ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਦਾ  ਖੇਡਾਂ ਨੂੰ ਪ੍ਰਫੁਲਤ ਕਰਨ ਵਿੱਚ ਵਿਸ਼ੇਸ਼ ਯੋਗਦਾਨ- ਡਿਪਟੀ ਕਮਿਸ਼ਨਰ 

  • 30ਵੀਆਂ ਕਮਲਜੀਤ ਖੇਡਾਂ ਦਾ ਸ਼ਾਨਦਾਰ ਆਗਾਜ਼
  • ਸਵ. ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾਂ ਦੇ ਬੁੱਤ ਤੋਂ ਜਲਾਈ ਗਈ ਖੇਡਾਂ ਦੀ ਮਸ਼ਾਲ
  • ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਅਤੇ ਮੁੱਖ ਪਰਬੰਧਕ ਸ਼ੈਰੀ ਕਲਸੀ
  • ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਮੁੱਖ ਮਹਿਮਾਨ, ਪ੍ਰਮੁੱਖ ਹਸਤੀਆਂ ਸਮੇਤ ਖਿਡਾਰੀਆਂ ਨੂੰ ਜੀ ਆਇਆ ਕਿਹਾ
  • ਓਲੰਪਿਕ ਚਾਰਟਰ ਦੀਆਂ ਖੇਡਾਂ ਦੇ ਜੇਤੂਆਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਤੇ ਮੋਟਰਸਾਈਕਲ ਦਿੱਤੇ ਜਾਣਗੇ

ਬਟਾਲਾ, 20 ਨਵੰਬਰ : ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕਰਵਾਈਆਂ ਜਾ ਰਹੀਆਂ ਚਾਰ ਰੋਜ਼ਾ 30ਵੀਆਂ ਕਮਲਜੀਤ ਖੇਡਾਂ-2023 ਅੱਜ ਸ਼ਾਨਦਾਰ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਗਈਆਂ। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਬਟਾਲਾ ਦੇ ਵਿਧਾਇਕ ਅਤੇ ਖੇਡਾਂ ਦੇ ਮੁੱਖ ਪ੍ਰਬੰਧਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੋਰ ਤੇ ਮੋਜੂਦ ਸਨ। ਇਸ ਮੌਕੇ ਪੰਜਾਬ ਦੇ ਪਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।  ਇਸ ਮੌਕੇ ਪਿ੍ਰਥੀਪਾਲ ਸਿੰਘ ਬਟਾਲਾ, ਕਰਮਪਾਲ ਸਿੰਘ ਢਿੱਲੋਂ, ਪਿ੍ਰੰਸੀਪਲ ਵਰਿਆਮ ਸਿੰਘ ਗਿੱਲ ਅੰਮਿ੍ਤਸਰ, ਰਛਪਾਲ ਸਿੰਘ ਹੇਅਰ, ਜਸਵੰਤ ਸਿੰਘ ਜੱਸਾ ਜੀਈ,ਬਲਜੀਤ ਸਿੰਘ, ਸਿੰਘ ਫਾਊਡੇਸ਼ਨ , ਇੰਮੀਗਰੇਸ਼ਨ ਗੁਰਦਾਸ, ਪੁਿ੍ਰੰਸੀਪਲ ਕੁਲਤਾਜ ਸਿੰਘ ਮਿਲੇਨੀਅਮ ਸਕੂਲ ਬਟਾਲਾ, ਸੁਖਦੇਵ ਸਿੰਘ ਬਾਊ ਔਲਖ, ਗੁਰਦੇਵ ਸਿੰਘ, ਤਰੁਨ ਕਲਸੀ,ਯਸ਼ਪਾਲ ਚੌਹਾਨ, ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਨੁਮਾਇੰਦੇ ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ ਕਾਲਾ ਨੰਗਲ, ਇੰਜੀ. ਜਗਦੀਸ਼ ਸਿੰਘ ਬਾਜਵਾ, ਰਣਜੀਤ ਸਿੰਘ ਠੇਕੇਦਾਰ,  ਰਵਿੰਦਰਪਾਲ ਸਿੰਘ ਡੀ ਐਸਪੀ, ਬਲਜੀਤ ਸਿੰਘ ਕਾਲਾਨੰਗਲ , ਪਿ੍ਰੰਸੀਪਲ ਮੁਸ਼ਤਾਕ ਗਿੱਲ,  ਸੰਜੀਵ ਗੁਪਤਾ ਠੇਕੇਦਾਰ , ਰਾਜਵਿੰਦਰ ਸਿੰਘ, ਮਨਜੀਤ ਸਿੰਘ ਭੁੱਲਰ, ਦਵਿੰਦਰ ਸਿੰਘ ਕਾਲਾਨੰਗਲ, ਸਿਮਰਨਜੀਤ ਸਿੰਘ ਰੰਧਾਵਾ, ਜਸਵੰਤ ਸਿੰਘ ਢਿੱਲੋਂ, ਬਲਰਾਜ ਸਿੰਘ ਵਾਲੀਵਾਲ ਕੋਚਿੰਗ, ਖੁਸ਼ਕਰਨ ਸਿੰਘ, ਸਕੱਤਰ ਐਸੋਸੀਏਸ਼ਨ, ਰਿੰਪੀ ਖੁੰਡਾ,ਕੁਲਬੀਰ ਸਿੰਘ ਜੀਈ, ਪਰੋਫੈਸਰ ਦਲਜੀਤ ਸਿੰਘ, ਹਜੂਰ ਸਿੰਘ ,ਕੁਲਬੀਰ ਸਿੰਘ, ਦਿਲਬਾਗ ਸਿੰਘ,ਬਲਕਾਰ ਸਿੰਘ, ਸਰਮੁੱਖ ਸਿੰਘ,ਰੋਬਿਨ ਸਿੰਘ ਆਦਿ ਹਾਜਰ ਸਨ। ਉਦਘਾਟਨੀ ਸਮਾਗਮ ਦੌਰਾਨ ਪਰੋਫੈਸਰ ਬਲਬੀਰ ਸਿੰਘ ਕੋਲਾ ਦੀ ਅਗਵਾਈ ਹੇਠ ਪੰਜਾਬ ਦੇ ਲੋਕਨਾਚ ਭੰਗੜੇ ਦੀ ਪੇਸ਼ਕਾਰੀ ਦਿੱਤੀ ਗਈ। ਗਿੱਧੇ ਦੀ ਪੇਸ਼ਕਾਰੀ ਮੈਡਮ ਕੁਵਲੀਨ ਕੌਰ ਅਤੇ ਅਨੁਦੀਪ ਕੋਰ ਦੀ ਅਗਵਾਈ ਵਿੱਚ ਪੇਸ਼ ਕੀਤੀ ਗਈ।

class="img-responsive"