ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡਾਂ ਹੁਸੈਨਪੁਰਾ ਵਿਖੇ ਪਹਿਲੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ ਦਾ ਉਦਘਾਟਨ

ਪੇਂਡੂ ਖੇਤਰਾਂ 'ਚ ਆਪਸੀ ਸਾਂਝ ਨਾਲ ਠੋਸ ਰਹਿੰਦ-ਖੂੰਹਦ ਦਾ ਢੁਕਵਾਂ ਤੇ ਪ੍ਰਭਾਵੀ ਪ੍ਰਬੰਧਨ ਸਮੇਂ ਦੀ ਮੁੱਖ ਲੋੜ-ਰਾਜਦੀਪ ਕੌਰ

ਮਾਲੇਰਕੋਟਲਾ : ਸਵੱਛ ਭਾਰਤ ਗ੍ਰਾਮੀਣ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹੁਸੈਨਪੁਰਾ ਵਿਖੇ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਠੋਸ ਰਹਿੰਦ-ਖੂੰਹਦ ਤੇ ਕੂੜੇ ਕਰਕਟ ਦੇ ਪ੍ਰਭਾਵੀ ਪ੍ਰਬੰਧਨ ਤੇ ਨਿਪਟਾਰੇ ਲਈ ਪੇਂਡੂ ਖੇਤਰ ਵਿੱਚ ਜ਼ਿਲ੍ਹੇ ਦਾ ਪਹਿਲਾ ਪਲਾਂਟ ਸਥਾਪਿਤ ਕੀਤਾ ਗਿਆ । ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਦੀਪ ਕੌਰ ਨੇ ਕੀਤਾ ।

                    ਇਸ ਮੌਕੇ ਰਾਜਦੀਪ ਕੌਰ  ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਆਪਸੀ ਸਾਂਝ ਦੁਆਰਾ ਠੋਸ ਰਹਿੰਦ-ਖੂੰਹਦ ਦਾ ਢੁਕਵਾਂ ਅਤੇ ਪ੍ਰਭਾਵੀ ਪ੍ਰਬੰਧਨ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਗ੍ਰਾਮ ਪੰਚਾਇਤਾਂ ਸਵੱਛ ਭਾਰਤ ਗ੍ਰਾਮੀਣ ਤੇ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਪ੍ਰਾਪਤ ਕਰਕੇ ਆਪਣੇ ਪਿੰਡਾਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀਆਂ ਸਥਾਪਤ ਕਰਨ ਨੂੰ ਤਰਜੀਹ ਦੇਣ ਤਾਂ ਕਿ ਪਿੰਡਾਂ 'ਚ ਵੀ ਆਲਾ-ਦੁਆਲਾ ਸਾਫ਼ ਸੁਥਰਾ ਅਤੇ ਕੂੜਾ ਕਰਕਟ ਰਹਿਤ ਹੋ ਸਕੇ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ 'ਚ ਹੀ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਉਸਦਾ ਨਿਪਟਾਰਾ ਕਰ ਸਕਦੇ ਹਨ । ਇਸ ਨੂੰ ਸਫ਼ਲ ਬਣਾਉਣ 'ਚ ਪੰਚਾਇਤਾਂ ਬਹੁਤ ਹੀ ਮਹੱਤਵਪੂਰਨ ਭੂਮਿਕਾ ਸਕਦੀਆਂ ਹਨ । ਉਨ੍ਹਾਂ ਕਿਹਾ ਰਹਿੰਦ-ਖੂੰਹਦ ਤੇ ਕੂੜੇ ਕਰਕਟ ਦੇ ਪ੍ਰਭਾਵੀ ਪ੍ਰਬੰਧਨ ਤੇ ਨਿਪਟਾਰੇ ਅਤੇ ਸਵੱਛ ਵਾਤਾਵਰਨ ਲਈ ਪਿੰਡ ਵਾਸੀਆਂ ਦਾ ਸਹਿਯੋਗ ਬਹੁਤ ਜਰੂਰੀ ਹੈ । ਉਨ੍ਹਾਂ ਦੇ ਸਹਿਯੋਗ ਤੋਂ ਬਿਨ੍ਹਾਂ ਸਾਫ ਸੁਥਰੇ ਪਿੰਡ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ  । ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਸਮੇਂ ਦੀ ਲੋੜ ਹੈ ਤਾਂ ਹੀ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਨ ਦੇ ਸਕਾਗੇ ।  ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੇ ਘਰਾਂ ਦਾ ਸੁੱਕਾ ਅਤੇ ਗਿੱਲਾ ਕੂੜਾ ਕੱਟ ਸਫਾਈ ਯੋਧੇ (ਸਫਾਈ ਸੇਵਕ) ਨੂੰ ਵੱਖ ਵੱਖ ਕਰਕੇ ਦੇਣ ਤਾਂ ਜੋ ਕੂੜੇ ਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਸਕੇ । ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀਮਤੀ ਰਿੰਪੀ ਗਰਗ ਨੇ ਕਿਹਾ ਕਿ ਠੋਸ ਕੂੜੇ ਤੇ ਹੋਰ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ ।ਅਸੀਂ ਇਸ ਜੈਵਿਕ ਖਾਦਾ ਦਾ ਉਪਯੋਗ ਆਪਣੀ ਘਰੇਲੂ ਬਗੀਚੀ ਵਿੱਚ, ਕਿਸਾਨ ਆਪਣੇ ਖੇਤਾਂ ਵਿੱਚ ਕਰ ਸਕਦੇ ਹਨ । ਉਨ੍ਹਾਂ ਕਿਹਾ ਪੰਚਾਇਤਾਂ ਸਹੀ ਜਾਣਕਾਰੀ ਹਾਸ਼ਲ ਕਰਕੇ ਅਜਿਹੇ ਪਲਾਂਟ ਨੂੰ ਘੱਟੋ-ਘੱਟ ਜਗ੍ਹਾ 'ਚ ਘੱਟੋਂ-ਘੱਟ ਖ਼ਰਚੇ 'ਤੇ ਚਲਾ ਸਕਦੀਆਂ ਹਨ ।  ਉਨ੍ਹਾਂ ਦੱਸਿਆ ਕਿ ਸਥਾਪਿਤ ਇਸ ਪਲਾਂਟ  ਸੁੱਕੇ ਕੂੜੇ ਨੂੰ ਇਕੱਠਾ ਕਰਨ ਲਈ  ਏਰੋਬਿਕ ਕੰਪੋਸਟਿੰਗ ਪਿਟਸ ਬਣਾਏ ਗਏ ਹਨ, ਜਿਸ 'ਚ ਕੂੜੇ ਦੀ ਗਾਰ ਇਕੱਤਰ ਕਰਨ, ਕੂੜਾ ਇਕੱਠਾ ਕਰਨ ਦੀ ਸਹੂਲਤ, ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਪਲਾਸਟਿਕ, ਕਾਗਜ਼, ਖਤਰਨਾਕ ਰਹਿੰਦ-ਖੂੰਹਦ, ਰਬੜ ਦੀ ਰਹਿੰਦ-ਖੂੰਹਦ, ਈ-ਕੂੜਾ, ਲੋਹਾ, ਕੱਚ ਆਦਿ ਨੂੰ ਮਸ਼ੀਨੀ ਤਰੀਕੇ ਨਾਲ ਜਾਂ ਵਿਅਕਤੀਗਤ ਤੌਰ ਵੱਖੋ-ਵੱਖ ਕੀਤਾ ਜਾਵੇਗਾ  । ਪਿੰਡ ਹੁਸੈਨਪੁਰਾ ਦੇ  ਮਹਿਲਾ ਸਰਪੰਚ ਸ੍ਰੀਮਤੀ ਪਰਮੀਤ ਕੌਰ ਨੇ ਦੱਸਿਆ ਕਿ  ਇਸ ਦੇ ਸੁਰੂ ਹੋਣ ਨਾਲ ਪਿੰਡ ਦੇ  ਕਰੀਬ 244 ਘਰ ਕੂੜੇ ਨੂੰ ਵੱਖ ਕਰਨ ਦੀ ਮੁਹਿੰਮ ਦਾ ਹਿੱਸਾ ਬਣਨਗੇ  । ਪਿੰਡ ਦੇ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਵੇਗੀ ਅਤੇ ਸੁੱਕਾ ਕੂੜਾ ਰੀਸਾਈਕਲਰ ਨੂੰ ਵੇਚਿਆ ਜਾਵੇਗਾ ਅਤੇ ਹਰੇਕ ਘਰ ਕੂੜਾ ਇਕੱਠਾ ਕਰਨ ਵਾਲੇ ਸਫਾਈ ਯੋਧਾ ਨੂੰ 50 ਰੁਪਏ ਪ੍ਰਤੀ ਮਹੀਨੇ ਦਿੱਤਾ ਜਾਵੇਗਾ । ਗ੍ਰਾਮ ਪੰਚਾਇਤ ਵੀ ਖਾਦ ਅਤੇ ਸੁੱਕਾ ਵੇਸਟ ਵੇਚ ਕੇ ਕੀਤੀ ਕਮਾਈ ਤੋਂ ਇਹ ਪ੍ਰੋਜੈਕਟ ਚਲਾਵੇਗੀ । ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਆਸਵਾਸ਼ਨ ਦਵਾਇਆ ਕਿ ਇਸ ਪ੍ਰੋਜੈਕਟ ਦੇ ਸਫ਼ਲਤਾ ਪੂਰਵਕ ਚੱਲਣ ਉਪਰੰਤ ਇਹ ਪਿੰਡ ਹੁਣ ਨੇੜਲੇ ਪਿੰਡਾਂ ਦਾ ਰੋਲ ਮਾਡਲ ਬਣੇਗਾ ।  ਇਸ ਮੌਕੇ ਬਲਾਕ ਵਿਕਾਸ ਅਫਸ਼ਰ ਮਾਲੇਰਕੋਟਲਾ ਸ੍ਰੀਮਤੀ ਬੱਬਲਜੀਤ ਕੌਰ, ਐਸ.ਡੀ.ਓ ਜਲ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਹਨੀ ਗੁਪਤਾ, ਸ੍ਰੀ ਭਰਭੂਰ ਸਿੰਘ,  ਰਜਨੀਸ਼ , ਸ੍ਰੀ ਕਰਮਜੀਤ ਸਿੰਘ, ਏ.ਈ ਦਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।