ਮੁੱਖ ਮੰਤਰੀ ਮਾਨ ਨੇ ਪ੍ਰਤਾਪ ਬਾਜਵਾ ਤੇ ਕਸ਼ਿਆ ਤੰਜ਼, ਕਿਹਾ : ਜੇਕਰ ਕੋਈ ਬੰਦਾ ਚੰਗਾ ਕੰਮ ਕਰਦਾ ਹੈ ਤਾਂ ਤੁਸੀਂ ਉਸਦੀ ਡਿਗਰੀ ਦੇਖੋਗੇ  

  • ਪੰਜਾਬ ਨੂੰ ਰੰਗਲਾ ਬਣਾਉਣ ਲਈ ਲੋਕ ਸਾਥ ਦਿਓ : ਮੁੱਖ ਮੰਤਰੀ ਮਾਨ 
  • ਖੇਤਾਂ ਨੂੰ ਪਾਣੀ ਦੇਣ ਲਈ ਸਰਕਾਰ ਨੇ 15000 ਕਿਲੋਮੀਟਰ ਤੋਂ ਜਿਆਦਾ ਪਾਇਪਾਂ ਪਾ ਕੇ ਖਾਲ ਚਲਾ ਦਿੱਤੇ ਹਨ : ਮੁੱਖ ਮੰਤਰੀ ਮਾਨ 

ਚੰਡੀਗੜ੍ਹ, 27 ਮਾਰਚ 2025 : ਵਿਧਾਨ ਸਭਾ ਦੇ ਬੱਜਟ ਸੈਸ਼ਨ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀ ਕੀਤਾ ਜਾਣਾ ਹੈ, ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦੱਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰੌਲਾ ਪਾਉਣ ਵਾਲੇ ਨੇ ਉਹ ਤਾਂ ਵਿਧਾਨ ਸਭਾ ਛੱਡ ਕੇ ਚਲੇ ਗਏ ਹਨ, ਜਿਹੜੇ ਸਦਨ ਵਿੱਚ ਬੈਠੇ ਹਨ, ਉਹ ਤਾਂ ਔਰਗੈਨਿਟ ਕਾਂਗਰਸੀ ਹਨ। ਮੁੱਖ ਮੰਤਰੀ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਲੈ ਬਿਨ੍ਹਾਂ ਕਿਹਾ ਕਿ ਐਲਓਪੀ ਸਾਬ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਟਿੱਪਣੀ ਕੀਤੀ ਕਿ ਸੀਚੇਵਾਲ ਕੌਣ ਹੈ ਕਿ ਕੌਣ ਨੇ ਉਹ, ਕਿਉਂ ਉਨ੍ਹਾਂ ਦੇ ਨਾਮ ਤੇ ਟੋਭੇ ਬਣਾਏ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਕਿਸੇ ਰਾਜਨੀਤਿਕ ਵਾਲੇ ਪਾਸੋ ਤੋਂ ਨਹੀਂ ਬਣਾਇਆ, ਉਹ ਵਾਤਾਵਰਨ ਪ੍ਰੇਮੀ ਹਨ, ਜਿਸ ਕਾਰਨ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਸਾਲ 199 ਤੋਂ ਆਪਣੇ ਪਿੰਡ ਸੀਚੇਵਾਲ ਤੋਂ ਵਾਟਰ-ਟ੍ਰੀਟਮੈਂਟ ਕਰ ਰਹੇ ਹਨ, ੳੇੁਨ੍ਹਾਂ ਦੁਆਰਾ ਬਣਾਏ 1600 ਮਾਡਲ ਸਫਲਤਾ ਪੂਰਵਕ ਚੱਲ ਰਹੇ ਹਨ। ਐਲਓਪੀ ਸਾਬ ਮਾਨਸ਼ਿਕ ਤੌਰ ਤੇ ਠੀਕ ਨੇ, ਜਦੋਂ ਸੀਸੇ ਮੂਹਰੇ ਪੱਗ ਬੰਨਣ ਸਮੇਂ ਸੋਚਦੇ ਕਦੋਂ ਸੀਐਮ ਬਣੂੰਗਾ, ਭਗਵੰਤ ਮਾਨ ਦੀਵਾਲੀ ਮੌਕੇ ਲੈ ਜਾਊ, ਭਗਵੰਤ ਮਾਨ ਹੋਲੀ ਸਮੇਂ ਲੈ ਜਾਊਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਬੰਦਾ ਚੰਗਾ ਕੰਮ ਕਰਦਾ ਹੈ ਤਾਂ ਤੁਸੀਂ ਉਸਦੀ ਡਿਗਰੀ ਦੇਖੋਗੇ, ਬਿੱਲ ਗੇਟਸ ਜਿਸ ਨੇ ਕੰਮਿਊਟਰ ਦੀ ਕਾਢ ਕੱਢੀ, ਉਸਨੇ ਕਿਹਾ ਕਿ ਉਸਨੇ ਨੇ ਕਿਸੇ ਯੂਨੀਵਰਸਿਟੀ ‘ਚ ਟੌਪ ਨਹੀਂ ਕੀਤਾ, ਪਰ ਦੁਨੀਆਂ ਭਰ ਦੇ ਟੌਪਰ ਉਨ੍ਹਾਂ ਅੰਡਰ ਕੰਮ ਕਰਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੁਹਾਡੇ ਜਿਹੜੇ ਪ੍ਰਧਾਨ ਰਹੇ ਹਨ, ਰਾਹੁਲ ਗਾਂਧੀ ਜੀ ਉਨ੍ਹਾਂ ਨੇ ਕੈਬਰਿਜ ਤੋਂ ਡਿਗਰੀ ਲਈ ਹੈ, ਉਨ੍ਹਾਂ ਨੇ ਕੀ ਕੀਤਾ ਦੇਸ਼ ਲਈ, ਤੇ ਜਿਹੜਾ 12 ਸਾਲਾਂ ਤੋਂ ਪ੍ਰਧਾਨ ਮੰਤਰੀ ਬਣਿਆ ਬੈਠਾ ਹੈ, ਉਸਦੀ ਡਿਗਰੀ ਨਹੀਂ ਲੱਭ ਰਹੀ। ਉਨ੍ਹਾਂ ਕਿਹਾ ਕਿ ਕਈ ਅਜਿਹੇ ਵੀ ਹਨ ਜਿੰਨ੍ਹਾਂ ਨੇ 9 ਸਾਲ ਬੱਜਟ ਪੜਿਆ, ਪਰ ਉਨ੍ਹਾਂ ਨੇ ਕੀ ਕੀਤਾ ਦੇਸ਼ ਲਈ ਜਾਂ ਪੰਜਾਬ ਲਈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਦਾ ਮਾਡਲ ਟੋਭਿਆ ਦਾ ਪਾਣੀ ਸਾਫ ਕਰ ਦਿੰਦਾ, ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨੀ ਸਾਫ ਕਰ ਸਕਦਾ, ਦਿਮਾਗ ਵਿੱਚ ਗੰਦਗੀ ਭਰੀ ਹੋਈ ਹੈ। ਵਿਰੋਧ ਕਰਨਾ ਬੱਸ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰਾਸ਼ਟਰਪਤੀ ਜੀ ਆਏ ਸਨ, ਜਿੰਨ੍ਹਾਂ ਨੇ ਸੰਤ ਸੀਚੇਵਾਲ ਦੇ ਕੰਮਾਂ ਦੀ ਸਿਫਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਲਿਸਟ ਹੈ ਜਿਸ ਵਿੱਚ 2006, 2008 ‘ਚ ਡਾ ਅਬਦੁਲ ਕਮਾਲ ਜੀ ਸੁਲਤਾਨਪੁਰ ਲੋਧੀ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਸੰਤ ਸੀਚੇਵਾਲ ਠੇਕੇਦਾਰ ਲੱਗਦਾ ਹੈ ਤਾਂ ਤੁਸੀਂ ਪ੍ਰਦੂਸ਼ਣ ਬੋਰਡ ਦਾ ਮੈਂਬਰ ਕਿਉਂ ਬਣਾਇਆ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਬੋਲਣਾ ਸੌਖਾ ਲੱਗਦਾ, ਪਰ ਸੁਣਨਾ ਨਹੀਂ ਆਉਂਦਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸਾਨੂੰ ਮਟੀਰੀਅਲ ਹੀ ਸਮਝਦੇ ਹਨ, ਜਦੋਂ ਕਿ ਸਾਡੇ ਵਿੱਚ ਡਾਕਟਰ, ਵਕੀਲ ਅਤੇ ਉੱਚ ਸਿੱਖਿਆ ਪ੍ਰਾਪਤ ਵਿਧਾਇਕ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸੇ ਦੇ ਕੰਮ ਨੂੰ ਡਿਗਰੀਆਂ ਨਾਲ ਨਾ ਤੋਲੋ, ਮਾਨਸ਼ਿਕ ਸੋਚ ਨੂੰ ਢੱਡ ਦਿਓ। ਉਨ੍ਹਾਂ ਕਿਹਾ ਕਿ ਖੇਤਾਂ ਨੂੰ ਪਾਣੀ ਦੇਣ ਲਈ ਸਰਕਾਰ ਨੇ 15000 ਕਿਲੋਮੀਟਰ ਤੋਂ ਜਿਆਦਾ ਪਾਇਪਾਂ ਪਾ ਕੇ ਖਾਲ ਚਲਾ ਦਿੱਤੇ ਹਨ, ਇਸਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਮੋਟਰਾਂ ਘੱਟ ਚੱਲਣਗੀਆਂ, ਧਰਤੀ ਦਾ ਪਾਣੀ ਬਚੇਗਾ। ਉਨ੍ਹਾਂ ਕਿਹਾ ਨਹਿਰੀ ਪਾਣੀ ਤੱਤ ਭਰਪੂਰ ਪਾਣੀ ਹੈ, ਜਿਸ ਦਾ ਫਸਲਾ ਨੂੰ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 30-40 ਸਾਲਾਂ ਤੋਂ ਬੰਦ ਪਈਆਂ 77 ਨਹਿਰਾਂ ਮੁੜ ਚਾਲੂ ਕੀਤੀਆਂ ਹਨ। ਵਾਟਰ ਲੈਵਲ ਸਬੰਧੀ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ 182 ਜੋਨਾਂ ਵਿੱੋਚੋਂ 172 ਜੋਨ ਡਾਰਕ ਜੋਨ ਵਿੱਚ ਸਨ, ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਬਹੁਤੇ ਜੋਨ ਡਾਰਕ ਜੋਨ ਵਿੱਚੋਂ ਬਾਹਰ ਆ ਗਏ ਹਨ ਅਤੇ ਲੱਗਭੱਗ ਡੇਢ ਮੀਟਰ ਪਾਣੀ ਉੱਪਰ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤਾਂ ਥੋੜ੍ਹਾ ਧਿਆਨ ਹੀ ਦਿੱਤਾ ਗਿਆ ਹੈ, ਜਲਦੀ ਹੋਰ ਧਿਆਨ ਦੇਕੇ ਪਾਣੀ ਬਚਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਤਹਿਸੀਲਦਾਰ ਰਜਿਸਟਰੀਆਂ ਕਰਨ ਤੋਂ ਮਂਾ ਕਰ ਰਹੇ ਹਨ, ਹੁਣ ਪਠਾਣਕੋਟ ਵਾਲਾ ਮੁਨਕ ਆ ਤੇ ਧੂਰੀ ਵਾਲਾ ਫਾਜਿਲਕਾ ਹੈ। ਉਹ ਰਜਿਸਟਰੀਆਂ ਨੀ ਕਰਦੇ, ਬਾਕੀ ਅਧਿਕਾਰੀਆਂ ਨੂੰ ਰਜਿਸਟਰੀਆਂ ਦੇ ਅਧਿਕਾਰ ਦੇ ਦਿੱਤੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕੁਰੱਪਸ਼ਨ ਦੇ ਖਿਲਾਫ ਸਾਡੀ ਸਰਕਾਰ ਕਿਸੇ ਨੂੰ ਨਹੀਂ ਬਖਸੇਗੀ। ਸਕੂਲ ਬਣ ਰਹੇ ਹਨ, ਟੀਚਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਹਸਪਤਾਲ ਬਣਾਵਾਂਗੇ ਤਾਂ ਮੁਲਾਜ਼ਮ ਵੀ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਰੰਗਲਾ ਬਣਾਉਣ ਲਈ ਲੋਕ ਸਾਥ ਦਿਓ