Lapran

ਲਪਰਾਂ ਪਿੰਡ ਮੁਗਲ ਰਾਜ ਸਮੇਂ ਅੱਲਾਪੁਰ ਦੇ ਨਾਂ ਨਾਲ ਮਸ਼ੂਹਰ ਸੀ । ਕਰਮਸਰ ਰਾੜਾ ਸਾਹਿਬ ਤੋਂ ਲੱਗਭੱਗ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਹ ਅਲਾਾਪੁਰ ਤੋਂ ਬਦਲਦਾ-ਬਦਲਦਾ ਲਾਪਰਾਂ ਹੋ ਗਿਆ। ਮੁਗਲ ਰਾਜ ਸਮੇਂ ਇਸ ਪਿੰਡ ਵਿਚ ਕੇਵਲ ਪਠਾਣ ਹੀ ਵਸਦੇ  ਸਨ ਅਤੇ ਸਿੱਖਾਂ ਨਾਲ ਖਾਰ ਖਾਂਦੇ ਸਨ । ਇਨਾਂ ਪਠਾਣਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਗੋਬਿੰਦ ਜੀ ਨਾਲ ਪਿੰਡ ਗਿਦੜੀ ਵਿਖੇ ਝੜਪਾਂ ਵੀ ਕੀਤੀਆਂ । ਇਨਾਂ ਝੜਪਾਂ ਦੌਰਾਨ ਗੁਰੂ ਸਾਹਿਬ ਜੀ ਦਾ ਘੋੜਾ ਜ਼ਖਮੀ ਹੋ ਗਿਆ ਸੀ ਜੋ ਬਾਅਦ ਵਿਚ ਸਿਆੜ੍ਹ ਪਿੰਡ ਵਿਚ ਦਮ ਤੋੜ ਗਿਆ । ਪਿੰਡ ਦੇ ਬਜ਼ੁਰਗਾਂ ਤੋਂ ਜਾਣਕਾਰੀ ਅਨੁਸਾਰ ਇਸ ਪਿੰਡ ਦੀ ਜੂਹ ਵਿਚ ਹੀ ਬਾਬਾ ਦੀਪ ਸਿੰਘ ਜੀ ਦੇ ਪਿਤਾ ਬਾਬਾ ਸੁਗੜ ਸਿੰਘ ਰੰਗੜਾਂ ਨਾਲ ਲੜਦੇ ਲੜਦੇ ਸ਼ਹੀਦੀ ਪਾ ਗਏ ਸਨ । ਇਕ ਹੋਰ ਜਾਣਕਾਰੀ ਅਨੁਸਾਰ ਪਿੰਡ ਦੇ ਮਿਸਤਰੀ ਪਰਿਵਾਰਾਂ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਦੇ ਪਹਿਰੇਦਾਰ ਸਨ ਜੋ ਅਰਾਮ ਕਰਨ ਲਈ ਕਿ ਖੂਡੇ ਦੇ ਸਹਾਰੇ ਹੀ ਸੌਂ ਗਏ ਸੀ, ਰੰਗੜਾ ਨੇ ੳਨਾਂ ਦਾ ਸੁੱ੍ਤੇ ਦਾ ਹੀ ਸਿਰ ਕਲਮ ਕਰ ਦਿਤਾ ਸੀ । ਹੁਣ ਇਹ ਜਗ੍ਹਾ ਸ਼ਹੀਦਾਂ ਦੇ ਨਾਂ ਨਾਲ ਮਸ਼ਹੂਰ ਹੈ । 
ਕਹਾਵਤਾਂ ੳਨੁਸਾਰ ਬਾਅਦ ਵਿਚ ਬਾਬਾ ਦੀਪ ਸਿੰਘ ਨੇ ਇਸ ਪਿੰਡ ਦੀ ਇੱਟ ਨਾਲ ਇੱਟ ਖੜਕਾ ਦਿਤੀ ਤੇ ਪੂਰਾ ਪਿੰਡ ਤਬਾਹ ਕਰ ਦਿਤਾ । ਬਾਅਦ ਵਿਚ ਗੁਰਮ ਅਤੇ ਘਵੱਦੀ ਤੋਂ ਸਿਖਾਂ ਨੇ ਆਕੇ ਇਸ ਪਿੰਡ ਨੂੰ ਮੁੜ ਅਬਾਦ ਕੀਤਾ । ਇਸ ਪਿੰਡ ਵਿਚ ਤਿੰਨ ਪੱਤੀਆਂ ਬਾਦਲ, ਮੇਹੂ ਤੇ ਕਾਲੂ ਹਨ। ਜਿੰਨਾਂ ਚੋਂ ਪਿੰਡ ਧਮੋਟ ਤੋਂ ਆਏ ਬਾਦਲ ਤੇ ਮੋਹੂ ਨੇ ਅਤੇ ਪਿੰਡ ਸੀਲੋਂ ਤੋਂ ਕਾਲੂ ਨਾਂਅ ਦੇ ਵਿਅਕਤੀਆਂ ਨੇ ਵਸਾਇਆ। ਜ਼ਿਮੀਦਾਰਾ ਪਰਿਵਾਰਾਂ ਦਾ ਗੋਤ ਗਿੱਲ ਬਾਬਾ ਸੀਂਹਾ ਸਿੰਘ ਗਿੱਲ (ਝੱਲੀ) ਵਡੇਰਿਆਂ ਵਿਚੋਂ ਹੈ। ਪਿੰਡ ’ਚ ਰਾਮਦਾਸੀਆ ਭਾਈਚਾਰਾ ਜੋ ਕਿ ਰੰਗਾਰਾਂ ਗੋਤ ਨਾਲ ਸਬੰਧਿਤ ਹੈ, ਪਟਿਆਲਾ ਰਿਆਸਤ ਦੇ ਪਿੰਡ ਬੜੂਗਾਂ ਵਿਚੋਂ ਆ ਕੇ ਅਠਾਰਵੀ ਸਦੀ ਵਿਚ ਆ ਕੇ ਵਸਿਆ ।ਬਾਅਦ ’ਚ ਮੱਲ ਗੋਤ ਕਟਾਹਰੀ ਪਿੰਡ ਚੋਂ ਆ ਕੇ ਵਸਿਆ ਹੈ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ।
ਪਿੰਡ ਵਾਸੀਆਂ ਨੂੰ ਅਮਰ ਸ਼ਹੀਦ ਮੇਜਰ ਸਿੰਘ (ਸੈਨਾ ਮੈਡਲ ਪ੍ਰਾਪਤ) ਦੀ ਸ਼ਹਾਦਤ ’ਤੇ ਪੂਰਾ ਫਖ਼ਰ ਹੈ। ਜੋ ਬਟਾਲਿਕ ਖੇਤਰ ’ਚ ਸ਼ਹੀਦ ਹੋ ਗਿਆ ਸੀ। ਉਸ ਦੀ ਯਾਦ ਵਿਚ ਸਰਕਾਰੀ ਹਾਈ ਸਕੂਲ ਦਾ ਨਾਂਅ ਅਤੇ ਖੇਡ ਸਟੇਡੀਅਮ ਦਾ ਨਾਂਅ ਵੀ ਉਸ ਦੇ ਨਾਂਅ ਤੇ ਰੱਖਿਆ ਹੋਇਆ ਹੈ। ਉਸ ਦੀ ਯਾਦ ਵਿਚ ਬੁੱਤ ਵੀ ਲਗਾਇਆ ਗਿਆ ਹੈ।
ਭਗੋਲਿਕ ਤੌਰ ਤੇ ਇਹ ਕਰਮਸਰ ਰਾੜਾ ਸਾਹਿਬ ਤੋਂ ਲੁਧਿਆਣਾ ਜਾਣ ਵਾਲੀ ਸੜਕ ਤੇ ਸਥਿਤ ਹੈ । ਇਸ ਦੇ ਉਤਰ ਵਿਚ ਗਿਦੜੀ, ਬਿਲਾਸਪੁਰ ਦੱਖਣ ਵਿਚ ਘਣਗਸ ਪੂਰਬ ਵਿਚ ਕਟਾਹਰੀ  ਤੇ ਪਛਿਮ ਵਿਚ ਮੁਕੰਦਪੁਰ ਅਤੇ ਭੁੱਟਾ ਪਿੰਡ ਸਥਿਤ ਹਨ । ਇਸ ਪਿੰਡ ਵਿਚ ਬਹੁਗਿਣਤੀ ਵਿਚ ਜੱਟ ਸਿਖ ਅਤੇ ਰਵਦਾਸਿਆ ਭਾਈਚਾਰੇ ਦੇ ਲੋਕ ਰਹਿਦੇ ਹਨ  । ਪਿੰਡ ਵਿਚ ਇਕ ਸਰਕਾਰੀ ਹਾਈ ਸਕੂਲ ਵੀ ਹੈ ਅਤੇ ਪਣੀ ਦੀ ਟੈਂਕੀ ਵੀ ਹੈ । ਪਿੰਡ ਦੇ ਲੋਕ ਕਾਫੀ ਪੜੇ ਲਿਖੇ ਹਨ । ਇਹ ਪਿੰਡ ਰਾਜਨੀਤਕ ਲੀਡਰਾਂ ਦਾ ਪਿੰਡ ਵੀ ਮੰਨਿਆ ਜਾਂਦਾ ਹੈ । ਪਿੰਡ ਦੇ ਸੇ ਪਹਿਲੇ ਸਰਪੰਚ ਸਵ: ਹਜ਼ੂਰਾ ਸਿੰਘ ਸਨ। ਜੋ ਪਿੰਡ ਘਣਗਸ ਨਾਲ ਵੀ ਸਾਂਝੇ ਸਰਪੰਚ ਸਨ। 

ਪਿੰਡ ਦੀ ਪੰਚਾਇਤ

Name Designation Phone No Photo
Late S Avtar Singh
Paramjit Kaur Panch
Late Sakinder Singh Panch
Kaka Singh Panch
Sharif Muhamad Panch
Bikkar Singh Panch
Ranjit Kaur Panch
Pritam Kaur Panch

ਮੋਹਤਵਰ ਲੋਕ

Name Designation Photo
Harbhajan Singh Lapran Director Khetiwadi Sabha
Harjit Singh Lapran Transporter
Balvir Singh President Gurdwara Management Committee
Gurpreet Singh Lapran Sr. Akalidal Badal Leader
Happy Lapran Famous Punjabi Singer
Gurdev Singh Lapran Sr. Congress Leader
S Amarjit Singh President Gurdwara Ravidas Sabha
Matti Lapran MD Lapar Productions
Surinnder Singh Lapran Treasurer Alumni Association Govt College Karamsar Rara Sahib
Davinder Singh Sub Inspector
Parwinder Lapran Counselor Ludhiana
Dilbagh Singh Lecturer

ਪਿੰਡ ਦੇ ਐੱਨ.ਆਰ.ਆਈ. (NRI)

Pind Di Shaan

ਪਿੰਡ ਦੇ ਹੋਰ ਪ੍ਰਮੁੱਖ ਸਥਾਨ

ਸਤਿ ਸ੍ਰੀ ਅਕਾਲ ਦੋਸਤੋ ਮੈ ਤੁਹਾਡਾ ਆਪਣਾ ਹੈਪੀ ਲਾਪਰਾਂ ,ਮਿਲਦੇ ਆ ਨਵੇਂ ਗੀਤ ਦੇ ਨਾਲ ਪ੍ਰੋਗਰਾਮ ਛਣਕਾਰ ਵਿਚ ਗੀਤਕਾਰ ਸੋਹਣ ਭੂਖੜੀ ਵਾਲਾ,
ਮਿਊਜਕ ਵੀ ਸਟਾਰ,Drictor िਬॅਟੂ ਅਰੋੜਾ

ਸਾਡੇ ਪਿੰਡ ਲਾਪਰਾਂ ਦੇ ਨੇਕਦਿਲ ਨਿਗੇ ਸੁਭਾਅ ਦੇ ਮਾਲਕ ਗੋਗੀ ਗਿੱਲ ਵੀਰ ਨਹੀ ਰਹੇ...... ਪਰਿਵਾਰ ਅਤੇ ਪੂਰੇ ਪਿੰਡ ਲਾਪਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ...... ਵਾਹਿਗੁਰੂ ਮੇਹਰ ਕਰੇ