ਰਿਲਾਇੰਸ ਫਾਊਡੇਸ਼ਨ ਵੱਲੋ ਵਿਸਵ ਨੌਜਵਾਨ ਹੁਨਰ ਦਿਵਸ ਮਨਾਇਆ ਗਿਆ 

ਰਿਲਾਇੰਸ ਫਾਊਡੇਸ਼ਨ ਜੋ ਕੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਮਾਜ ਸੇਵੀ ਸੰਸਥਾ ਹੈ ਨੇ  15 ਜੁਲਾਈ ਨੂੰ ਵਿਸ਼ਵ ਨੌਜਵਾਨ ਹੁਨਰ ਵਿਕਾਸ ਦਿਵਸ ਮਨਾਇਆ। ਜਿਸ ਤਹਿਤ ਫਾਊਂਡੇਸ਼ਨ ਵੱਲੋ ਇੱਕ ਯੂ ਟਿਊਬ ਲਾਈਵ ਪਰੋਗਰਾਮ ਕੀਤਾ ਗਿਆ ਜਿਸ ਵਿੱਚ ਮੈਡਮ ਸੁਨੀਤਾ ਦੇਵੀ ਐੱਸ ਬੀ ਐੱਸ ਸਕਿੱਲ ਸੈਂਟਰ ਵੱਲੋਂ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋ ਚਲਾਈਆਂ ਜਾਦੀਆਂ ਸਕੀਮਾਂ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਚਲਾਏ ਜਾਂਦੇ ਟਰੇਨਿੰਗ ਪਰੋਗਰਾਮਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਮੈਡਮ ਸੁਨੀਤਾ ਨੇ ਦੱਸਿਆ ਕੇ ਡੀਡੀਯੂਜੀਕੇਵਾਈ ਤਹਿਤ ਬਾਰਵੀਂ ਪਾਸ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵੱਖ ਵੱਖ ਟਰੇਡਾਂ ਵਿੱਚ ਤਿੰਨ ਤੋਂ ਛੇ ਮਹੀਨੇ ਦੀ ਅਵਧੀ ਦੇ ਪਰੋਗਰਾਮ ਚਲਦੇ ਹਨ। ਜਿਨਾ ਵਿੱਚ ਕਿਸੇ ਵੀ ਤਰਾਂ ਦੀ ਫੀਸ ਨਹੀਂ ਹੁੰਦੀ। ਲੜਕਿਆਂ ਨੂੰ ਮੁਫਤ ਖਾਣਾ ਅਤੇ ਹੋਸਟਲ ਸਹੂਲਤ ਉਪਲੱਬਧ ਹੁੰਦੀ ਹੈ ਜਦੋਂ ਕੇ ਲੜਕੀਆਂ ਨੂੰ ਰੋਜਾਨਾ 125 ਰੁਪਏ ਸਹਾਇਤਾ ਰਾਸ਼ੀ ਦੇ ਤੌਰ ਤੇ ਦਿੱਤੇ ਜਾਂਦੇ ਹਨ। ਟਰੇਨਿੰਗ ਪਾ੍ਪਤ ਕਰਨ ਉਪਰੰਤ ਸਿਖਲਾਈ ਪਾ੍ਪਤ ਨੌਜਵਾਨਾਂ ਅਤੇ ਲੜਕੀਆਂ ਨੂੰ ਵੱਖ ਵੱਖ ਨਿੱਜੀ ਸੰਸਥਾਵਾਂ ਵਿੱਚ ਨੌਕਰੀ ਪਾ੍ਪਤ ਕਰਨ ਲਈ ਵੀ ਮਦਦ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਟਰੇਨਿੰਗ ਪਾ੍ਪਤ ਕਰਨ ਉਪਰੰਤ ਮਿਲਣ ਵਾਲੇ ਸਰਟੀਫਿਕੇਟ ਦੀ ਵਰਤੋਂ ਨਿੱਜੀ ਕਾਰੋਬਾਰ ਸਥਾਪਿਤ ਕਰਨ ਵਿੱਚ ਕਰੈਡਿਟ ਲਿੰਕਜ ਲਈ ਵੀ ਯੋਗ ਹੁੰਦਾ ਹੈ। ਜਿਸ ਦੀ ਵਰਤੋਂ ਨਾਲ ਉਪਲੱਬਧ ਸਕੀਮਾਂ ਤਹਿਤ ਨੌਜਵਾਨ ਕਰਜਾ ਸਹੂਲਤ ਲੈ ਕੇ ਆਪਣਾ ਰੁਜਗਾਰ ਪਾ੍ਪਤ ਕਰ ਸਕਦੇ ਹਨ। ਇਸ ਪਰੋਗਰਾਮ ਵਿੱਚ ਮੈਡਮ ਸੁਨੀਤਾ ਦੇਵੀ ਨੇ ਨੌਜਵਾਨਾਂ ਵੱਲੋਂ ਕੋਰਸ ਅਤੇ ਟਰੇਨਿੰਗ ਪ੍ਤੀ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਨੌਜਵਾਨਾਂ ਨੂੰ ਹੁਨਰਮੰਦ ਬਣਨ ਲਈ ਪੇ੍ਰਿਤ ਕੀਤਾ। ਇਸ ਪਰੋਗਰਾਮ ਵਿੱਚ ਰਿਲਾਇੰਸ ਫਾਊਂਡੇਸ਼ਨ ਵੱਲੋ ਆਪਣਾ ਮੁਫਤ ਜਾਣਕਾਰੀ ਸਹਾਇਤਾ ਨੰਬਰ 18004198800 ਤੇ ਉਪਲੱਬਧ ਜਾਣਕਾਰੀ ਸੇਵਾਵਾਂ ਬਾਰੇ ਵੀ ਦੱਸਿਆ ਗਿਆ।

Image removed.

ReplyReply allForward