ਤਰਨਤਾਰਨ, 04 ਸਤੰਬਰ : ਤਰਨਤਾਰਨ ਪੁਲਿਸ ਸੀਆਈਏ ਸਟਾਫ ਨੇ 7 ਮੈਂਬਰੀ ਗਿਰੋਹ ਦੇ 6 ਮੈਂਬਰਾਂ ਕੋਲੋਂ 1 ਕਿਲੋ 200 ਗ੍ਰਾਮ ਹੈਰੋਇਨ, 1 ਪਿਸਤੌਲ-315, 1 ਕਾਰਤੂਸ, 1 ਕਰੋੜ ਰੁਪੈ ਦੀ ਭਾਰਤੀ ਕਰੰਸੀ, 1 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਦਾ ਸਦਰ ਪੁਲਿਸ ਤਰਨਤਾਰਨ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀ.ਆਈ.ਏ. ਸਟਾਫ਼ ਤਰਨਤਾਰਨ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਪੰਜਵੜ, ਸੁਖਮਨਜੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਹੇਰ (ਅੰਮਿ੍ਤਸਰ) ਅਤੇ ਸ਼ੁਸ਼ਾਕ ਵਧਾਵਨ ਪੁੱਤਰ ਭਾਰਤ ਭੂਸ਼ਨ ਵਾਸੀ ਸ਼ੇਰਗੰਜ (ਮੱਧ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਇਕ ਕਿਲੋ 200 ਗ੍ਰਾਮ ਹੈਰੋਇਨ, ਇਕ ਪਿਸਤੌਲ 315, 1 ਬੰਦੂਕ, 30 ਲੱਖ ਰੁਪਏ ਦੀ ਭਾਰਤੀ ਕਰੰਸੀ, 1 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੀ ਹੈ। ਜਦਕਿ ਨਿਰਮਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੰਜਵੜ, ਨਵਨੀ ਭਾਟੀਆ ਵਾਸੀ ਅੰਮ੍ਰਿਤਸਰ ਅਤੇ ਨੀਰਜ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਭੇਜੀਆਂ ਗਈਆਂ ਹਨ। ਪੁਲਿਸ ਨੇ ਮੁਲਜ਼ਮਾਂ ਦਾ ਅਦਾਲਤ ’ਚੋਂ ਰਿਮਾਂਡ ਹਾਸਲ ਕਰਕੇ ਹੋਰ ਪੁਛਗਿਛ ਦੌਰਾਨ ਦੋ ਭਗੌੜੇ ਸਾਥੀਆਂ ਨੂੰ ਐਤਵਾਰ ਦੇਰ ਰਾਤ 70 ਲੱਖ ਰੁਪਏ ਦੀ ਨਗਦੀ ਅਤੇ ਹੋਰ ਸਾਮਾਨ ਸਮੇਤ ਕਾਬੂ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਇਸ ਮਾਮਲੇ 'ਚ ਕਰੀਬ 6 ਮੁਲਜ਼ਮਾਂ ਨੂੰ 1 ਕਰੋੜ ਦੀ ਭਾਰਤੀ ਕਰੰਸੀ, 1 ਕਿਲੋ 200 ਗ੍ਰਾਮ ਹੈਰੋਇਨ, 1 ਪਿਸਤੌਲ, 3 ਗੱਡੀਆਂ, ਬੰਦੂਕ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦਸਿਆ ਕਿ ਇਸ ਨੈੱਟਵਰਕ ਦਾ ਪਰਦਾਫਾਸ਼ ਲਈ ਕੰਮ ਕੀਤਾ ਜਾ ਰਿਹਾ ਹੈ, ਜਲਦ ਹੀ ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਮੁਲਜ਼ਮਾਂ ਤੋਂ ਪੁਛਗਿਛ ਤੋਂ ਬਾਅਦ ਹਵਾਲਾ ਨੈੱਟਵਰਕ ਦਾ ਖੁਲਾਸਾ ਹੋਇਆ।