
ਅੰਮ੍ਰਿਤਸਰ, 11 ਮਾਰਚ 2025 : ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਐਸਜੀਪੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਉਨ੍ਹਾਂ ਨੂੰ ਤੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਸੇਵਾ ਮੁਕਤ ਕਰਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਮੀਡੀਆ ਦੀ ਕਿਸੇ ਵੀ ਅਜਿਹੀ ਗੱਲ ਦਾ ਜਵਾਬ ਨਹੀਂ ਦੇਣਾ ਕਿ ਤੈਸ਼ ਵਿੱਚ ਆ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ਤੇ ਕੋਈ ਕਿੰਤੂ ਕੀਤਾ ਜਾਵੇ। ਜੱਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਜੱਥੇਦਾਰ ਸਹਿਬਾਨ ਦੀ ਨਿਯੁਕਤੀ ਕਰਦੀ ਹੈ ਤਾਂ ਬਹੁਤ ਹੀ ਸਤਿਕਾਰ ਨਾਲ ਤਾਜਪੋਸ਼ੀ ਕਰਨ ਸਮੇਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਹਨ। ਪੰਥ ਦੀਆਂ ਨਿਹੰਗ ਸਿੰਘ ਜੱਥੇਬੰਦੀਆਂ, ਸੰਪਰਦਾਵਾਂ, ਉਦਾਸੀ ਨਿਰਮਲੇ, ਜੱਥੇਬੰਦੀਆਂ, ਟਕਸਾਲਾਂ, ਸੰਸਥਾਵਾਂ ਸਮੇਤ ਵੱਖ ਵੱਖ ਸਮਾਜ ਦੀਆਂ ਸਖਸੀਅਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਤਾਜਪੋਸ਼ੀ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸੋਭਿਤ ਹੁੰਦੇ ਹਨ, ਕੀਰਤਨ ਕੀਤਾ ਜਾਂਦਾ ਹੈ, ਗੁਰਮਤਿ ਸਮਾਗਮ ਹੁੰਦਾ ਹੈ। ਸਖ਼ਸੀਅਤਾਂ ਸਟੇਜ ਤੋਂ ਇਸ ਰਸ਼ਮ ਬਾਰੇ ਸੰਬੋਧਨ ਕਰਦੀਆਂ ਹਨ। ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ। ਜੱਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਦੀ ਤਾਜਪੋਸ਼ੀ ਕੀਤੀ ਜਾਂਦੀ ਹੈ ਤਾਂ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜੱਥੇਦਾਰ ਸਾਹਿਬ ਨੂੰ ਨਿਯੁਕਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਸੰਗਤ ਜੈਕਾਰੇ ਛੱਡਦੀ ਹੈ ਤੇ ਜੱਥੇਦਾਰ ਸਾਹਿਬ ਨੂੰ ਪ੍ਰਵਾਨੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂੰ ਪਹਿਲੀ ਦਸਤਾਰ ਮੁੱਖ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਵੱਲੋਂ ਦਿੱਤੀ ਜਾਂਦੀ ਹੈ, ਫਿਰ ਤਖ਼ਤ ਸਾਹਿਬਾਨ, ਐਸਜੀਪੀਸੀ, ਬੀਰ ਖਾਲਸਾ ਦੀਵਾਨ, ਅਕਾਲੀ ਦਲ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ। ਨਿਹੰਗ ਸਿੰਘ ਜੱਥੇਬੰਦੀਆਂ, ਸੰਪਰਦਾਵਾ, ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ, ਟਕਸਾਲਾਂ, ਉਦਾਸੀ ਮਹਾਂਪੁਰਖਾਂ ਆਦਿ ਵੱਲੋਂ ਸਨਮਾਨ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੂਸਰੇ ਤਖ਼ਤ ਸਾਹਿਬ ਵੀ ਦੇ ਜੱਥੇਦਾਰਾਂ ਦੀ ਨਿਯੁਕਤੀ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਵੱਲੋਂ ਕੀਤਾ ਜਾਂਦਾ ਹੈ। ਪਰ ਇਹ ਜੋ ਪਿਛਲੇ ਦੋ ਦਿਨਾਂ ਵਿੱਚ ਵਾਪਰਿਆ ਹੈ। ਸੇਵਾਵਾਂ ਮਿਲਣੀਆਂ-ਸੇਵਾਵਾਂ ਵਾਪਸ ਲੈ ਲੈਣੀਆਂ ਇੱਕ ਅਲੱਗ ਵਿਸ਼ਾ ਹੈ। ਪਰ ਮਰਿਆਦਾ ਦਾ ਬਹੁਤ ਵੱਡਾ ਘਾਣ ਕੀਤਾ ਗਿਆ ਹੈ।ਤਖ਼ਤ ਸ੍ਰੀ ਕੇਸਗੜ੍ਹ ਦੇ ਕਾਰਜਕਾਰੀ ਸਿੰਘ ਸਾਹਿਬ ਜੱਥੇਦਾਰ ਦੀ ਚੋਰੀ ਛੁਪੇ ਤਾਜਪੋਸ਼ੀ ਕੀਤੀ ਗਈ, ਚੱਲਦੇ ਆਖੰਡ ਪਾਠ ਸਾਹਿਬ ਦੇ ਪ੍ਰਵਾਹ ਵਿੱਚ ਮੈਨੇਜਰ ਤੇ ਸਕੱਤਰ ਐਸਜੀਪੀਸੀ ਨੇ ਸਿਰ ਤੇ ਦਸਤਾਰ ਰੱਖ ਕੇ, ਸਿਰੋਪਾ ਪਾਇਆ। ਬਿਨ੍ਹਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੇ ਤਖ਼ਤ ਸਾਹਿਬ ਜਾ ਕੇ ਮੱਥਾ ਟੇਕਣਾ। ਉਨ੍ਹਾਂ ਕਿਹਾ ਜਿੱਥੇ ਸਸਤਰ ਵੀ ਸੁਭਾਇਮਾਨ ਵੀ ਨਹੀਂ ਸੀ ਹੋਏ ੳੁੱਥੇ ਮੱਥਾ ਟੇਕਣਾ ਤੇ ਚੋਰੀ ਛੁਪੇ ਇਹ ਸਭ ਕਰਨਾ ਬਹੁਤ ਵੱਡੀ ਉਲੰਘਣਾ ਹੈ ਤੇ ਮਰਿਆਦਾ ਦਾ ਬਹੁਤ ਵੱਡਾ ਘਾਣ ਹੋਇਆ ਹੈ।ਉਨ੍ਹਾਂ ਕਿਹਾ ਕਿ ਉਹ ਦਾਸ ਮੁੱਖ ਗ੍ਰੰਥ ਸ੍ਰੀ ਹਰਮੰਦਰ ਸਾਹਿਬ ਹੋਣ ਦੇ ਨਾਤੇ ਸੰਗਤ ਦੀ ਜਾਣਕਾਰੀ ਲਈ ਤੇ ਸੰਗਤ ਇਸ ਮਰਿਆਦਾ ਅਨੁਸਾਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਖਿਲਾਫ ਪੰਥ ਵਿੱਚ ਰੋਸ ਪੈਦਾ ਹੋਣਾ ਸੁਭਾਵਿਕ ਹੈ।