ਪੰਜਾਬ ਅਤੇ ਹਰਿਆਣਾ ਦੇ ਵਸਨੀਕਾਂ ਨੂੰ ਬਾਹਰ ਲਿਆਂਦਾ ਜਾਵੇਗਾ ਅਤੇ ਦੂਜੇ ਸੂਬਿਆਂ ਦੇ ਵਿਅਕਤੀਆਂ ਨੂੰ ਏਅਰਪੋਰਟ ਅੰਦਰ ਹੀ ਰੁਕਣ ਦਾ ਕੀਤਾ ਜਾਵੇਗਾ ਇੰਤਜ਼ਾਮ : ਮਾਨ 

  • ਭਾਰਤੀਆਂ ਦੇ ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਹਨ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ : ਭਗਵੰਤ ਮਾਨ 
  • ਇਸ ਵਾਰ ਆ ਰਹੇ ਭਾਰਤੀਆਂ ਦੇ ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਹਨ ਜਾਂ ਨਹੀਂ ਇਸ ਬਾਰੇ ਹਜੇ ਨਹੀਂ ਮਿਲੀ ਕੋਈ ਜਾਣਕਾਰੀ : ਭਗਵੰਤ ਸਿੰਘ ਮਾਨ 

ਅੰਮ੍ਰਿਤਸਰ, 15 ਫਰਵਰੀ 2025 : ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ 119 ਪ੍ਰਵਾਸੀ ਭਾਰਤੀਆਂ ਨੇ ਅੱਜ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਰਾਤ 10 ਵਜੇ ਦੇ ਕਰੀਬ ਪਹੁੰਚਣਾ ਹੈ। ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿੱਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹਨਾਂ ਭਾਰਤੀਆਂ ਦੇ ਪਰਿਵਾਰਿਕ ਮੈਂਬਰ ਵੀ ਇਹਨਾਂ ਨੂੰ ਰਿਸੀਵ ਕਰਨ ਵਾਸਤੇ ਪਹੁੰਚਣ। ਉਹਨਾਂ ਕਿਹਾ ਕਿ ਪੰਜਾਬ ਨਾਲ ਸੰਬੰਧਿਤ ਅਤੇ ਹਰਿਆਣੇ ਨਾਲ ਸੰਬੰਧਿਤ ਲੋਕਾਂ ਨੂੰ ਤੁਰੰਤ ਹੀ ਬਾਹਰ ਲੈ ਆਂਦਾ ਜਾਵੇਗਾ ਅਤੇ ਜੋ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਦੂਸਰੇ ਸੂਬਿਆਂ ਤੋਂ ਆਏ ਲੋਕ ਹਨ ਉਹਨਾਂ ਦੇ ਰੁਕਣ ਦਾ ਇੰਤਜ਼ਾਮ ਏਅਰਪੋਰਟ ਦੇ ਅੰਦਰ ਹੀ ਕੀਤਾ ਜਾਵੇਗਾ ਤੇ ਸਵੇਰੇ 6:30 ਵਜੇ ਦੀ ਫਲਾਈਟ ਦੇ ਜਰੀਏ ਉਹਨਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ। ਭਾਜਪਾ ਦੇ ਸਵਾਲਾਂ ਦੇ ਉੱਪਰ ਬੋਲੇ ਕਿ ਅਗਰ ਅਮਰੀਕਾ ਤੋਂ ਅੰਮ੍ਰਿਤਸਰ ਨਜ਼ਦੀਕ ਹੈ ਤਾਂ ਫਿਰ ਅੰਮ੍ਰਿਤਸਰ ਤੋਂ ਅਮਰੀਕਾ ਲਈ ਸਿੱਧੀ ਫਲਾਈਟ ਕਿਉਂ ਨਹੀਂ ਚਲਾਈ ਜਾ ਰਹੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ ਆ ਰਹੇ 119 ਭਾਰਤੀਆਂ ਨੂੰ ਬੇੜੀਆਂ ਜਾਂ ਹੱਥਕੜੀਆਂ ਲਗਾਈਆਂ ਹਨ ਜਾਂ ਨਹੀਂ ਇਸ ਬਾਰੇ ਹਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੋ ਇਹਨਾਂ ਭਾਰਤੀਆਂ ਨੂੰ ਰਿਸੀਵ ਕਰਨ ਆ ਰਹੇ ਹਨ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਰੇਲਵੇ ਦੇ ਕੰਮ ਵੱਲ ਧਿਆਨ ਦੇਣ ਅਤੇ ਇਹਨਾਂ ਪ੍ਰਵਾਸੀ ਭਾਰਤੀਆਂ ਨੂੰ ਉਹ ਅੰਮ੍ਰਿਤਸਰ ਤੋਂ ਰਿਸੀਵ ਕਰ ਲੈਣਗੇ ਤੇ ਜੋ ਲੋਕ ਪੰਜਾਬ ਨਾਲ ਸੰਬੰਧਿਤ ਹਨ ਤੇ ਜੋ ਡਿਪੋਰਟ ਹੋ ਕੇ ਆ ਰਹੇ ਹਨ ਉਹਨਾਂ ਦੀ ਨੌਕਰੀਆਂ ਦੀ ਓਪੋਰਚੁਨਿਟੀ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਇੱਕ ਧਾਰਮਿਕ ਸਥਾਨ ਹੈ ਇਸ ਨੂੰ ਕੇਂਦਰ ਸਰਕਾਰ ਵੱਲੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੰਮ੍ਰਿਤਸਰ ਨੂੰ ਡਿਪੋਟ ਹੋਏ ਨੌਜਵਾਨਾਂ ਦਾ ਨਾਮ ਨਾ ਦਿੱਤਾ ਜਾਵੇ।