ਸੁਖਪਾਲ ਖਹਿਰਾ ਆਪਣੇ ਸਾਥੀ ਵਿਧਾਇਕਾਂ ਸਮੇਤ ਕਾਂਗਰਸ ਚ ਹੋਏ ਸ਼ਾਮਿਲ

ਪਿਛਲੇ ਕੁਝ ਦਿਨਾਂ ਤੋਂ ਜਿਵੇਂ ਉਮੀਦ ਕੀਤੀ ਜਾ ਰਹੀ ਸੀ, ਅੱਜ ਸੁੱਖਪਾਲ ਖਹਿਰਾ ਆਪਣੇ ਸਾਥੀ ਵਿਧਾਇਕਾਂ ਭਦੌੜ ਦੇ ਐਮ.ਐਲ.ਏ ਪਿਰਮਲ ਸਿੰਘ ਅਤੇ ਮੌੜ ਹਲਕੇ ਦੇ ਐਮ,ਐਲੲ. ਜਗਦੇਵ ਸਿੰਘ ਕਮਾਲੂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ।ਇਸ ਮੌਕੇ ਖਹਿਰਾ ਨੇ ਆਮ ਆਦਮੀ ਪਾਰਟੀ ਨਾਲ ਮਤਭੇਦ ਸਾਂਝੇ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਲੋਂ ਲ਼ੌਫ ਦੇ ਅਹੁਦੇ ਤੋਂ ਬਿਨ੍ਹਾਂ ਕਰਣ ਦੱਸੇ ਹਟਾ ਦਿੱਤਾ ਗਿਆ। ਇਸ ਤੋਂ ਬਿਨ੍ਹਾਂ ਪੰਜਾਬ ਦੇ ਕਿਸੇ ਵੀ ਲੋਕਲ ਲੀਡਰ ਨੂੰ ਕੇਜਰੀਵਾਲ ਉਪਰ ਉਠਣ ਦੇਣਾ ਨਹੀਂ ਚਾਹੁੰਦੇ ਤੇ ਹੁਣ ਪਝਾਬ ਇਕਾਈ ਦੇ ਪ੍ਰਧਾਨ ਵੀ ਦੂਸਰੀਆਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾ ਰਹੇ ਹਨ। ਇਸ ਤਂ ਸਾਫ ਹੈ ਕਿ ਪਾਰਟੀ ਵਿਚ ਮਿਹਨਤ ਕਰਨ ਵਾਲੇ ਵਰਕਰਾਂ ਲਈ ਕੋਈ ਥਾਂ ਨਹੀਂ ਹੈ ।ਪਾਰਟੀ ਵਿੱਚ ਉਨ੍ਹਾਂ ਦੀ ਕੋਈ ਇਜ਼ਤ ਨਹੀਂ ਰਹਿ ਗਈ ਸੀ। ਇਥੇ ਜ਼ਿਕਰਗ਼ੋਗ ਹੈ ਕਿ ਉਨਾਂ ਨੇ ਆਪਣੀ ਪਾਰਟੀ ਪੰਜਾਬੀ ਏਕਤਾ ਪਾਰਟੀ ਵੀ ਬਣਾਈ ਸੀ ਅਤੇ ਪਿਛਲੇ 1.5 ਸਾਲ ਤੋਂ ਪੰਜਾਬ ਦੀਆਂ ਕਈ ਛੋਟੀਆਂ ਪਾਰਟੀਆਂ ਅਤੇ ਲੀਡਰਾਂ ਨਾਲ ਮਿਲ ਕੇ ਇਕ ਸਾਂਝਾਂ ਫਰੰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ।ਪਰੰਤੂ ਆਪਸੀ ਫੁਟ ਕਾਰਣ ਉਨਾਂ ਦਾ ਇਹ ਕਦਮ ਸਫਲ ਨਹੀਂ ਹੋੲਆ। ਇਸ ਲਈ ਆਪਣੇ ਪੁਰਾਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।ਉਹਨਾਂ ਨੇ ਸੋਨਿਆਂ ਗਾਂਧੀ, ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਅਮਨਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ।