ਪੁਲਿਸ ਵੱਲੋਂ 90 ਕਿੱਲੋਗ੍ਰਾਮ ਪੋਸਤ ਅਤੇ 6,59,000/- ਡਰੱਗ ਮਨੀ ਸਮੇਤ 05 ਵਿਅਕਤੀ ਕਾਬੂ

ਸ੍ਰੀ ਮੁਕਤਸਰ ਸਾਹਿਬ, 06 ਅਗਸਤ 2024 : ਸ੍ਰੀ ਮੁਕਤਸਰ ਸਾਹਿਬ, ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ., ਡੀ.ਜੀ.ਪੀ ਪੰਜਾਬ, ਸ਼੍ਰੀ ਅਸ਼ਵਨੀ ਕਪੂਰ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ ,ਫਰੀਦਕੋਟ ਰੇਂਜ, ਫਰੀਦਕੋਟ ਜੀ ਦੀਆਂ ਹਦਾਇਤਾ ਤਹਿਤ, ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੋਰਾਨ ਸ੍ਰੀ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ (ਇੰਨਵੈ), ਸ਼੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਐਸ.ਆਈ. ਦੀਪਿਕਾ ਰਾਣੀ ਮੁੱਖ ਅਫਸਰ, ਥਾਣਾ ਗਿੱਦੜਬਾਹਾ ਅਤੇ ਇੰਸ: ਬਿਕਰਮਜੀਤ ਸਿੰਘ, ਮੁੱਖ ਅਫਸਰ, ਥਾਣਾ ਕੋਟਭਾਈ ਵੱਲੋਂ ਸ਼੍ਰੀ ਜਸਬੀਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਗਿੱਦੜਬਾਹਾ ਦੀ ਹਾਜਰੀ ਵਿੱਚ ਗਿੱਦੜਬਾਹਾ-ਮਲੋਟ ਰੋਡ, ਨੇੜੇ ਪਿੰਡ ਫਕਰਸਰ ਇੱਕ ਕਾਰ ਵਿੱਚੋਂ 55 ਕਿੱਲੋਗ੍ਰਾਮ ਪੋਸਤ ਅਤੇ 01 ਲੱਖ 09 ਹਜਾਰ ਰੁਪਏ ਡਰੱਗ ਮਨੀ ਸਮੇਤ 03 ਵਿਅਕਤੀਆਂ ਨੂੰ ਕਾਬੂ ਕਰਨ ਅਤੇ 02 ਹੋਰ ਵਿਅਕਤੀਆਂ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕਰਕੇ 35 ਕਿੱਲੋਗ੍ਰਾਮ ਪੋਸਤ ਅਤੇ 05 ਲੱਖ 50 ਹਜਾਰ ਰੁਪਏ ਡਰੱਗ ਮਨੀ ਬ੍ਰਾਮਦਗ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਦੋਸ਼ੀਆਂ ਦਾ ਨਾਮ :

  • 1. ਰਿੰਕੂ ਗੁੱਜਰ ਪੁੱਤਰ ਰਜਿੰਦਰ ਸਿੰਘ ਵਾਸੀ ਬਸੇੜੀ, ਜਿਲ੍ਹਾ ਕਰੋਲ਼ੀ (ਰਾਜਸਥਾਨ) (ਉਮਰ ਕਰੀਬ 27 ਸਾਲ)
  • 2. ਧੀਰ ਸਿੰਘ ਪੁੱਤਰ ਬਦਾਮ ਸਿੰਘ ਵਾਸੀ ਤੇਸਗਾਮ, ਜਿਲ੍ਹਾ ਗੰਗਾਨਗਰ (ਰਾਜਸਥਾਨ) (ਉਮਰ ਕਰੀਬ 31 ਸਾਲ)
  • 3. ਕੁਲਦੀਪ ਸਿੰਘ ਉਰਫ ਮਨੀ ਪੁੱਤਰ ਬਲਜਿੰਦਰ ਸਿੰਘ ਵਾਸੀ ਹੁਸਨਰ (ਉਮਰ ਕਰੀਬ 30 ਸਾਲ)

ਨਾਮਜਦ ਦੋਸ਼ੀ : 

  • 1. ਸੁਰਜੀਤ ਸਿੰਘ ਪੁੱਤਰ ਸਵਰਨ ਸਿੰਘ (ਉਮਰ ਕਰੀਬ 33 ਸਾਲ)
  • 2. ਰਜਿੰਦਰ ਸਿੰਘ ਉਰਫ ਰਾਜਾ ਪੁੱਤਰ ਗੁਰਜੰਟ ਸਿੰਘ ਵਾਸੀਆਨ ਕਾਉਣੀ (ਉਮਰ ਕਰੀਬ 49 ਸਾਲ)

ਬ੍ਰਾਮਦਗੀ :

  • 1 : 90 ਕਿੱਲੋਗ੍ਰਾਮ ਪੋਸਤ
  • 2 :  06 ਲੱਖ 59 ਹਜਾਰ ਰੁਪਏ ਡਰੱਗ ਮਨੀ।