਮੁਬਾਰਕ ਦੇ ਆਲੇ ਦੁਆਲੇ ਸਥਿਤ ਹੈ। 

ਇਹ 'ਬਾਬਾ ਆਲਾ ਸਿੰਘ' ਦੁਆਰਾ ਵਸਾਇਆ ਗਿਆ ਸੀ, ਜਿਨ੍ਹਾਂ ਨੇ 1763 ਵਿਚ ਪਟਿਆਲਾ ਰਿਆਸਤ ਦੇ ਸ਼ਾਹੀ ਖ਼ਾਨਦਾਨ ਦੀ ਸਥਾਪਨਾ ਕੀਤੀ ਸੀ। ਸੱਭਿਆਚਾਰ ਵਿੱਚ, ਇਹ ਸ਼ਹਿਰ ਆਪਣੇ ਪਰੰਪਰਾਗਤ ਪਟਿਆਲਾ-ਸ਼ਾਹੀ ਪੱਗ, ਪਰਾਂਦਾ, ਪਟਿਆਲਾ ਸਲਵਾਰ, ਜੁੱਤੀ ਅਤੇ ਪਟਿਆਲਾ ਪੈੱਗ ਲਈ ਮਸ਼ਹੂਰ ਹੈ। ਪਟਿਆਲਾ 30.32 ਉੱਤਰ 76.40 ਪੂਰਬ ਤੇ ਸਥਿਤ ਹੈ। ਇਸਦੀ ਔਸਤ ਉਚਾਈ ਸਮੁੰਦਰੀ ਪੱਧਰ ਤੋਂ 250 ਮੀਟਰ (820 ਫੁੱਟ) ਹੈ। ਪੈਪਸੂ ਦੀ ਛੋਟੀ ਹੋਂਦ ਦੌਰਾਨ, ਪਟਿਆਲਾ ਨੇ ਇਸ ਦੀ ਰਾਜਧਾਨੀ ਵਜੋਂ ਕੰਮ ਕੀਤਾ। ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।

ਪ੍ਰਾਂਤ :                ਪੰਜਾਬ

ਜ਼ਿਲ੍ਹਾ :               ਪਟਿਆਲਾ

ਆਬਾਦੀ :            1892000 (ਜਨਗਣਨਾ 2011)

ਰਕਬਾ :               210 ਵਰਗ ਕਿਲੋਮੀਟਰ

ਟੈਲੀਫ਼ੋਨ ਲੋਡ :       91-161-XXX XXXX

ਵਾਹਣ ਰਜਿ. ਕੋਡ :   PB11, PB34, PB39, PB42, PB48, PB72

ਟਾਈਮ ਜ਼ੋਨ :         IST (UTC +5:30)

ਘਣਤਾ :               / ਕਿ.ਮੀ. (/ਵਰਗ ਮੀਲ)

ਅਧਿਕਾਰਤ ਭਾਸ਼ਾ :    ਪੰਜਾਬੀ

ਵੈੱਬਸਾਈਟ :          https://patiala.nic.in/

ਆਕਰਸ਼ਣ ਦੇ ਕੇਂਦਰ :

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਟਿਆਲਾ :

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਬੱਸ ਸਟੈਂਡ, ਪਟਿਆਲਾ ਦੇ ਬਹੁਤ ਨੇੜੇ ਸਥਿਤ ਹੈ। ਇਸ ਗੁਰਦੁਆਰੇ ਵਿਚ ਇਕ ਪੁਰਾਣੀ ਹੱਥ ਲਿਖਤ ਦਸਤਾਵੇਜ਼ ਮੌਜੂਦ ਹੈ। ਗੁਰੂ ਤੇਗ ਬਹਾਦੁਰ ਜੀ ਸੈਫ਼ਾਬਾਦ ਜੋ ਕਿ ਅੱਜਕੱਲ ਬਹਾਦੁਰਗੜ੍ਹ ਵਿਖੇ ਸਨ ਜਦੋਂ ਲਹਿਲ ਪਿੰਡ ਦਾ ਇੱਕ ਵਿਅਕਤੀ ਭਾਗ ਰਾਮ, ਉਹਨਾਂ ਕੋਲ ਗਿਆ ਅਤੇ ਉਸਨੇ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਹ ਲਹਿਲ ਪਿੰਡ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਤਾਂ ਜੋ ਓਥੋਂ ਦੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੋ ਜਾਣ। ਉਥੋਂ ਦੇ ਲੋਕ ਇੱਕ ਲੰਮੇ ਅਰਸੇ ਤੋਂ ਕਈ ਬਿਮਾਰੀਆਂ ਤੋਂ ਪੀੜ੍ਹਤ ਸਨ। ਗੁਰੂ ਜੀ ਮਾਘ ਸੁਦੀ 5, 1728 ਬਿਕਰਮ / 24 ਜਨਵਰੀ 1672 ਨੂੰ ਪਿੰਡ ਵਿੱਚ ਪਹੁੰਚੇ ਅਤੇ ਇੱਕ ਛੱਪੜ ਦੇ ਨੇੜੇ ਇੱਕ ਬੋਹੜ ਦੇ ਦਰਖਤ ਥੱਲੇ ਰਹੇ। ਪਿੰਡ ਦੀ ਬੀਮਾਰੀ ਥੰਮ ਗਈ ਅਤੇ ਉਹ ਜਗ੍ਹਾ ਜਿੱਥੇ ਗੁਰੂ ਤੇਗ ਬਹਾਦੁਰ ਬੈਠੇ ਸਨ, ਨੂੰ ਦੁਖ ਨਿਵਾਰਨ ਵਜੋਂ ਜਾਣਿਆ ਜਾਣ ਲੱਗਾ, ਜਿਸਦਾ ਸ਼ਾਬਦਿਕ ਅਰਥ ਦੁੱਖਾਂ ਦਾ ਅੰਤ ਕਰਨ ਵਾਲਾ ਸੀ।  ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਪੰਚਮੀ ਦਾ ਮੇਲਾ ਬੜੀ ਧੂਮ ਧਾਮ ਨਾਲ ਲਗਦਾ ਹੈ। ਇਹ ਹਾਲੇ ਵੀ ਮੰਨਿਆ ਜਾਂਦਾ ਹੈ ਕਿ 5 ਲਗਾਤਾਰ ਪੰਚਮੀ 'ਇਸ਼ਨਾਨ' ਦੁਆਰਾ ਕਿਸੇ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। ਸ਼ਹਿਰ ਨਿਵਾਸੀ ਸਵੇਰੇ-ਸ਼ਾਮ ਇਥੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਜਿਹੜੀ ਵੀ ਸ਼ਖਸ਼ੀਅਤ ਪਟਿਆਲਾ ਆਉਂਦੀ ਹੈ, ਉਹ ਇਥੇ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਕੇ ਜਾਂਦੀ ਹੈ।

Gurudwara Dukh Niwaran Sahib

ਗੁਰਦੁਆਰਾ ਮੋਤੀ ਬਾਗ਼ ਸਾਹਿਬ

ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਸ਼ਹਿਰ ਵਿਚ ਸਥਿਤ ਹੈ। ਜਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਦਿੱਲੀ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ, ਉਹ ਇੱਥੇ ਕੀਰਤਪੁਰ ਸਾਹਿਬ, ਭਰਤਗੜ੍ਹ ਸਾਹਿਬ, ਕਾਬੁਲਪੁਰ ਆਦਿ ਦੁਆਰਾ ਆਏ ਸਨ। ਸੰਤ ਸੈਫ਼ ਅਲੀ ਖਾਂ ਗੁਰੂ ਸਾਹਿਬ ਦੇ ਬਹੁਤ ਪੈਰੋਕਾਰ ਸਨ। ਉਸ ਦੀ ਇੱਛਾ ਪੂਰੀ ਕਰਨ ਲਈ ਗੁਰੂ ਸਾਹਿਬ ਸੈਫਾਬਾਦ ਵਿੱਚ ਆਏ ( ਬਹਾਦੁਰ ਗੜ੍ਹ)। ਗੁਰੂ ਸਾਹਿਬ 3 ਮਹੀਨੇ ਲਈ ਇੱਥੇ ਠਹਿਰੇ ਸਨ। ਸੰਤ ਸੈਫ ਅਲੀ ਖਾਨ ਨੇ ਬੜ੍ਹੀ ਸ਼ਰਧਾ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਇੱਥੇ ਗੁਰੂ ਸਾਹਿਬ ਕੁਝ ਸਮੇਂ ਲਈ ਆਰਾਮ ਕੀਤਾ ਅਤੇ ਇੱਥੋਂ ਗੁਰੂ ਸਾਹਿਬ ਸਮਾਨਾ ਵੱਲ ਰਵਾਨਾ ਹੋਏ ਅਤੇ ਮੁਹੰਮਦ ਬਖਸ਼ੀਸ ਦੇ ਹਵੇਲੀ ਵਿਚ ਰਹੇ। ਉੱਥੇ ਤੋਂ ਗੁਰੂ ਸਾਹਿਬ ਚੀਕਾ ਵਾਇਆ ਕਰਹਾਲੀ, ਬਲਬੇੜਾ ਵੱਲ ਚਲੇ ਗਏ।

ਮਾਤਾ ਕਾਲੀ ਦੇਵੀ ਮੰਦਿਰ

ਸ਼੍ਰੀ ਕਾਲੀ ਦੇਵੀ ਮੰਦਰ, ਪਟਿਆਲਾ ਵਿਖੇ ਮਾਤਾ ਕਾਲੀ ਦੀ ਮੂਰਤੀ ਦੀ ਸਥਾਪਨਾ 1936 ਵਿਚ ਪਟਿਆਲਾ ਦੇ ਸਿੱਖ ਸ਼ਾਸਕ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਸ਼੍ਰੀ ਕਾਲੀ ਦੇਵੀ ਮੰਦਿਰ ਇਕ ਮਾਤਰ ਹਿੰਦੂ ਮੰਦਿਰ ਹੈ ਜੋ ਕਿ ਮਾਤਾ ਕਾਲੀ ਨੂੰ ਸਮਰਪਿਤ ਹੈ। ਮਹਾਰਾਜਾ ਨੇ ਇਸ ਸ਼ਹਿਰ ਨੂੰ ਹੜ੍ਹ ਤੋਂ ਬਚਾਉਣ ਲਈ ਮੰਦਰ ਦਾ ਨਿਰਮਾਣ ਕੀਤਾ ਸੀ। ਇਹ ਮੰਦਰ ਸ਼ਾਹੀ ਘਰਾਣੇ ਵੱਲੋਂ ਕੋਲਕਾਤਾ ਤੋਂ ਸ੍ਰੀ ਕਾਲੀ ਮਾਤਾ ਦੀ ਜੋਤ ਲਿਆ ਕੇ ਬਣਾਇਆ ਗਿਆ। ਮੰਦਰ ਦੀ ਸੁੰਦਰ ਬਣਤਰ ਕਰਕੇ, ਇਸ ਨੂੰ ਇਕ ਰਾਸ਼ਟਰੀ ਸਮਾਰਕ ਐਲਾਨਿਆ ਗਿਆ ਹੈ। ਸ੍ਰੀ ਕਾਲੀ ਮਾਤਾ ਮੰਦਰ ਨਾ ਕੇਵਲ ਸ਼ਹਿਰ ਨਿਵਾਸੀਆਂ ਲਈ, ਸਗੋਂ ਆਸ ਪਾਸ ਪਿੰਡਾਂ ਤੋਂ ਇਲਾਵਾ ਦੂਰ ਦੂਰ ਦੇ ਲੋਕਾਂ ਲਈ ਪੂਜਣਯੋਗ ਸਥਾਨ ਹੈ। ਮਾਤਾ ਦੇ ਨਵਰਾਤਰਿਆਂ ਦੇ ਦੌਰਾਨ ਇਥੇ ਭਗਤਾਂ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ। ਰਾਜ ਰਾਜੇਸ਼ਵਰੀ ਦਾ ਇਕ ਬਹੁਤ ਪੁਰਾਣਾ ਮੰਦਰ ਵੀ ਇਸ ਕੰਪਲੈਕਸ ਦੇ ਕੇਂਦਰ ਵਿੱਚ ਸਥਿਤ ਹੈ। ਇਹ ਮੰਦਿਰ ਮਾਲ ਰੋਡ ਤੇ ਬਾਰਦਰੀ ਬਾਗ਼ ਦੇ ਸਾਹਮਣੇ ਸਥਿਤ ਹੈ। ਸ਼ਰਧਾਲੂ ਇਥੇ ਰਾਈ ਦੇ ਤੇਲ, ਦਾਲ (ਦਲੀਲ), ਮਿਠਾਈਆਂ, ਨਾਰੀਅਲ, ਚੂੜੀਆਂ ਅਤੇ ਚੂਨੀ, ਬੱਕਰੀਆਂ, ਮੁਰਗੀਆਂ ਅਤੇ ਸ਼ਰਾਬ ਮਾਤਾ ਦੇ ਚਰਨਾਂ ਵਿਚ ਪੇਸ਼ ਕਰਦੇ ਹਨ। ਔਸਤਨ ਅਨੁਮਾਨ ਵਜੋਂ, ਸ਼ਰਧਾਲੂ ਸਿਰਫ ਨਵਰਾਤਰਿਆਂ ਦੌਰਾਨ 60,000 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਚੜਾਉਂਦੇ ਹਨ, ਜੋ ਮੰਦਰ ਦੇ ਵਿਹੜੇ ਵਿੱਚ ਬਣੇ 'ਸ਼ਾਰਬ ਕੁੰਡ' ਵਿੱਚ ਜਾਂਦਾ ਹੈ।

ਸ਼ੀਸ਼ ਮਹਿਲ

19 ਵੀਂ ਸਦੀ ਵਿਚ ਬਣੇ ਪੁਰਾਣੇ ਮੋਤੀ ਬਾਗ਼ ਮਹਿਲ ਦਾ ਇਕ ਹਿੱਸਾ ਮਸ਼ਹੂਰ ਸ਼ੀਸ਼ ਮਹਿਲ ਹੈ। ਜਿਸਦਾ ਸ਼ਾਬਦਿਕ ਅਰਥ "ਪੈਲਸ ਆਫ ਮਿਰਰ" ਹੈ। ਸ਼ੀਸ਼ ਮਹਿਲ ਪਟਿਆਲੇ ਦੀਆਂ ਪ੍ਰਮੁੱਖ ਵਿਰਾਸਤੀ ਇਮਾਰਤਾਂ ਵਿਚੋਂ ਇੱਕ ਹੈ। ਕਲਾ ਪ੍ਰੇਮੀ ਮਹਾਰਾਜਾ ਨਰਿੰਦਰ ਸਿੰਘ ਨੇ ਸ਼ੀਸ਼ ਮਹਿਲ ਦੇ ਲਈ ਕਸ਼ਮੀਰ ਅਤੇ ਰਾਜਸਥਾਨ ਤੋਂ ਪੇਂਟਰ ਬੁਲਵਾ ਕੇ ਸ਼ੀਸ਼ ਮਹਿਲ ਦੀਆਂ ਕੰਧਾਂ ਪੇਂਟ ਕਰਵਾਈਆਂ ਸਨ। ਮਹਿਲ ਵਿਚ ਭਾਰੀ ਗਿਣਤੀ ਵਿਚ ਨਕਾਸ਼ੀ, ਬਰਤਨ, ਫਰਨੀਚਰ ਅਤੇ ਚਿੱਤਰਕਾਰੀ ਆਦਿ ਉਪਲਬਧ ਹਨ। ਇਥੇ ਇੱਕ ਮੈਡਲ ਗੈਲਰੀ ਬਣੀ ਹੋਈ ਹੈ, ਜਿਸ ਵਿਚ ਵਿਰਾਸਤ ਨਾਲ ਸਬੰਧਿਤ ਸੈਂਕੜੇ ਮੈਡਲਾਂ ਅਤੇ ਹੋਰ ਪੁਰਾਤਨ ਸਿੱਕਿਆਂ ਦੀ ਕੁਲੈਕਸ਼ਨ ਮੌਜੂਦ ਹੈ। ਜਿਨ੍ਹਾਂ ਨੂੰ ਮਹਾਰਾਜਾ ਭੂਪਿੰਦਰ ਸਿੰਘ ਦੁਆਰਾ ਇਕੱਤਰ ਕੀਤਾ ਗਿਆ ਸੀ। ਸ਼ੀਸ਼ ਮਹਿਲ ਵਿਚ ਬਣੀ ਬਨਾਸਰ ਆਰਟ ਗੈਲਰੀ ਆਪਣੇ ਆਪ ਵਿਚ ਰਿਆਸਤ ਦੀ ਕਲਾ ਨੂੰ ਸੰਭਾਲ ਕੇ ਰੱਖਣ ਵਿਚ ਸਮਰੱਥ ਹੈ। ਮਹਿਲ ਦੇ ਸਾਹਮਣੇ ਇਕ ਝੀਲ ਸੁੰਦਰਤਾ ਵਿਚ ਵਾਧਾ ਕਰਦੀ ਹੈ। ਲਕਸ਼ਮਣ ਝੁੱਲਾ, ਜੋ ਕਿ ਝੀਲ ਦੇ ਉੱਪਰ ਬਣਿਆ ਹੋਇਆ ਹੈ, ਇੱਕ ਮਸ਼ਹੂਰ ਖਿੱਚ ਦਾ ਕੇਂਦਰ ਹੈ। ਇਹ ਲਛਮਣ ਝੂਲਾ ਸੈਲਾਨੀਆਂ ਨੂੰ ਇੱਕ ਵਾਰ ਹਰਿਦੁਆਰ ਦੀ ਯਾਦ ਦਿਵਾ ਦਿੰਦਾ ਹੈ। ਵਰਤਮਾਨ ਵਿੱਚ ਮੁੱਖ ਇਮਾਰਤ ਦੇ ਨਾਲ ਅਜਾਇਬ ਘਰ ਮੁਰੰਮਤ ਦੇ ਕਾਰਨ ਜਨਤਕ ਦੇਖਣ ਲਈ ਬੰਦ ਹੈ। ਪਰ, ਸੈਲਾਨੀ ਲਕਸ਼ਮਣ ਝੁਲਾ ਦੇ ਨਾਲ ਮਹਿਲ ਦੇ ਆਲੇ ਦੁਆਲੇ ਪਹੁੰਚ ਸਕਦੇ ਹਨ।

ਬਾਰਾਂਦਰੀ ਗਾਰਡਨਜ਼

ਰਾਜਿੰਦਰਾ ਕੋਠੀ, ਪਟਿਆਲਾ, ਜੋ ਬਾਰਾਂਦਾਰੀ ਗਾਰਡਨ ਵਿਚ ਸਥਿਤ ਹੈ, ਹੁਣ ਇਕ ਵਿਰਾਸਤੀ ਹੋਟਲ ਹੈ। ਬਾਰਾਂਦਾਰੀ ਗਾਰਡਨ ਪੁਰਾਣੇ ਪਟਿਆਲਾ ਸ਼ਹਿਰ ਦੇ ਉੱਤਰ ਵਿੱਚ, ਸ਼ੇਰਾਂਵਾਲਾ ਗੇਟ ਦੇ ਬਾਹਰ ਹੈ। ਇਹ ਬਾਗ ਮਹਾਰਾਜਾ ਰਾਜਿੰਦਰ ਸਿੰਘ ਦੇ ਰਾਜ ਸਮੇਂ ਸਥਾਪਿਤ ਕੀਤਾ ਗਿਆ ਸੀ। ਇਸ ਬਾਗ਼ ਦੇ ਕੰਪਲੈਕਸ ਵਿਚ ਸ਼ਾਨਦਾਰ ਕਲੋਨੀਅਲ ਇਮਾਰਤਾਂ, ਮਹਾਰਾਜਾ ਰਾਜਿੰਦਰ ਸਿੰਘ ਦੀ ਇਕ ਸੰਗਮਰਮਰ ਦੀ ਮੂਰਤੀ, ਅਤੇ ਦੁਰਲੱਭ ਦਰਖਤਾਂ, ਬੂਟੇ ਅਤੇ ਫੁੱਲਾਂ ਦੀ ਵਿਸ਼ਾਲ ਬਨਸਪਤੀ ਹੈ। ਸ਼ਾਹੀ ਘਰਾਣੇ ਵੱਲੋਂ ਦੁਨੀਆਂ ਦੇ ਕੋਨੇ- ਕੋਨੇ ਤੋਂ ਲਿਆ ਕੇ ਲਾਏ ਗਏ ਰੁੱਖ ਬੂਟੇ ਆਪਣਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਸਵੇਰੇ ਅਤੇ ਸ਼ਾਮ ਇਥੇ ਸੈਰ ਕਰਨ ਵਾਲਿਆਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਥੇ ਇਕ ਕ੍ਰਿਕੇਟ ਸਟੇਡੀਅਮ, ਇਕ ਸਕੇਟਿੰਗ ਰਿੰਕ ਹਾਲ ਅਤੇ ਰਾਜਿੰਦਰ ਕੋਠੀ ਆਦਿ ਵੀ ਸ਼ਾਹੀ ਨਿਵਾਸ ਵਜੋਂ ਬਣਾਇਆ ਗਿਆ ਸੀ। ਸਾਲ 2009 ਵਿੱਚ ਨਿਮਰਾਣਾ ਹੋਟਲ ਗਰੁੱਪ ਵੱਲੋਂ ਹੈਰੀਟੇਜ਼ ਹੋਟਲ ਖੋਲ੍ਹਿਆ ਗਿਆ। ਇਹ ਪੰਜਾਬ ਦਾ ਪਹਿਲਾ ਵਿਰਾਸਤੀ ਹੋਟਲ ਹੈ। ਬਾਰਾਂਦਰੀ ਦੇ ਨਾਲ ਪਟਿਆਲਾ ਦੀ ਵੱਖਰੀ ਹੀ ਪਹਿਚਾਣ ਹੈ।

ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਐਸ.ਐਨ.ਆਈ.ਐੱਸ), ਪਟਿਆਲਾ

1961 ਵਿਚ ਸਥਾਪਿਤ, ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਆਈ.ਐਸ.) ਪਟਿਆਲਾ ਦੇ ਸ਼ਾਹੀ ਸ਼ਹਿਰ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਖੇਡ ਸੰਸਥਾ ਹੈ। ਜਨਵਰੀ 1973 ਵਿਚ ਇੰਸਟੀਚਿਊਟ ਦਾ ਨਾਮ ਬਦਲ ਕੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਰੱਖਿਆ ਗਿਆ ਸੀ। ਇਹ ਸੰਸਥਾਨ ਮੋਤੀ ਬਾਗ ਪੈਲੇਸ ਵਿਖੇ ਖੁੱਲ੍ਹਿਆ ਹੋਇਆ ਹੈ ਜਿਸ ਨਾਲ ਇਸ ਮਹਿਲ ਦਾ ਹੁਣ ਦੋਹਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇੱਕ ਤਾਂ ਮਹਿਲ ਦੀ ਖੂਬਸੂਰਤੀ ਅਤੇ ਸ਼ਾਹੀ ਘਰਾਣੇ ਦੇ ਰਹਿਣ ਸਹਿਣ ਅਤੇ ਸ਼ਾਹੀ ਠਾਠ ਬਾਠ ਦੀ ਜਿਊਂਦੀ ਜਾਗਦੀ ਮਿਸਾਲ ਮਿਲਦੀ ਹੈ, ਉਥੇ ਅੰਤਰਾਸ਼ਟਰੀ ਪੱਧਰ ਦੇ ਖੇਡਾਂ ਦੇ ਮੈਦਾਨ ਆਪਣਾ ਵੱਖਰਾ ਹੀ ਨਜ਼ਾਰਾ ਬੰਨ੍ਹਦੇ ਹਨ। ਜਿਥੇ ਇਹ ਸੰਸਥਾ ਅੰਤਰਰਾਸ਼ਟਰੀ ਪੱਧਰ ਦੇ ਕੋਚ ਪੈਦਾ ਕਰਦੀ ਹੈ, ਉੱਥੇ ਦੇਸ਼ਾਂ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਵੀ ਅਭਿਆਸ ਕਰਦੇ ਹਨ। ਮੋਤੀ ਬਾਗ ਪੈਲੇਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਸੰਨ 1847 ਵਿਚ ਬਣਾਵਾਇਆ। ਇਹ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ ‘ਤੇ ਬਣਾਇਆ ਗਿਆ ਸੀ। ਇਥੇ ਸਥਾਪਿਤ ਰਾਸ਼ਟਰੀ ਖੇਡ ਅਜਾਇਬਘਰ ਖਿੱਚ ਦਾ ਕੇਂਦਰ ਹੈ।

ਗੁਰੂ ਗੋਬਿੰਦ ਸਿੰਘ ਭਵਨ ਪੰਜਾਬੀ ਯੂਨੀਵਰਸਿਟੀ:-

ਇਸ ਯੂਨੀਵਰਸਿਟੀ ਦਾ ਉਦਘਾਟਨ 24 ਜੂਨ 1962 ਨੂੰ ਹੋਇਆ ਇਜ਼ਰਾਈਲ ਦੀ ਹਿਬਰਿਊ ਯੂਨੀਵਰਸਿਟੀ ਤੋਂ ਬਾਅਦ ਇਹ ਇਕੱਲੀ ਯੂਨੀਵਰਸਿਟੀ ਹੈ ਜਿਸ ਦਾ ਨਾਂ ਭਾਸ਼ਾ ਦੇ ਨਾ ਤੇ ਰੱਖਿਆ ਗਿਆ। ਅਰੰਭਕ ਤੌਰ ਤੇ ਇਸ ਯੂਨੀਵਰਸਿਟੀ ਨੂੰ ਸੌਂਪਿਆ ਗਿਆ ਕਾਰਜ ਪੰਜਾਬੀ ਅਧਿਐਨ ਦੀ ਤਰੱਕੀ ਕਰਨਾ, ਪੰਜਾਬੀ ਸਾਹਿਤ ਵਿੱਚ ਖੋਜ ਕਰਨੀ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਉਪਰਾਲੇ ਕਰਨਾ ਸੀ। ਪੰਜਾਬੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਪ੍ਰਗਟਾਉਂਦੇ ਹੋਏ ਇਸ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਭਾਗ ਨੇ ਬਹੁਤ ਸਾਰੇ ਗੈਰ ਪੰਜਾਬੀ ਕਲਾਸਿਕਲ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਪੰਜਾਬੀ ਸੱਭਿਆਚਾਰ ਨੁੰ ਵੀ ਇਸ ਯੂਨੀਵਰਸਿਟੀ ਵੱਲੋਂ ਕੀਤੇ ਮਿਹਨਤ ਅਤੇ ਵਿਦਵਤਾ ਭਰੇ ਪ੍ਰੋਜੈਕਟਾਂ ਜਿਵੇਂ ਕਿ ਐਨਸਾਈਕਲੋਪੀਡੀਆ ਆਫ ਸਿੱਖਇਜ਼ਮ ਰਾਹੀਂ ਭਰਪੂਰ ਹੁੰਗਾਰਾ ਮਿਲਿਆ। ਹਿਊਮੈਨਿਟੀ, ਵਿਗਿਆਨ ਕੋਮਲ ਕਲਾਵਾਂ ਅਤੇ ਸਪੇਸ ਫਿਜਿਕਸ ਦੇ ਖੇਤਰ ਵਿੱਚ 55 ਅਧਿਆਪਕ ਅਤੇ ਖੋਜ ਵਿਭਾਗਾਂ ਨਾਲ ਯੂਨੀਵਰਸਿਟੀ ਇੱਕ ਬਹੁਪੱਖੀ, ਬਹੁ ਅਨੁਸ਼ਾਸਨੀ ਵਿੱਦਿਅਕ ਸੰਸਥਾਂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ।

ਇਸ ਯੂਨੀਵਰਸਿਟੀ ਦੇ ਤਿੰਨ ਖੇਤਰੀ ਕੇਂਦਰ ਅਰਥਾਤ ਗੁਰੂ ਕਾਸ਼ੀ ਰਿਜਨਲ ਸੈਂਟਰ ਬਠਿੰਡਾ, ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਅਤੇ ਨਵਾਬ ਸ਼ੇਰ ਮੁਹੰਮਦ ਖਾਨ ਇਸੰਟੀਚਿਊਟ ਆਫ਼ ਐਡਵਾਂਸ ਸਟੱਡੀ ਇਨ ਉਰਦੂ, ਪਰਸ਼ੀਅਨ ਅਤੇ ਅਰਬੀ ਮਲੇਰਕੋਟਲਾ ਵਿਖੇ ਸਥਿਤ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੈਤੋ ਵਿਖੇ ਇੱਕ ਵਿਸਥਾਰ ਕੇਂਦਰ ਸਥਾਪਿਤ ਕੀਤਾ ਗਿਆ।

ਥਾਪਰ ਯੂਨੀਵਰਸਿਟੀ ਪਟਿਆਲਾ

ਇਹ ਉੱਤਰੀ ਭਾਰਤ ਦੀ ਮੋਢੀ ਇੰਜੀਨੀਅਰਿੰਗ ਸੰਸਥਾ ਹੈ ਜਿਸ ਨੂੰ ਡੀਮਡ ਯੂਨੀਵਰਸਿਟੀ ਵੱਜੋਂ ਉੱਨਤ ਕੀਤਾ ਗਿਆ। ਇਹ ਭਾਰਤੀ ਅਤੇ ਐਨ ਆਰ ਟਾਈ ਵਿਦਿਆਰਥੀਆਂ ਨੂੰ ਵੱਖ ਵੱਖ ਸ਼ਾਖਾਵਾਂ ਵਿੱਚ ਇੰਜੀਨੀਅਰਿੰਗ ਕੋਰਸ ਮੁਹੱਈਆ ਕਰਵਾਉਦੀ ਹੈ।

1956 ਵਿੱਚ ਸਥਾਪਤ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਸ਼ੁਰੂਆਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਸੰਸਥਾ ਦਾ ਉਦਯੋਗ ਨਾਲ ਨੇੜਲਾ ਅਦਾਨ ਪ੍ਰਦਾਨ ਅਤੇ ਖੋਜ ਦੇ ਖੇਤਰ ਵਿੱਚ ਵਧੇਰੇ ਜੋਰ ਦਿੱਤਾ ਜਾਂਦਾ ਹੈ। ਇਸ ਸੰਸਥਾ ਨੇ ਇਸ ਦੀ ਹੋਂਦ ਦੇ ਪਿਛਲੇ ਚਾਰ ਦਹਾਕਿਆਂ ਦੌਰਾਨ ਆਕਾਰ ਅਤੇ ਗਤੀਵਿਧੀਆਂ ਵਜੋਂ ਬਹੁਤ ਧੀਮਾ ਵਿਕਾਸ ਕੀਤਾ ਹੈ। 7400 ਤੋਂ ਵਧੇਰੇ ਵਿਦਿਆਰਥੀ ਇਸ ਸੰਸਥਾ ਤੋਂ ਗਰੈਜੂਏਟ ਹੋ ਚੁੱਕੇ ਹਨ ਇਸ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਰਿੰਗ ਅਤੇ ਤਕਨਾਲੋਜੀ ਨੂੰ 1985 ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋ਼ ਮੁਕੰਮਲ ਅਟਾਨੋਮੀ ਅਤੇ ਡੀਮਡ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ। ਇਸ ਸੰਸਥਾ ਵੱਲੋਂ ਅੰਡਰ ਗਰੈਜੂਏਟ ਪ੍ਰੋਗਰਾਮਾਂ ਅਧੀਨ ਵੱਖ ਵੱਖ ਡਿਗਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਵੇਂ  ਬੈਚਲਰ ਆਫ ਇੰਜੀਨੀਅਰਿੰਗ (ਬੀ.ਈ.) ਡਿਗਰੀ ਅਤੇ ਪੋਸਟ ਗਰੈਜੂਏਟ ਪ੍ਰੋਗਰਾਮ ਜੋ ਕਿ ਮਾਸਟਰ ਆਫ ਇੰਜੀਨੀਅਰਿੰਗ (ਐਮ.ਈ.) ਵੱਲ ਵੱਧਦੇ ਹਨ, ਮਾਸਟਰ ਆਫ ਤਕਨਾਲੋਜੀ (ਐਮ.ਟੈਕ) ਮਾਸਟਰ ਆਫ ਸਾਇੰਸ (ਐਮ.ਐਸ.ਸੀ.), ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ (ਐਮ.ਸੀ.ਏ.), ਡਾਕਟਰ ਆਫ ਫਿਲਾਸਫੀ (ਪੀ.ਐਚ.ਡੀ.) ਅਤੇ ਡਾਕਟਰ ਆਫ ਸਾਇੰਸ (ਡੀ.ਐਫ਼.ਸੀ.) ਡਿਗਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਟੀ.ਟੀ.ਟੀ.ਆਈ. ਚੰਡੀਗੜ੍ਹ ਦੀ ਸ਼ਮੂਲੀਅਤ ਨਾਲ ਵੱਖ ਵੱਖ ਅਨੁਸ਼ਾਸਨਾਂ ਵਿੱਚ ਉਦਯੋਗ ਅਧਾਰਿਤ ਪ੍ਰੈਕਟਿਸ ਬੇਸਡ ਮਾਸਟਰ ਡਿਗਰੀ ਪ੍ਰੋਗਰਾਮ ਵੀ ਮੁਹੱਈਆ ਕਰਵਾਏ ਜਾਂਦੇ ਹਨ। ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਦਾ ਕਾਰਪੋਰੇਟ ਖੋਜ ਅਤੇ ਵਿਕਾਸ ਵਿੰਗ ਇੰਜੀਨੀਅਰਿੰਗ ਖੋਜ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਸੰਸਥਾ ਹੈ।

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਟਿਆਲਾ

ਇਹ ਯੂਨੀਵਰਸਿਟੀ ਬੀ.ਏ. ਐਲ.ਐਲ.ਬੀ. (ਆਨਰਜ਼) ਪੰਜ ਸਾਲਾਂ ਇੰਟੈਗ੍ਰੇਟਿਡ ਕੋਰਸ ਜੋ ਕਿ 10 ਸਮੈਸਟਰਾਂ ਵਿੱਚ ਵੰਡਿਆ ਹੋਇਆ ਹੈ (ਅਰਥਾਤ ਇੱਕ ਅਕਾਦਮਿਕ ਸਾਲ ਵਿੰਚ 2 ਸਮੈਸਟਰ) ਮੁਹੱਈਆ ਕਰਵਾਉਂਦੀ ਹੈ। ਕਾਨੂੰਨੀ ਅਧਿਐਨ ਦੇ ਵਿਸ਼ਿਆਂ ਵਜੋਂ ਅੰਗ੍ਰੇਜੀ ਅਰਥ ਸ਼ਾਸਤਰ, ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਮਾਜ ਵਿਗਿਆਨ ਨੂੰ ਸ਼ੋਸ਼ਲ ਸਾਇੰਸ ਵਜੋ ਪੜਾਇਆ ਜਾਂਦਾ ਹੈ। ਬਾਰ ਕਾਂਮਿਲ ਆਫ ਇੰਡੀਆ ਦੀ ਨਵੀ ਸਕੀਮ ਮੁਤਾਬਿਕ ਸੋਸ਼ਲ ਸਾਇੰਸ ਸਬਜੈਕਟਾਂ ਨੁੰ ਮੇਜਰ ਅਤੇ ਮਾਈਨਰ ਸਬਜੈਕਟਾਂ ਵਜੋਂ ਪੇਸ਼ਕਸ਼ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਯੂਨੀਵਰਸਿਟੀ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਅਤੇ ਸਮਾਜ ਵਿਗਿਆਨ ਵਿੱਚ ਮੁੱਖ ਕੋਰਸ ਮੁਹੱਈਆ ਕਰਵਾ ਰਹੀ ਹੈ। ਸਬੰਧਤ ਸਬਜੈਕਟ ਵਿੱਚ ਹਰੇਕ ਸੈਮੀਨਾਰ ਲਈ ਪਾਵਰ ਪੁਆਇੰਟ ਪ੍ਰਸਤੁਤੀਆਂ ਜ਼ਰੂਰੀ ਹਨ।  ਯੂਨੀਵਰਸਿਟੀ ਕੋਨ 22000 ਕਿਤਾਬਾਂ, ਰਸਾਲਿਆਂ, ਈ ਰਸਾਲਿਆਂ ਅਤੇ ਪਰੀਓਡੀਕਲ ਦੀ 22000 ਤੋਂ ਵਧੇਰੇ ਦੀ ਗਿਣਤੀ ਵਾਲੀ ਇੱਕ ਵਿਸ਼ਾਲ ਲਾਇਬ੍ਰੇਰੀ, ਯੂਨੀਵਰਸਿਟੀ ਕੋਲ 2 ਐਡਵਾਂਸਡ ਕੰਪਿਊਟਰ ਲੈਬ ਹਨ, ਲੀਜ਼ਡਲਾਇਕ ਦੁਆਰਾ ਇੰਟਰਨੈੱਟ ਸੁਵਿਧਾ ਮੁਹੱਈਆ ਕਰਵਾਈ ਗਈ ਹੈ ਅਤੇ ਸਮੁੱਚੇ ਕੈਂਪਸ ਵਿੱਚ ਵਾਈ ਫਾਈ ਸੁਵਿਧਾ ਉਪਲੱਬਧ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਆਪਣੇ ਲੈਪਟਾਪ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦਾ ਇੱਕ ਆਪਣਾ ਵਧੀਆ, ਮੂਟ ਕੋਰਟ ਹਾਲ, ਕਾਨਫਰੰਸ ਹਾਲ, ਲੈਕਚਰ ਰੂਮ  ਅਤੇ ਆਧੁਨਿਕ ਸੁਵਿਧਾਵਾਂ ਅਤੇ ਉਪਕਾਰਣਾਂ ਨਾਲ ਲੈਸ ਕਾਲਜ ਰੂਮ ਹਨ। ਰਾਜੀਵ ਗਾਂਧੀ ਯੂਨੀਵਰਸਿਟੀ ਮੌਜੂਦਾ ਸਮੇਂ ਇਸਦੇ ਮੁੱਖ ਸਦਰ ਮੁਕਾਮ ਮਹਿੰਦਰਾ ਕੋਠੀ ਵਿਖੇ ਸਥਿਤ ਹੈ ਜੋ ਕਿ ਰਿਆਸਤੀ ਪਟਿਆਲਾ ਰਾਜ ਦੀਆਂ ਵਿਰਾਸਤੀ ਇਮਾਰਤਾਂ ਵਿਚੋਂ ਇੱਕ ਹੈ। ਇਸ ਦਾ ਸਥਾਈ ਕੈਂਪਸ ਪਟਿਆਲਾ ਸ਼ਹਿਰ ਤੋਂ ਲੱਗਭਗ 8 ਕਿਲੋਮੀਟਰ ਦੂਰ ਪਟਿਆਲਾ ਭਾਦਸੋ ਸੜਕ ਉੱਪਰ 50 ਏਕੜ ਦੇ ਖੇਤਰ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਜਿਵੇਂ ਕਿ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਇੱਕ ਨਵੀਂ ਕੌਮੀ ਲਾਅ ਯੂਨੀਵਰਸਿਟੀ ਹੈ। ਪ੍ਰੰਤੂ ਇਸ ਦੀ ਇਹ ਮਹੱਤਵਪੂਰਨ ਕੋਸ਼ਿਸ ਰਹੀ ਹੈ ਕਿ ਭਾਗੀਦਾਰੀ ਅਤੇ ਸਿਖਲਾਈ ਵਾਲਾ ਉਸਾਰੂ ਅਧਿਆਪਕ ਮਾਹੌਲ ਉਸਾਰਿਆ ਜਾਵੇ। ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਮੁਕੰਮਲ ਅਕਾਦਮਿਕ ਅਤੇ ਪੇਸ਼ੇਵਰ ਰੁਚੀਆਂ ਵਾਲਾ ਮਾਹੌਲ ਅਤੇ ਕਾਨੂੰਨ ਦੇ ਖੇਤਰ ਵਿੱਚ ਸੰਭਾਵੀ ਅਧਿਐਨਾਂ ਨੂੰ ਕਰਵਾਉਣਾ ਹੈ। ਅਧਿਆਪਨ ਵਿਸ਼ਿਆਂ ਵਿੱਚ ਅੰਦਰੂਨੀ ਅਤੇ ਬਾਹਰੀ ਅਰਥਾਤ ਅਧਿਆਪਨ ਅਤੇ ਸ਼ਮੂਲੀਅਤ ਸਿਖਲਾਈ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਵਾਸਤਵਿਕ ਜੀਵਨ ਦੀਆਂ ਸਮੱਸਿਆਵਾਂ ਨਾਲ ਸਾਹਮਣਾ ਕਰਨਾ ਅਤੇ ਵਿਖਿਆਤਮਕ ਅਤੇ ਤਰਕਪੂਰਨ ਕੁਸ਼ਲਤਾਵਾਂ ਦਾ ਗਿਆਨ ਦਿੱਤਾ ਜਾਦਾ ਹੈ ਇਸ ਲਈ ਅਧਿਆਪਨ ਸ਼ਡਿਊਲ ਵਿੱਚ ਲੈਕਚਰ ਵਿਚਾਰ ਵਟਾਂਦਰਾ, ਕੇਸ ਅਧਿਐਨ, ਰੋਜਾਨਾ ਸੈਮੀਨਾਰ ਅਤੇ ਪ੍ਰਾਜੈਕਟ ਕਾਰਜਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ । ਯੂਨੀਵਰਸਿਟੀ ਵੱਲੋਂ ਸਮੈਸਟਰ ਪ੍ਰਣਾਲੀ ਦਾ ਅਨੁਸਰਨ ਕੀਤਾ ਜਾਂਦਾ ਹੈ। ਜਿੱਥੇ ਪਹਿਲੇ ਦੋ ਸਾਲਾਂ ਦੌਰਾਨ ਕਾਨੂੰਨ ਦੇ ਨਾਲ ਸਮਾਜਿਕ ਵਿਸ਼ਿਆਂ ਦੇ ਸਬਜੈਕਟ ਵੀ ਪੜ੍ਹਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਾਨੂੰਨੀ ਸਿੱਖਿਆ ਦੀ ਅੰਤਰ ਅਨੁਸ਼ਾਸਨੀ ਪਹੁੰਚ ਵੱਲ ਲਿਆਂਦਾ ਜਾ ਸਕੇ। ਯੂਨੀਵਰਸਿਟੀ ਦੀ ਇੰਟਰਨਸ਼ਿਪ ਨੂੰ ਦੋ ਪੱਧਰਾਂ ਵਿੱਚ ਵੰਡਿਆ ਗਿਆ ਹੈ। ਅਰੰਭਕ ਅਤੇ ਐਡਵਾਂਸ ਇੰਟਰਨਸ਼ਿਪ ਪ੍ਰੋਗਰਾਮ। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਦੀ ਵਿਰਾਸਤੀ ਇਮਾਰਤ ਨੂੰ ਅਕਾਦਮਿਕ ਅਤੇ ਪ੍ਰਬੰਧਕੀ ਜ਼ਰੂਰਤਾਂ ਦੀ ਪੂਰਤੀ ਲਈ ਉਚਿਤ ਢੰਗ ਨਾਲ ਸ਼ਿੰਗਾਰਿਆ ਗਿਆ ਹੈ । ਆਹਲਾ ਦਰਜੇ ਦੀਆਂ ਖੇਡ ਸਹੂਲਤਾਂ , ਹੋਸਟਲ, ਟ੍ਰਾਂਸਪੋਰਟ, ਮੈਡੀਕਲ ਅਤੇ ਦੂਸਰੀਆਂ ਸੁਵਿਧਾਵਾਂ ਉਪਲੱਬਧ ਹਨ। ਨਵੇਂ ਕੈਂਪਸ ਦੀ ਵਿਉਂਤਬੰਦੀ ਬਹੁਤ ਹੀ ਸ਼ਾਨਦਾਰ ਭਵਨ ਨਿਰਮਾਣਕ ਕਲਾਂ ਵਜੋਂ ਕੀਤੀ ਗਈ ਹੈ ਅਤੇ ਪਟਿਆਲਾ ਦੇ ਨੇੜੇ ਸਿੱਧੂਵਾਲ ਪਿੰਡ ਵਿੱਚ 50 ਏਕੜ ਦੇ ਹਰੇ-ਭਰੇ ਵਾਤਾਵਰਨ ਵਿੱਚ ਕੌਮੀ ਲਾਅ ਯੂਨੀਵਰਸਿਟੀ ਦਾ ਮਾਡਲ ਕੈਂਪਸ ਤਿਆਰ ਹੋ ਰਿਹਾ ਹੈ। ਅਕਾਦਮਿਕ ਅਤੇ ਖੋਜ ਦੇ ਖੇਤਰ ਵਿੱਚ ਇਸ ਯੂਨੀਵਰਸਿਟੀ ਦੇ ਫੈਕਲਟੀ ਅਤੇ ਵਿਦਿਆਰਥੀਆਂ ਦਾਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਕਾਸ਼ਨਾ ਵਿੱਚ ਮਹੱਤਵਪੂਰਨ ਯੋਗਦਾਨ ਹੈ। ਯੂਨੀਵਰਸਿਟੀ ਵੱਲੋਂ ਵੱਡੇ ਵੱਡੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ ਜਿਵੇਂ ਲਾਅ ਏਸ਼ੀਆ ਮੂਟ ਕੋਰਟ ਮੁਕਾਬਲਾ, ਕਾਮਨ ਵੈਲਥ  ਮੂਟ ਕੋਰਟ ਮੁਕਾਬਲਾ, ਫੈਮਲੀ ਲਾਅ ਸਬੰਧੀ ਕੌਮੀ ਸੈਮੀਨਾਰ ਅਤੇ 24ਵੀਆਂ ਬੀ.ਸੀ.ਆਈ. ਨੈਸ਼ਨਲ ਮੂਟ ਕੋਰਟ ਮੁਕਾਬਲਾ, ਖੇਤਰ ਦੇ ਕਾਨੂੰਨੀ ਅਧਿਆਪਕਾਂ ਅਤੇ ਹਿਊਮੈਨੀਟੇਰੀਅਨ ਲਾਅ ਵਿੱਚ ਟ੍ਰੇਨਿੰਗ ਆਫ ਟ੍ਰੇਨਰ ਪ੍ਰੋਗਰਾਮ ਲਈ ਪ੍ਰਭਾਵਕਾਰੀ ਅਧਿਆਪਕ ਕੁਸ਼ਲਤਾਵਾਂ ਲਈ ਇਸ ਦਿਨੀਂ ਸਿਖਲਾਈ ਵਰਕਸ਼ਾਪ, ਪੰਜਾਬ ਪੁਲਿਸ ਦੇ ਸਟੇਸ਼ਨ ਹਾਊਸ ਅਫ਼ਸਰਾਂ (ਐਸ.ਐਚ.ਓ.) ਲਈ ਪੁਲਿਸ ਅਤੇ ਫੌਜਦਾਰੀ ਨਿਆਂ ਦੀ ਭੁਮਿਕਾ ਸਬੰਧੀ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਅਤੇ ਦੋ ਦਿਨਾਂ ਅੰਤਰ ਰਾਸ਼ਟਰੀ ਬਹੁ ਅਨੁਸ਼ਾਸਨੀ ਕਾਂਗਰਸ ਆਨ ਪੋਲਿਟੀਕਲ ਸਾਇੰਸ ਐਂਡ ਗੁੱਡ ਗਵਰਨੈਂਸ ਯੂਨੀਵਰਸਿਟੀ ਆਉਣ ਵਾਲੇ ਸੈਸਨ ਦੌਰਾਨ ਕੌਮੀ ਪੱਧਰ ਤੇ ਕਰਵਾਏ ਜਾਣ ਵਾਲੇ ਕਾਮਨ ਲਾਅ ਐਡਮਿਸ਼ਨ ਟੈਸਟ (ਸੀ.ਐਲ.ਏ.ਟੀ.) ਕਲੈਟ ਰਾਹੀਂ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਦੇ ਨਵੇਂ ਬੈਂਚਾਂ ਦਾ ਦਾਖਲਾ ਕਰਨ ਜਾ ਰਹੀ ਹੈ। ਕਾਨੂੰਨ ਵਿੱਚ ਖੋਜ ਡਿਗਰੀ (ਡੀ.ਐਚ.ਡੀ.) ਅਤੇ ਕਾਨੂੰਨ ਨਾਲ ਸਬੰਧਤ ਸਮਾਜਿਕ ਵਿਗਿਆਨਾਂ ਵਿੱਚ ਪੀ.ਐਚ.ਡੀ. ਲਈ ਰਜਿਸਟ੍ਰੇਸ਼ਨ ਦਾ ਕਾਰਜ ਪ੍ਰਗਤੀ ਅਧੀਨ ਹੈ। ਯੂਨੀਵਰਸਿਟੀ ਵੱਲੋਂ ਸੈਂਟਰ ਫਾਰ ਐਡਵਾਂਸਡ ਸਟੱਡੀ ਇਸ ਕ੍ਰਿਮੀਨਲ ਲਾਅ , ਸੈਂਟਰ ਫਾਰ ਕੰਨਜਿਊਮਰ ਪ੍ਰੋਟੈਕਸ਼ਨ ਲਾਅ ਐਂਡ ਐਡਵੋਕੇਸੀ ਸੈਂਟਰ ਫਾਰ ਐਡਵਾਂਸਡ ਸਟੱਡੀ ਇਨ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਲਾਅ (ਸੀ.ਏ.ਐਸ.ਐਚ.) ਸਕੂਲ ਆਫ ਐਗਰੀਕਲਚਰ ਲਾਅ ਐਂਡ ਇਕਨਾਮਿਕਸ (ਸੇਲ) ਆਰ ਜੀ ਐਨ.ਯੂ.ਐਲ. ਇੰਸਟੀਚਿਊਟ ਫਾਰ ਕੰਪੈਟੀਟਵ ਇਗਜ਼ਾਮ (ਆਰ.ਆਈ.ਸੀ.ਵੀ.) ਡਾਇਰੈਕਟੋਰੇਟ ਆਫ ਡਿਸਟੈਂਸ ਐਜੂਕੇਸ਼ਨ (ਡੀ.ਓ.ਡੀ.ਟੀ.) ਅਤੇ ਬਿਊਰੋ ਆਫ ਇਨਫਰਮੇਸ਼ਨ ਫਾਰ ਸਟੱਡੀਜ਼ ਅਬਰਾਡ (ਬੀ.ਆਈਐਸ.ਏ.)। ਯੂਨੀਵਰਸਿਟੀ ਵੱਖ ਵੱਖ ਕੌਮੀ ਅਤੇ ਅੰਤਰਰਾਸ਼ਟਰੀ ਪੇਸੇ਼ਵਾਰ ਸੰਗਠਨਾਂ ਦੀ ਮੈਂਬਰ ਹੈ ਅਤੇ ਕੁਝ ਹੋਰ ਸੰਗਠਨਾਂ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਵਿਚੋਂ ਮਹੱਤਵਪੂਰਨ ਹਨ, ਆਲ ਇੰਡੀਆ ਫੈਡਰੇਸ਼ਨ ਆਫ ਟੈਕਸ ਪ੍ਰੈਕਟਿਸ਼ਨਲ, ਏਸ਼ੀਅਨ ਲਾਅ ਇੰਸਟੀਚਿਊਟ (ਏ.ਐਸ.ਐਲ.ਆਈ.) ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.), ਕਾਮਨਵੈਲਥ ਲੀਗਲ ਐਸੋਸੀਏਸ਼ਨ, ਕੰਜ਼ਿਊਮਰ ਗਾਈਡੈਂਸ ਆਫ ਇੰਡੀਆ, ਡੀ.ਈ.ਐਲ.ਐਨ.ਈ.ਟੀ. (ਡਿਵੈਲਪਮੈਂਟ ਲਾਈਬ੍ਰੇਰੀ ਨੈੱਟਵਰਕ), ਫਾਰਮ ਆਫ਼ ਸਾਊਥ ਏਸ਼ੀਅਨ ਕਲੀਨੀਕਲ ਲਾਅ ਟੀਚਰਜ਼ , ਆਈਏ.ਐਸ.ਐਲ. ਆਈ.ਸੀ. ( ਇੰਡੀਅਨ ਐਸੋਸੀਏਸ਼ਨ ਆਫ ਸਪੈਸ਼ਲ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸੈਂਟਰ, ਇੰਡੀਅਨ ਅਕੈਡਮੀ ਆਫ ਸੋਸ਼ਲ ਸਾਇੰਸਿਜ਼ (ਆਈ.ਐਸ.ਐਸ.ਏ.), ਇੰਡੀਅਨ ਕਮਰਸ ਐਸੋਸੀਏਸ਼ਨ, ਇੰਡੀਅਨ ਇਕੋਨੋਮਿਕ ਐਸੋਸੀਏਸ਼ਨ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ (ਆਈ.ਆਈ.ਪੀ.ਏ.), ਇੰਡੀਅਨ ਲਾਅ ਇੰਸਟੀਚਿਊਟ (ਆਈ.ਐਲ.ਆਈ.), ਇੰਡੀਅਨ ਸੁਸਾਇਟੀ ਆਫ ਇੰਟਰਨੈਸ਼ਨਲ ਲਾਅ (ਆਈ.ਐਸ..ਆਈ.ਐਲ.), ਇੰਡੀਅਨ ਸੁਸਾਇਟੀ ਆਫ ਕ੍ਰਿਮੀਨੋਲਜ਼ੀ, ਇੰਸਟੀਚਿਊਟ ਆਫ ਕਾਂਸਟੀਚਿਊਸ਼ਨਲ ਐਂਡ ਪਾਰਲੀਮੈਂਟਰੀ ਸਟੱਡੀ (ਆਈ.ਸੀ.ਪੀ.ਐਸ.), ਇੰਟਰਨੈਸ਼ਨਲ ਐਸੋਸੀਏਸ਼ਨ ਆਫ ਲਾਅ ਸਕੂਲਜ਼ (ਆਈ.ਏ.ਐਲ.ਐਸ.), ਇੰਟਰਨੈਸ਼ਨਲ ਐਸੋਸੀਏਸ਼ਨ ਆਫ ਲਾਅ ਲਾਇਬ੍ਰੇਰੀ, ਇੰਟਰਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ, ਲੀਗਲ ਇੰਨਫਰਮੇਸ਼ਨ ਇੰਸਟੀਚਿਊਟ ਆਫ ਇੰਡੀਆ (ਐਲ.ਆਈ.ਆਈ.ਆਫ ਇੰਡੀਆ)। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਇੱਕ ਐਟੋਨਮਸ ਸੰਸਥਾ ਹੈ ਇਸ ਦੀ ਦੇਖ ਰੇਖ ਇਸ ਦੇ ਆਪਣੇ ਸੰਵਿਧਾਨਕ ਕੌਂਸਲ ਦੁਆਰਾ ਕੀਤੀ ਜਾਂਦੀ ਹੈ।

ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਪਟਿਆਲਾ :

ਇੱਕ ਕਾਲਜ ਪੈਪਸੂ ਸਰਕਾਰ ਦੁਆਰਾ ;ਅਕਤੂਬਰ 1953 ਵਿੱਚ ਸ਼ੁਰੂ ਕੀਤਾ ਗਿਆ ਸੀ  ਇਸ ਵਿੱਚ ਇੱਕ ਪ੍ਰਬੰਧਕੀ ਬਲਾਕ ਅਤੇ ਬੁਨਿਆਦੀ ਕਲੀਨੀਕਲ ਵਿਭਾਗਾਂ ਵਾਲਾ ਸਵੈ ਨਿਰਭਰ ਬਲਾਕ ਸ਼ਾਮਿਲ ਹੈ। ਰਜਿੰਦਰਾ ਹਸਪਤਾਲ ਪਟਿਆਲਾ 900 ਬਿਸਤਰਿਆਂ ਦੀ ਸਮਰੱਥਾ ਨਾਲ 1954 ਦੇ ਸ਼ੁਰੂਆਤ ਵਿੱਚ ਕਾਲਜ ਨਾਲ  ਜੋੜਿਆ ਗਿਆ ਸੀ। ਇਹ ਹਸਪਤਾਲ ਵਿਦਿਆਰਥੀਆਂ ਨੂੰ ਕਲੀਨੀਕਲ ਸਿਖਲਾਈ ਲਈ ਹਰ ਪ੍ਰਕਾਰ ਦੇ ਆਧੁਨਿਕ ਉਪਕਰਨਾਂ ਅਤੇ ਸਾਜ-ਸਮਾਨ ਨਾਲ ਸੁਸ਼ਜਿਤ ਹੈ।

161 ਬਿਸਤਰਿਆਂ ਦੀ ਸਮੱਰਥਾ ਵਾਲਾ ਟੀ.ਬੀ. ਅਤੇ ਚੈਸਟ ਹਸਪਤਾਲ ਅਤੇ ਭਾਦਸੋਂ , ਕੌਲੀ ਅਤੇ ਤ੍ਰਿਪੜੀ ਵਿਖੇ ਮੁੱਢਲੇ ਸਿਹਤ ਕੇਂਦਰ ਅਧਿਆਪਕ ਦੇ ਉਦੇਸ਼ਾਂ ਲਈ ਕਾਲਜ ਨਾਲ ਜੋੜੇ ਗਏ।

ਇਹ ਕਾਲਜ ਭਾਰਤ ਵਿੱਚ ਪ੍ਰਸਿੱਧ ਹੈ ਕਿਉਂਕਿ ਜੀ.ਓ.ਐਮ.ਸੀ.ਓ. ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਟਿਸਟ ਨੂੰ ਐਮ.ਬੀ.ਬੀ.ਐਸ., ਬੀ.ਡੀ.ਐਸ. ਅਤੇ ਹੋਰ ਵੱਖ ਵੱਖ ਕੋਰਸਾਂ ਲਈ ਮਾਨਤਾ ਦਿੱਤੀ। ਇੱਥੇ ਚਾਰ ਹੋਸਟਲ ਹਨ ਦੋ ਲੜਕਿਆਂ ਲਈ ਅਤੇ 2 ਲੜਕੀਆਂ ਲਈ। ਇਸ ਤੋਂ ਇਲਾਵਾ ਰਜਿੰਦਰਾ ਹਸਪਤਾਲ ਵਿੱਚ ਇੱਕ ਹਸਪਤਾਲ ਡਾਕਟਰੀ, ਇਨਟਰਨਜ਼ ਹਾਊਸ ਸਰਜਨਾਂ ਲਈ ਹੈ।

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ:

ਇਹ ਕਾਲਜ 1875 ਵਿੱਚ ਮਹਾਰਾਜਾ ਮਹਿੰਦਰ ਸਿੰਘ ਵੱਲੋਂ ਸਥਾਪਿਤ ਕੀਤਾ ਗਿਆ ਸੀ। ਇਸ ਦੀ ਇਮਾਰਤ ਭਵਨ ਨਿਰਮਾਣ ਕਲਾਂ ਦਾ ਮਹੱਤਵਪੂਰਨ  ਨਮੂਨਾ ਹੈ। ਇਹ ਦਿੱਲੀ ਅਤੇ ਲਾਹੌਰ ਦੇ ਵਿਚਕਾਰ ਇੱਕੋ-ਇੱਕ ਡਿਗਰੀ ਕਾਲਜ ਸੀ ਅਤੇ ਕਲਕੱਤਾ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਸੀ। ਇਹ ਸਮੁੱਚੇ ਦੇਸ਼ ਵਿਚੋਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦਾ ਸੀ । ਇਹ ਹਿਊਮੈਨੀਟਿਜ਼ ਅਤੇ ਵਿਗਿਆਨ ਦੇ ਵਿਸ਼ਿਆਂ ਵਿੱਚ ਪਟਿਆਲਾ ਦੀਆਂ ਮੌਢੀ ਸੰਸਥਾਵਾਂ ਵਿਚੋਂ ਇੱਕ ਹੈ।

ਸਰਕਾਰੀ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਪਟਿਆਲਾ:

ਇਸ ਕਾਲਜ ਵਿੱਚ ਬੀ.ਪੀ.ਐਡ ਅਤੇ ਐਮ.ਪੀ.ਐਡ. ਦੇ ਕੋਰਸ ਚਲਾਏ ਜਾਂਦੇ ਹਨ। ਇਹ ਕਾਲਜ ਨਿਵੇਕਲੇ ਰੂਪ ਵਿੱਚ ਖਿਡਾਰੀਆਂ ਦੇ ਟ੍ਰੇਨਰਾਂ ਦੇ ਹੁਨਰ ਵਿਕਾਸ ਲਈ ਸਮਰਪਿਤ ਹੈ।

ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਪਟਿਆਲਾ:

ਬੀ.ਐਡ./ਐਮ.ਐਡ. ਦੇ ਕਾਲਜਾਂ ਵਿਚੋਂ ਇੱਕ ਮਹੱਤਵਪੂਰਨ ਕਾਲਜ ਹੈ। ਜੋ ਕਿ ਅਧਿਆਪਕਾਂ ਦੀ ਸਿਖਲਾਈ ਅਤੇ ਅਧਿਆਪਨ ਲਈ ਸਮਰਪਿਤ ਹੈ।

ਦੂਸਰੇ ਮਹੱਤਵਪੂਰਨ ਕਾਲਜ

  1. ਖ਼ਾਲਸਾ ਕਾਲਜ ਪਟਿਆਲਾ।
  2. ਸਰਕਾਰੀ ਕਾਲਜ ਲੜਕੀਆਂ, ਪਟਿਆਲਾ।
  3. ਸਰਕਾਰੀ ਆਯੂਰਵੈਦਿਕ ਕਾਲਜ , ਪਟਿਆਲਾ।
  4. ਸਰਕਾਰੀ ਕਾਲਜ, ਡੇਰਾ ਬੱਸੀ।
  5. ਸਰਕਾਰੀ ਰਿਪੂਦਮਨ ਕਾਲਜ, ਨਾਭਾ।
  6. ਪਬਲਿਕ ਕਾਲਜ, ਸਮਾਣਾ ਆਦਿ।

ਰੇਲ ਦੁਆਰਾ

ਪਟਿਆਲਾ ਰੇਲਵੇ ਸਟੇਸ਼ਨ ਅੰਬਾਲਾ ਰੇਲਵੇ ਡਵੀਜ਼ਨ ਅਧੀਨ ਹੈ ਅਤੇ ਉੱਤਰੀ ਰੇਲਵੇ ਜ਼ੋਨ ਵਿਚ ਹੈ। ਰੇਲਵੇ ਸਟੇਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਰੇਲਗੱਡੀਆਂ ਨਹੀਂ ਹੁੰਦੀਆਂ ਹਨ। ਅੰਬਾਲਾ ਰੇਲਵੇ ਸਟੇਸ਼ਨ ਅਤੇ ਰਾਜਪੁਰਾ ਜੰਕਸ਼ਨ ਨੇੜਲੇ ਪ੍ਰਮੁੱਖ ਰੇਲਵੇ ਸਟੇਸ਼ਨ ਹਨ, ਜਿੰਨ੍ਹਾਂ ਵਿਚ ਦੇਸ਼ ਦੇ ਕਈ ਹਿੱਸਿਆਂ ਤੋਂ ਰੇਲਗੱਡੀਆਂ ਦਾ ਸਿੱਧਾ ਲਿੰਕ ਹੈ। ਅੰਬਾਲਾ ਰੇਲਵੇ ਸਟੇਸ਼ਨ ਅਤੇ ਰਾਜਪੁਰਾ ਜੰਕਸ਼ਨ ਭਾਰਤ ਦੇ ਹੋਰ ਹਿੱਸਿਆਂ ਨਾਲ ਬਿਹਤਰ ਸੰਪਰਕ ਹਨ। ਅੰਬਾਲਾ ਜਾਂ ਰਾਜਪੁਰਾ ਨੂੰ ਪਟਿਆਲਾ ਨਾਲ ਰੋਜ਼ਾਨਾ ਆਧਾਰ 'ਤੇ ਜੋੜਨ ਵਾਲੀਆਂ ਗੱਡੀਆਂ ਅੰਬਾਲਾ-ਬਠਿੰਡਾ ਪੈਸੇਂਜਰ ਐਕਸਪ੍ਰੈਸ, ਅੰਬਾਲਾ-ਪਟਿਆਲਾ ਪੈਸੇਂਜਰ ਐਕਸਪ੍ਰੈਸ ਵਰਗੀ ਯਾਤਰੀ ਗੱਡੀਆਂ ਹਨ।