ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮਲੇਰਕੋਟਲਾ ਨੂੰ ਸੂਬੇ ਦਾ ਤੇਈ ਵਾਂ ਜ਼ਿਲ੍ਹਾ ਬਣਾਉਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਸਬ ਤਹਿਸੀਲ ਅਮਰਗੜ੍ਹ ਨੂੰ ਸਬ ਡਿਵੀਜ਼ਨ ਬਣਾਏ ਜਾਣ ਨੂੰ ਵੀ ਮਨਜ਼ੂਰੀ ਮਿਲੀ ਹੈ। ਮਲੇਰਕੋਟਲਾ ਅਹਿਮਦਗੜ੍ਹ ਅਤੇ ਅਮਰਗਡ਼੍ਹ ਸਬ ਡਿਵੀਜ਼ਨ ਹੋਣਗੇ। ਜ਼ਿਲ੍ਹੇ ਵਿਚ 192 ਪਿੰਡ ਬਾਠ ਪਟਵਾਰ ਸਰਕਲ ਅਤੇ 6 ਕਾਨੂੰਗੋ ਵੀ ਸ਼ਾਮਲ ਹੋਣਗੇ। 23ਵੇਂ ਜ਼ਿਲ੍ਹੇ 'ਚ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਤਵੱਜੋ ਦਿੱਤੀ ਗਈ ਹੈ ਅਤੇ ਇਲਾਕੇ ਦੇ ਡੀਸੀ ਅਤੇ ਐੱਸਐੱਸਪੀ ਦੀ ਕਮਾਨ ਮਹਿਲਾ ਅਧਿਕਾਰੀਆਂ ਹੱਥ ਸੌਂਪੀ ਗਈ ਹੈ
ਅੰਮ੍ਰਿਤ ਕੌਰ ਨੂੰ ਬਤੌਰ ਡੀ ਸੀ ਅਤੇ ਆਈ ਪੀ ਐੱਸ ਕੰਵਰਦੀਪ ਕੌਰ ਨੂੰ ਬਤੌਰ ਐੱਸ ਐੱਸ ਪੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅੰਮ੍ਰਿਤ ਕੌਰ ਡੀਸੀ ਫ਼ਤਹਿਗੜ੍ਹ ਜਦਕਿ ਕੰਵਰਦੀਪ ਇਸ ਵੇਲੇ ਕਪੂਰਥਲਾ ਦੇ ਐੱਸਐੱਸਪੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਸਾਲ 2013 ਬੈਚ ਦੀ ਕੰਵਰਦੀਪ ਕਪੂਰਥਲਾ ਦੀ ਐਸਐਸਪੀ ਤੋਂ ਪਹਿਲਾਂ ਆਈਜੀ ਜੁਆਇੰਟ ਕਮਿਸ਼ਨਰ ਸਣੇ ਕਈ ਅਹਿਮ ਅਹੁਦਿਆਂ ਉੱਤੇ ਤਾਇਨਾਤ ਰਹਿ ਚੁੱਕੀ ਹੈ। ਚੰਡੀਗਡ਼੍ਹ ਵਿੱਚ ਇੰਜੀਨੀਅਰਿੰਗ ਤੋਂ ਬਾਅਦ ਕੰਵਰਦੀਪ ਆਈਪੀਐਸ ਸਿਲੈਕਟ ਹੋਈ ਮੰਤਰੀ ਮੰਡਲ ਨੇ ਪੁਲਸ ਪੇਂਡੂ ਵਿਕਾਸ ਅਤੇ ਪੰਚਾਇਤ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਖੇਤੀ ਅਤੇ ਕਿਸਾਨ ਵਿਕਾਸ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਸਿਹਤ ਸਿੱਖਿਆ ਰੁਜ਼ਗਾਰ ਪੈਦਾ ਕਰਨਾ ਉਦਯੋਗ ਅਤੇ ਵਪਾਰ ਸਣੇ ਕਈ ਦਫਤਰਾਂ ਦੇ ਲਈ ਨਹੀਂ ਉਹਦੇ ਘੜਨ ਦੀ ਮਨਜ਼ੂਰੀ ਦੇ ਅਧਿਕਾਰ ਸੀਐਮ ਨੂੰ ਸੌਂਪੇ ਹਨ।